ਗੁਰਦਾਸਪੁਰ, 25 ਜੁਲਾਈ 2023 (ਦੀ ਪੰਜਾਬ ਵਾਇਰ)। ਬੀਤੇ ਦਿਨੀਂ ਗੁਰਦਾਸਪੁਰ ਦੇ ਖਜਾਨਾ ਅਫਸਰ ਮੋਹਣ ਦਾਸ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋਈ ਸੀ। ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਖ਼ਜ਼ਾਨਾ ਅਫਸਰ ਸ਼ਰਾਬੀ ਹਾਲਤ ਵਿੱਚ ਦਫ਼ਤਰ ਦੇ ਬਾਹਰ ਕਿਸੇ ਦੁਕਾਨ ਤੇ ਬੈਠਾ ਹੋਇਆ ਹੈ। ਹਾਲਾਕਿ ਦੀ ਪੰਜਾਬ ਵਾਇਰ ਵੱਲੋਂ ਸਪਸ਼ਟ ਕੀਤਾ ਗਿਆ ਸੀ ਕਿ ਇਸ ਗੱਲ ਦੀ ਘੋਖ ਹੋਣੀ ਬਾਕੀ ਹੈ ਕਿ ਵੀਡਿਓ ਵਿੱਚ ਕਿੰਨੀ ਕੂ ਸੱਚਾਈ ਹੈ। ਪਰ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਖ਼ਜ਼ਾਨਾ ਅਫਸਰ ਨੂੰ ਮੁਅੱਤਲ ਕਰ ਦਿੱਤਾ ਸੀ। ਮੁਅੱਤਲ ਹੋਣ ਤੋਂ ਬਾਅਦ ਖਜਾਨਾ ਅਫ਼ਸਰ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ ਹੈ ਅਤੇ ਕਿਹਾ ਕਿ ਉਸ ਸਮੇਂ ਉਸਨੇ ਸ਼ਰਾਬ ਨਹੀਂ ਸੀ ਪੀਤੀ। ਖ਼ਜ਼ਾਨਾ ਅਫਸਰ ਨੇ ਕਿਹਾ ਕਿ ਬਲੱਡ ਪ੍ਰੈਸ਼ਰ ਹਾਈ ਹੋਣ ਕਰਕੇ ਉਸਨੂੰ ਚੱਕਰ ਆ ਗਿਆ ਸੀ। ਜਿਸ ਕਰਕੇ ਉਹ ਦੁਕਾਨ ਦੇ ਉੱਪਰ ਬੇਸੁੱਧ ਬੈਠਾ ਸੀ।
ਦੀ ਪੰਜਾਬ ਵਾਇਰ ਦੀ ਖਬਰ ਪੜਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋਂ
ਕਾਰਜਕਾਰੀ ਖਜ਼ਾਨਾ ਅਧਿਕਾਰੀ ਸਸਪੈਂਡ, ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅੱਤਲ – The Punjab Wire
ਪਰ ਕਿਸੇ ਸ਼ਰਾਰਤੀ ਅਨਸਰ ਨੇ ਉਸਦੀ ਵੀਡੀਓ ਵਾਇਰਲ ਕਰ ਦਿੱਤੀ ਅਤੇ ਸਰਕਾਰ ਨੇ ਉਸ ਨੂੰ ਮੁਅੱਤਲ ਕਰ ਦਿੱਤਾ। ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਪੱਖ ਵੀ ਸੁਣਿਆ ਜਾਵੇ ਅਤੇ ਉਸ ਨੂੰ ਬਹਾਲ ਕੀਤਾ ਜਾਵੇ। ਇਸ ਸਬੰਧੀ ਜਾਣਕਾਰੀ ਖਜਾਨਾ ਅਫਸਰ ਮੋਹਨ ਦਾਸ ਅਤੇ ਉਸਦੇ ਭਰਾ ਨੇ ਕਿਹਾ ਕਿ ਇਹ ਵੀਡੀਓ ਵਾਇਰਲ ਹੋਣ ਦੇ ਨਾਲ ਉਨ੍ਹਾਂ ਦੇ ਅਕਸ ਨੂੰ ਕਾਫ਼ੀ ਢਾਹ ਲੱਗੀ ਹੈ। ਉਸਨੇ ਦੱਸਿਆ ਕਿ ਇਹ ਵੀਡਿਓ 12 ਜੁਲਾਈ ਨੂੰ ਬਣਾਈ ਗਈ ਹੈ। ਜਦੋਂ ਉਹ ਆਪਣੇ ਸਰਕਾਰੀ ਦਫ਼ਤਰ ਦਾ ਕੰਮ ਖਤਮ ਕਰਕੇ ਦਫ਼ਤਰ ਨੂੰ ਬੰਦ ਕਰਕੇ ਜਾ ਰਿਹਾਂ ਸੀ ਤਾਂ ਅਚਾਨਕ ਉਹਨਾਂ ਦਾ ਬਲੱਡ ਪ੍ਰੈਸ਼ਰ ਵੱਧਣ ਕਰਕੇ ਉਸ ਨੂੰ ਚੱਕਰ ਆ ਗਿਆ।
ਇਸ ਦੌਰਾਨ ਕਿਸੇ ਵਿਅਕਤੀ ਨੇ ਉਹਨਾਂ ਨੂੰ ਫੜ ਕੇ ਇੱਕ ਦੁਕਾਨ ਉਤੇ ਬਿਠਾ ਦਿੱਤਾ। ਜਿੱਥੇ ਕਿਸੇ ਸ਼ਰਾਰਤੀ ਅਨਸਰ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਓਹ ਬਲੱਡ ਪ੍ਰੈਸ਼ਰ ਦੀ ਦਵਾਈ ਖਾ ਰਹੇ ਹਨ ਅੱਤੇ ਇਸ ਸੰਬੰਧੀ ਸਰਕਾਰੀ ਡਾਕਟਰ ਦੇ ਕੋਲੋਂ ਉਸ ਦਾ ਇਲਾਜ ਵੀ ਚੱਲ ਰਿਹਾ ਹੈ। ਉਹਨਾਂ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਦੇ ਵੱਲੋਂ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਲਈ ਉਹਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਉਨ੍ਹਾਂ ਦਾ ਪੱਖ ਵੀ ਸੁਣੇ ਅਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵੀਡੀਓ ਵਾਇਰਲ ਹੋਣ ਨਾਲ ਉਹਨਾਂ ਦੇ ਘਰ ਵਿੱਚ ਵੀ ਤਣਾਅ ਦਾ ਮਾਹੌਲ ਬਣਿਆ ਹੋਇਆ।