ਗੁਰਦਾਸਪੁਰ ਪੰਜਾਬ

ਕਾਰਜਕਾਰੀ ਖਜ਼ਾਨਾ ਅਧਿਕਾਰੀ ਸਸਪੈਂਡ, ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅੱਤਲ

ਕਾਰਜਕਾਰੀ ਖਜ਼ਾਨਾ ਅਧਿਕਾਰੀ ਸਸਪੈਂਡ, ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਅੱਤਲ
  • PublishedJuly 21, 2023

ਗੁਰਦਾਸਪੁਰ, 21 ਜੁਲਾਈ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਦਫ਼ਤਰ ਵਿੱਚ ਕਾਰਜਕਾਰੀ ਖਜ਼ਾਨਾ ਅਫ਼ਸਰ ਵਜੋਂ ਤਾਇਨਾਤ ਸੁਪਰਡੈਂਟ ਗ੍ਰੇਡ-2 ਦੇ ਦਫ਼ਤਰ ਨੇੜੇ ਇੱਕ ਖੋਖੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਏ ਹੋਣ ਦੀ ਵੀਡੀਓ ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਵਿਭਾਗ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ। ਦੋਸ਼ ਹੈ ਕਿ ਕਾਰਜਕਾਰੀ ਖਜ਼ਾਨਾ ਅਧਿਕਾਰੀ ਨਸ਼ੇ ਦੀ ਹਾਲਤ ਵਿੱਚ ਦਫ਼ਤਰ ਦੇ ਬਾਹਰ ਸਥਿਤ ਖੋਖੇ ਚੋ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ। ਖੋਖਾ ਉਸ ਦੇ ਕਿਸੇ ਕਰੀਬੀ ਦੋਸਤ ਦਾ ਦੱਸਿਆ ਜਾਂਦਾ ਹੈ, ਜੋ ਖਜ਼ਾਨਾ ਦਫਤਰ ਦੇ ਬਾਹਰ ਪੈਨਸ਼ਨ ਆਦਿ ਦੀਆਂ ਫਾਈਲਾਂ ਤਿਆਰ ਕਰਦਾ ਹੈ। ਕਿਸੇ ਨੇ ਖੋਖੇ ‘ਚ ਬੇਹੋਸ਼ ਪਏ ਉਸ ਦੀ ਵੀਡੀਓ ਬਣਾ ਲਈ। ਹਾਲਾਕਿ ਵੀਡਿਓ ਅੰਦਰ ਕੀ ਸੱਚਾਈ ਹੈ ਇਸ ਦੀ ਘੋਖ ਹੋਣੀ ਬਾਕੀ ਹੈ।

ਵੀਡੀਓ ਬਣਾਉਣ ਵਾਲਾ ਵੀ ਆਪਣੀ ਪਛਾਣ ਦੱਸਦਾ ਸੁਣਿਆ ਜਾ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਰੀਬ ਇੱਕ ਹਫ਼ਤਾ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸੂਬਾ ਸਰਕਾਰ ਦੇ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਡਿਊਟੀ ‘ਤੇ ਗੈਰ-ਜ਼ਿੰਮੇਵਾਰਾਨਾ ਵਿਹਾਰ ਲਈ ਮੁਅੱਤਲ ਕੀਤਾ ਗਿਆ ਹੈ ।ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਾਰਜਕਾਰੀ ਜ਼ਿਲ੍ਹਾ ਖਜ਼ਾਨਾ ਅਫ਼ਸਰ ਗੁਰਦਾਸਪੁਰ ਵੱਲੋਂ ਡਿਊਟੀ ਦੌਰਾਨ ਗੈਰ-ਜ਼ਿੰਮੇਵਾਰਾਨਾ ਵਤੀਰਾ ਪਾਇਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਉਸ ਨੂੰ ਵੱਖਰੀ ਚਾਰਜਸ਼ੀਟ ਜਾਰੀ ਕੀਤੀ ਜਾ ਰਹੀ ਹੈ। ਮੁਅੱਤਲੀ ਦੌਰਾਨ ਇਸ ਦਾ ਮੁੱਖ ਦਫ਼ਤਰ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਜਲੰਧਰ ਵਿਖੇ ਬਣਾਇਆ ਗਿਆ ਹੈ।

Written By
The Punjab Wire