ਗੁਰਦਾਸਪੁਰ ਪੰਜਾਬ

ਫ਼ੌਜ ਦੀ ਭਰਤੀ ਦੀ ਤਿਆਰੀ ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਸਿਖ਼ਲਾਈ ਸ਼ੁਰੂ, ਕਿਥੇ ਹੋ ਰਹੀ ਹੈ ਭਰਤੀ ਜਾਨਣ ਲਈ ਪੂਰੀ ਖਬਰ ਪੜ੍ਹੋ

ਫ਼ੌਜ ਦੀ ਭਰਤੀ ਦੀ ਤਿਆਰੀ ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਸਿਖ਼ਲਾਈ ਸ਼ੁਰੂ, ਕਿਥੇ ਹੋ ਰਹੀ ਹੈ ਭਰਤੀ ਜਾਨਣ ਲਈ ਪੂਰੀ ਖਬਰ ਪੜ੍ਹੋ
  • PublishedAugust 4, 2023

ਤਿੰਨ ਮਹੀਨੇ ਦੇ ਸਿਖਲਾਈ ਪ੍ਰੋਗਰਾਮ ਦੌਰਾਨ ਫਿਜੀਕਲ ਅਤੇ ਲਿਖਤੀ ਟੈਸਟ ਦੀ ਕਰਵਾਈ ਜਾਵੇਗੀ ਤਿਆਰੀ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 4 ਅਗਸਤ 2023 (ਦੀ ਪੰਜਾਬ ਵਾਇਰ) । ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਅਗਨੀਵੀਰ, ਪੰਜਾਬ ਪੁਲਿਸ ਅਤੇ ਸੀ.ਆਰ.ਪੀ.ਐੱਫ਼. ਦੀ ਭਰਤੀ ਦੀ ਤਿਆਰੀ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ 1 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਸੀ-ਪਾਈਟ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਤਿੰਨ ਮਹੀਨੇ ਚੱਲਣ ਵਾਲੇ ਇਸ ਕੈਂਪ ਦੌਰਾਨ 100 ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਨੇ ਫ਼ੌਜ ਵਿੱਚ ਅਗਨੀਵੀਰ ਦਾ ਲਿਖਤੀ ਟੈਸਟ ਪਾਸ ਕਰ ਲਿਆ ਹੈ ਅਤੇ ਸੀਰੀਰਕ ਪ੍ਰੀਖਿਆ ਦੇਣੀ ਹੈ ਉਹ ਸੀ-ਪਾਈਟ, ਡੇਰਾ ਬਾਬਾ ਨਾਨਕ ਵਿਖੇ ਸਿਖਲਾਈ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਨੌਜਵਾਨਾਂ ਦਾ ਰਹਿਣ-ਸਹਿਣ ਬਿਲਕੁਲ ਮੁਫ਼ਤ ਹੋਵੇਗਾ ਅਤੇ ਉਨਾਂ ਨੂੰ ਤਿੰਨ ਟਾਈਮ ਦਾ ਖਾਣਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਆਪਣੇ ਸਾਰੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਦੋ-ਦੋ ਫੋਟੋ ਕਾਪੀਆਂ ਅਤੇ 4 ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਕੈਂਪ ਵਿੱਚ ਰੀਪੋਰਟ ਕਰ ਸਕਦੇ ਹਨ।

ਕੈਂਪ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਕੋਚ ਸਾਹਿਬਾਨ ਵੱਲੋਂ ਨੌਜਵਾਨਾਂ ਨੂੰ ਫਿਜੀਕਲ ਟਰੇਨਿੰਗ ਦਿੱਤੀ ਜਾਂਦੀ ਹੈ ਅਤੇ ਉਨਾਂ ਦਾ ਫਿਜੀਕਲੀ ਹਰ ਉਹ ਈਵੈਂਟ ਕਰਵਾਇਆ ਜਾਂਦਾ ਹੈ ਜੋ ਫੌਜ ਦੀ ਭਰਤੀ ਦੌਰਾਨ ਫਿਜੀਕਲ ਟੈਸਟ ਵੇਲੇ ਹੁੰਦਾ ਹੈ। ਉਨਾਂ ਕਿਹਾ ਕਿ ਜਦੋਂ ਕੋਈ ਨੌਜਵਾਨ ਪੂਰੀ ਮਿਹਨਤ ਨਾਲ ਤਿੰਨ ਮਹੀਨੇ ਦੀ ਸਿਖਲਾਈ ਸੀ-ਪਾਈਟ ਕੈਂਪ ਤੋਂ ਕਰ ਲੈਂਦਾ ਹੈ ਤਾਂ ਉਹ ਬੜੀ ਅਸਾਨੀ ਨਾਲ ਫੌਜ ਦੀ ਭਰਤੀ ਵੇਲੇ ਸਾਰੇ ਸਰੀਰਕ ਟੈਸਟ ਪਾਸ ਕਰ ਲੈਂਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਨੌਜਵਾਨਾਂ ਨੂੰ ਲਿਖਤੀ ਟੈਸਟ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਤਾਂ ਜੋ ਸਰੀਰਕ ਟੈਸਟ ਪਾਸ ਕਰਨ ਤੋਂ ਬਾਅਦ ਜੋ ਲਿਖਤੀ ਟੈਸਟ ਲਿਆ ਜਾਂਦਾ ਹੈ ਨੌਜਵਾਨ ਉਸ ਵਿਚੋਂ ਵੀ ਪਾਸ ਹੋ ਕੇ ਫੌਜ ਵਿੱਚ ਭਰਤੀ ਹੋ ਸਕਣ। ਉਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਦੇ ਨੰਬਰਾਂ 94174-20125 ਜਾਂ 62830-31125 `ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਿੱਥੇ ਹੋ ਰਹੀ ਹੈ ਭਰਤੀ ਇਹ ਜਾਨਣ ਲਈ ਇਸ ਲਿੰਕ ਤੇ ਕਲਿੱਕ ਕਰੋਂ।

ਫੌ਼ਜ ਦੀ ਭਰਤੀ:- 31 ਅਕਤੂਬਰ 2023 ਤੋਂ 10 ਨਵੰਬਰ 2023 ਤੱਕ ਤਿਬੜੀ ਮਿਲਟਰੀ ਸਟੇਸ਼ਨ ਗੁਰਦਾਸਪੁਰ ਵਿਖੇ ਹੋਵੇਗੀ ਫ਼ੌਜ ਦੀ ਭਰਤੀ ਰੈਲੀ – The Punjab Wire

Written By
The Punjab Wire