ਪੰਜਾਬ ਮੁੱਖ ਖ਼ਬਰ

ਅਖੀਰ PRTC ਦੀ ਲਾਪਤਾ ਬੱਸ ਬਿਆਸ ਦਰਿਆ ‘ਚੋਂ ਮਿਲੀ,ਡਰਾਈਵਰ ਦੀ ਮੌਤ,ਕੰਡਕਟਰ ਲਾਪਤਾ

ਅਖੀਰ PRTC ਦੀ ਲਾਪਤਾ ਬੱਸ ਬਿਆਸ ਦਰਿਆ ‘ਚੋਂ ਮਿਲੀ,ਡਰਾਈਵਰ ਦੀ ਮੌਤ,ਕੰਡਕਟਰ ਲਾਪਤਾ
  • PublishedJuly 13, 2023

ਚੰਡੀਗੜ੍ਹ,13 ਜੁਲਾਈ 2023 (ਦੀ ਪੰਜਾਬ ਵਾਇਰ)। ਬੀਤੇ ਦਿਨੀਂ ਚੰਡੀਗੜ੍ਹ ਤੋਂ ਹਿਮਾਚਲ ਦੇ ਮਨਾਲੀ ਗਈ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਲਾਪਤਾ ਬੱਸ ਅਖਿਰ ਬਿਆਸ ਦਰਿਆ ‘ਚੋਂ ਮਿਲ ਗਈ ਹੈ। ਬਿਆਸ ਦਰਿਆ ਵਿਚ PRTC ਦੀ ਇਹ ਬੱਸ ਡੁੱਬਣ ਦੀ ਖਬਰ ਆਈ ਹੈ ਹਾਲਾਕਿ ਇਸ ਸਬੰਧੀ ਹਾਲੇ ਆਧਿਕਾਰਤ ਜਾਣਕਾਰੀ ਆਣੀ ਬਾਕੀ ਹੈ।

ਦੱਸਣਯੋਗ ਹੈ ਕਿ ਇਹ ਬੱਸ ਚੰਡੀਗੜ੍ਹ ਤੋਂ ਮਨਾਲੀ ਰਵਾਨਾ ਹੋਈ ਸੀ।ਉਸ ਤੋਂ ਬਾਅਦ ਬੱਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ। ਬੱਸ ਦਾ ਨੰਬਰ ਪੀਬੀ 65-4893 ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਡਰਾਈਵਰ ਦੀ ਲਾਸ਼ ਮਿਲ ਗਈ ਹੈ।ਕੰਡਕਟਰ ਅਜੇ ਵੀ ਲਾਪਤਾ ਹੈ। ਹਾਦਸੇ ਵਾਲੀ ਥਾਂ ‘ਤੇ ਮੌਜੂਦ ਲੋਕ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ 3 ਤੋਂ 4 ਬੱਸਾਂ ਦਰਿਆ ਵਿੱਚ ਰੁੜ੍ਹਦੀਆਂ ਵੇਖੀਆਂ ਹਨ। ਜਿਕਰਯੋਗ ਹੈ ਕਿ ਬੀਤੇ ਚਾਰ ਦਿਨਾਂ ਤੋਂ ਡਰਾਈਵਰ ਕੰਡਕਟਰ ਦਾ ਫ਼ੋਨ ਵੀ ਲੱਗ ਨਹੀਂ ਰਿਹਾ ਸੀ। ਅਜਿਹੇ ‘ਚ ਚਿੰਤਾ ਵਧ ਗਈ ਸੀ। ਇਸ ਬੱਸ ਵਿੱਚ ਕਿੰਨੀਆਂ ਸਵਾਰੀਆਂ ਸਨ,ਦੀ ਸਹੀ ਗਿਣਤੀ ਦਾ ਪਤਾ ਵੀ ਨਹੀਂ ਲੱਗਾ ਹੈ।

ਸੂਤਰਾਂ ਅਨੁਸਾਰ ਅੱਜ ਪੀਆਰਟੀਸੀ ਦੀ ਇੱਕ ਟੀਮ ਮਨਾਲੀ ਰੂਟ ‘ਤੇ ਇਸ ਬੱਸ ਦੀ ਭਾਲ ‘ਚ ਰਵਾਨਾ ਹੋਈ ਹੈ। ਟੀਮ ਦੇ ਨਾਲ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰ ਵੀ ਗਏ ਦੱਸੇ ਜਾ ਰਹੇ ਹਨ। ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਸੈਕਟਰ 43 ਦੇ ਬੱਸ ਸਟੈਂਡ ਤੋਂ ਰਵਾਨਾ ਹੋਈ ਸੀ। ਇਸ ਨੇ ਸੋਮਵਾਰ ਤੜਕੇ 3 ਵਜੇ ਮਨਾਲੀ ਪਹੁੰਚਣਾ ਸੀ।

Written By
The Punjab Wire