ਚੰਡੀਗੜ੍ਹ, 11 ਅਗਸਤ 2023 (ਦੀ ਪੰਜਾਬ ਵਾਇਰ)। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਬਿਲਕੁਲ ਠੀਕ ਠੀਕ ਹਨ। ਇਹ ਜਾਣਕਾਰੀ ਸੁਨੀਲ ਜਾਖੜ ਦੇ ਪੀਏ ਸੰਜੀਵ ਤ੍ਰਿਖਾ ਵੱਲੋਂ ਦਿੱਤੀ ਗਈ। ਸੰਜੀਵ ਤ੍ਰਿਖਾ ਨੇ ਦੱਸਿਆ ਕਿ ਗਰਮੀ ਕਾਰਨ ਸੁਨੀਲ ਜਾਖੜ ਨੂੰ ਥੋੜੇ ਚੱਕਰ ਆ ਗਏ ਸਨ ਪਰ ਉਹ ਬਿਲਕੁਲ ਠੀਕ ਠੀਕ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਬੋਹਰ ਵਿੱਚ ਅੱਜ ਪੱਤਰਕਾਰ ਵਾਰਤਾ ਵੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਅਨੁਸਾਰ ਦੇਰ ਰਾਤ ਫਾਜ਼ਿਲਕਾ ਦੇ ਅਬੋਹਰ ‘ਚ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਭਾਸ਼ਣ ਖਤਮ ਕਰਦਿਆਂ ਹੀ ਉਨ੍ਹਾਂ ਨੂੰ ਚੱਕਰ ਆ ਗਿਆ। ਉਨ੍ਹਾਂ ਨੂੰ ਸਟੇਜ ‘ਤੇ ਹੀ ਫਸਟ ਏਡ ਦਿੱਤੀ ਗਈ।ਸੁਨੀਲ ਜਾਖੜ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅਬੋਹਰ ਪਹੁੰਚੇ ਸਨ। ਉਹ ਰਾਤ ਨੂੰ ਵਰਕਰਾਂ ਦੀ ਮੀਟਿੰਗ ਦੌਰਾਨ ਮੰਚ ਤੋਂ ਵਰਕਰਾਂ ਤੇ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ। ਆਪਣਾ ਭਾਸ਼ਣ ਖਤਮ ਕਰਨ ਤੋਂ ਬਾਅਦ ਉਨ੍ਹਾਂ ਨੇ ‘ਭਾਰਤ ਮਾਤਾ ਕੀ ਜੈ’ ਦਾ ਨਾਅਰਾ ਲਗਾਇਆ ਹੀ ਸੀ ਕਿ ਉਨ੍ਹਾਂ ਨੂੰ ਚੱਕਰ ਆ ਗਿਆ।