ਪਠਾਨਕੋਟ- ਇੱਕ ਵਾਰ ਫਿਰ ਉਜ ਦਰਿਆ ਪੂਰੇ ਉਫਾਨ ਤੇ, ਆਸ ਪਾਸ ਦੇ ਖੇਤਰ ਵੀ ਹੋਏ ਪ੍ਰਭਾਵਿੱਤ
ਡਿਪਟੀ ਕਮਿਸਨਰ ਪਠਾਨਕੋਟ ਅਤੇ ਐਸ.ਐਸ.ਪੀ. ਪਠਾਨਕੋਟ ਨੇ ਲਿਆ ਬਮਿਆਲ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜਾ
ਘਰ੍ਹਾਂ ਅਤੇ ਖੇਤਾਂ ਅੰਦਰ ਪਾਣੀ ਦੀ ਦਸਤਕ ਕਿਸੇ ਤਰ੍ਹਾਂ ਦੀ ਕੋਈ ਵੀ ਜਾਨੀ ਨੁਕਸਾਨ ਨਹੀਂ
ਪਠਾਨਕੋਟ 19 ਜੁਲਾਈ 2023 (ਦੀ ਪੰਜਾਬ ਵਾਇਰ) ਜਿਕਰਯੋਗ ਹੈ ਕਿ ਪਿਛਲੇ ਕੂਝ ਦਿਨ੍ਹਾਂ ਤੋਂ ਜੰਮੂ ਕਸਮੀਰ ਅਤੇ ਹਿਮਾਚਲ ਚੋਂ ਹੋ ਰਹੀ ਬਾਰਿਸ ਦੇ ਚਲਦਿਆਂ ਐਤਵਾਰ ਨੂੰ ਜਿਲ੍ਹਾ ਪਠਾਨਕੋਟ ਦੇ ਨਾਲ ਲਗਦੇ ਬਮਿਆਲ ਖੇਤਰ ਅੰਦਰ ਉੱਜ ਦਰਿਆ ਵਿੱਚ ਜਿਆਦਾ ਪਾਣੀ ਆਉਂਣ ਕਰਕੇ ਬਮਿਆਲ ਖੇਤਰ ਅੰਦਰ ਹੜ੍ਹਾਂ ਅਜਿਹੀ ਸਥਿਤੀ ਬਣ ਗਈ ਅਤੇ ਬਮਿਆਲ ਖੇਤਰ ਉੱਜ ਦਰਿਆ ਦੇ ਪਾਣੀ ਨਾਲ ਪ੍ਰਭਾਵਿੱਤ ਵੀ ਹੋਇਆ।
ਬੁੱਧਵਾਰ ਸਵੇਰ ਨੂੰ ਉਜ ਦਰਿਆ ਅੰਦਰ ਪਾਣੀ ਜਿਆਦਾ ਆਉਂਣ ਕਰਕੇ ਬਮਿਆਲ ਚੋਕ ਅਤੇ ਉਜ ਦਰਿਆ ਦੇ ਨਾਲ ਲਗਦੇ ਖੇਤਰ ਅੰਦਰ ਪਾਣੀ ਭਰ ਗਿਆ। ਜਿਸ ਦੇ ਚਲਦਿਆਂ ਬਮਿਆਲ ਪੁਲਿਸ ਚੋਕੀ, ਬੀ.ਡੀ.ਪੀ.ਓ. ਦਫਤਰ ਬਮਿਆਲ, ਮੰਡੀ ਅਤੇ ਨਾਲ ਲਗਦੇ ਸਿਹਤ ਕੇਂਦਰ ਵਿੱਚ ਵੀ ਪਾਣੀ ਦੀ ਚਪੇਟ ਵਿੱਚ ਆਏ। ਪ੍ਰਸਾਸਨਿਕ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਸ੍ਰੀ ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ ਤਹਿਸੀਲਦਾਰ ਲਛਮਣ ਸਿੰਘ ਅਤੇ ਨਾਇਬ ਤਹਿਸੀਲਦਾਰ ਰਾਜ ਕੁੁਮਾਰ ਮੋਕੇ ਤੇ ਪਹੁੰਚੇ , ਉੱਥੇ ਹੀ ਦੂਸਰੇ ਪਾਸੇ ਡੀ.ਐਸ.ਪੀ. ਆੱਪਰੇਸਨ ਸ. ਸੁਖਰਾਜ ਸਿੰਘ, ਗੁਲਸਨ ਕੁਮਾਰ ਇੰਸਪੈਕਟਰ ਆੱਪਰੇਸਨ, ਸ੍ਰੀ ਅਜਵਿੰਦਰ ਸਿੰਘ ਐਸ.ਐਚ.ਓ. ਨਰੋਟ ਜੈਮਲ ਸਿੰਘ, ਚੌਂਕੀ ਇੰਚਾਰਜ ਅਰੁਣ ਕੁਮਾਰ ਦੀ ਟੀਮ ਵੀ ਮੋਕੇ ਤੇ ਪਹੁੰਚ ਕੇ ਜਾਇਜਾ ਲਿਆ।
ਜਿਕਰਯੋਗ ਹੈ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਬਣਾਈਆਂ ਗਈਆਂ ਅਗੇਤੀਆਂ ਟੀਮਾਂ ਨੇ ਸਵੇਰੇ 4 ਵਜੇ ਤੋਂ ਹੀ ਕਾਰਵਾਈ ਸੁਰੂ ਕਰਦਿਆਂ ਉਜ ਦਰਿਆ ਦੇ ਨਾਲ ਲਗਦੇ ਪਿੰਡਾਂ ਅੰਦਰ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਜਾਗਰੁਕ ਕੀਤਾ। ਟੀਮਾਂ ਵੱਲੋਂ ਪਾਣੀ ਆਉਂਣ ਤੋਂ ਕਰੀਬ ਪਹਿਲਾ ਹੀ ਉਜ ਦਰਿਆ ਦੇ ਨਾਲ ਸਥਿਤ ਕਰੀਬ 17-18 ਗੁਜਰ ਪਰਿਵਾਰਾਂ ਨੂੰ ਉਨ੍ਹਾਂ ਦੇ ਪਸੂਆਂ ਸਹਿਤ ਆਈ.ਟੀ.ਆਈ. ਵਿਖੇ ਬਣਾਏ ਗਏ ਵਿਸੇਸ ਕੈਂਪ ਵਿੱਚ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਜਿਨ੍ਹਾਂ ਖੇਤਰਾਂ ਅੰਦਰ ਹੜ੍ਹ ਆਉਂਣ ਦੀ ਸੰਭਾਵਨਾ ਸੀ ਉਨ੍ਹਾਂ ਖੇਤਰ ਨਿਵਾਸੀਆਂ ਨੂੰ ਵੀ ਸੁਰੱਖਿਅਤ ਸਥਾਨਾਂ ਤੇ ਚਲੇ ਜਾਣ ਲਈ ਕਿਹਾ ਗਿਆ।
ਹੜ੍ਹਾਂ ਅਜਿਹੀ ਸਥਿਤੀ ਦਾ ਜਾਇਜਾ ਲੈਣ ਦੇ ਲਈ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਅਤੇ ਸ. ਹਰਕਮਲਪ੍ਰੀਤ ਸਿੰਘ ਖੱਖ ਐਸ.ਐੈਸ.ਪੀ. ਪਠਾਨਕੋਟ ਵੀ ਪਹੁੰਚੇ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਵੀ ਜਾਰੀ ਕੀਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੋਕੇ ਤੇ ਅਧਿਕਾਰੀਆਂ ਨੂੰ ਪ੍ਰਭਾਵਿੱਤ ਖੇਤਰਾਂ ਅੰਦਰ ਲੋਕਾਂ ਦੀ ਸਹਾਇਤਾ ਕਰਨ ਲਈ ਵੀ ਆਦੇਸ ਜਾਰੀ ਕੀਤੇ।
ਉਨ੍ਹਾਂ ਦੱਸਿਆ ਕਿ ਉੱਜ ਦਰਿਆ ਅੰਦਰ ਕਰੀਬ 2.80 ਲੱਖ ਕਿਊਸਿਕ ਪਾਣੀ ਛੱਡਿਆ ਗਿਆ। ਜਿਸ ਦੇ ਚਲਦਿਆਂ ਪਿੰਡ ਦਨਵਾਲ ਜਿਆਦਾ ਪ੍ਰਭਾਵਿਤ ਹੋਇਆ, ਇਸ ਤੋਂ ਇਲਾਵਾ ਬੀ.ਐਸ.ਐਫ. ਦੀ ਪੋਸਟ ਖੁਦਾਈਪੁਰ, ਯੈਦਪੁਰ , ਬਮਿਆਲ ਅਤੇ ਓਲਡ ਬਮਿਆਲ ਪੋਸਟਾਂ ਵੀ ਹੜ੍ਹ ਦੇ ਪਾਣੀ ਨਾਲ ਪ੍ਰਭਾਵਿੱਤ ਹੋਈਆਂ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਰਾਹਤ ਕੇਂਦਰ ਆਈ.ਟੀ.ਆਈ. ਬਮਿਆਲ ਅੰਦਰ ਲੋਕਾਂ ਦੇ ਖਾਣ ਪੀਣ ਦੀ ਵਿਵਸਥਾ ਅਤੇ ਪਸੂਆਂ ਦੇ ਲਈ ਵੀ ਚਾਰੇ ਦੀ ਵਿਵਸਥਾ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਖੇਤਰ ਬਾਰਿਸ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਹਨ ਉਨ੍ਹਾਂ ਖੇਤਰਾਂ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਵੀ ਪੇ੍ਰਸਾਨੀ ਨਾ ਆਉਂਣ ਦਿੱਤੀ ਜਾਵੈ ਇਸ ਦੇ ਲਈ ਬਣਾਈਆਂ ਟੀਮਾਂ ਨੂੰ ਵੀ ਦਿਸਾ ਨਿਰਦੇਸ ਜਾਰੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਵੀ ਤਰ੍ਹਾਂ ਨਾਲ ਖੇਤਰ ਅੰਦਰ ਕੋਈ ਪ੍ਰੇਸਾਨੀ ਆਉਂਦੀ ਹੈ ਤਾਂ ਜਿਲ੍ਹਾ ਪੱਧਰ ਤੇ ਕੰਟਰੋਲ ਰੂਮ ਪਹਿਲਾ ਹੀ ਸਥਾਪਤ ਕਰ ਦਿੱਤੇ ਗਏ ਹਨ ਲੋਕਾਂ ਉਨ੍ਹਾਂ ਕੰਟਰੋਲ ਰੂਮਾਂ ਤੇ ਸਹਾਇਤਾਂ ਪ੍ਰਾਪਤ ਕਰਨ ਦੇ ਲਈ ਤਾਲਮੇਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ਪੂਰੀ ਕੰਟਰੋਲ ਵਿੱਚ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੈ।