ਗੁਰਦਾਸਪੁਰ, 28 ਜੁਲਾਈ 2023 (ਦੀ ਪੰਜਾਬ ਵਾਇਰ)। ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਪੁਰਾਣਾ ਬਾਜ਼ਾਰ ਅੰਦਰ ਸਥਿਤ ਦੁਕਾਨ ਤੋਂ ਚੈਨ ਚੋਰੀ ਕਰਕੇ ਭੱਜਣ ਵਾਲੇ ਦੋਸ਼ੀ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਇਹ ਮਾਮਲਾ 454,380 ਆਈਪੀਸੀ ਧਾਰਾ ਤਹਿਤ ਕਰ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਐਸਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਬਨਵਾਰੀ ਲਾਲ ਪੁੱਤਰ ਲੇਟ ਦੇਵ ਰਾਜ ਵਾਸੀ ਪੁਰਾਣਾ ਬਜਾਰ ਗੁਰਦਾਸਪੁਰ ਦੇ ਬਿਆਨਾ ਦੇ ਆਧਾਰ ਤੇ ਰਿਸੂ ਪੁੱਤਰ ਬਨਾਰਸੀ ਦਾਸ ਵਾਸੀ ਸਰਸਵਤੀ ਮਾਡਲ ਸਕੂਲ, ਸਾਹਮਣੇ ਵਾਲੀ ਗਲੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ ਹੈ। ਸਿਕਾਇਤਕਰਤਾ ਨੇ ਦੱਸਿਆ ਕਿ ਪੁਰਾਣਾ ਬਜਾਰ ਗੁਰਦਾਸਪੁਰ ਵਿਖੇ ਰਾਮ ਲੁਭਾਇਆ ਜਿਊਲਰਜ ਦੇ ਨਾਮ ਪਰ ਸੁਨਿਆਰਾ ਦੀ ਦੁਕਾਨ ਹੈ ਦੁਕਾਨ ਪਰ ਮੁਦਈ ਅਤੇ ਉਸਦਾ ਭਰਾ ਰਾਮ ਲੁਭਾਇਆ ਬੈਠਦੇ ਹਨ। ਬੀਤੇ ਦਿੰਨੇ ਮਿਤੀ 27.07.23 ਨੂੰ ਮੁਦਈ ਅਤੇ ਉਸਦਾ ਭਰਾ ਰਾਮ ਲੁਭਾਇਆ ਦੁਕਾਨ ਪਰ ਬੈਠੇ ਸੀ ਕਿ ਵੱਕਤ ਕ੍ਰੀਬ 1.00 ਵਜੇ ਉੱਕਤ ਦੋਸੀ ਮੁਦਈ ਦੀ ਦੁਕਾਨ ਪਰ ਆਇਆ ਜਿਸਨੇ ਸੋਨਾ ਅਤੇ ਚਾਂਦੀ ਦੀ ਚੈਨ ਦਿਖਾਉਣ ਲਈ ਕਿਹਾ ਜਦ ਮੁਦਈ ਆਪਣੇ ਕਾਂਊਟਰ ਵਿਚੋ ਚੈਨ ਕੱਢ ਕੇ ਉਸਨੂੰ ਵਿਖਾਉਣ ਲੱਗਾ ਤਾਂ ਕਾਂਊਟਰ ਤੇ ਰੱਖੀ ਚੈਨ ਚਾਂਦੀ ਤੇ ਇੱਕ ਆਰਟੀ ਫਿਸ਼ਿਅਲ ਚੈਨ ਸੋਨਾ ਦੀ ਚੋਰੀ ਕਰਕੇ ਭੱਜਣ ਲੱਗਾ ਤਾਂ ਦੋਸੀ ਨੂੰ ਮੁਦਈ ਨੇ ਹੋਰ ਦੁਕਾਨਦਾਰਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਪਾਰਟੀ ਦੇ ਹਵਾਲੇ ਕੀਤਾ ਗਿਆ ਹੈ। ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀ ਨੂੰ ਗਿਰਫ੍ਰਤਾਰ ਕਰ ਲਿਆ ਗਿਆ ਹੈ।