ਪੰਜਾਬ ਮੁੱਖ ਖ਼ਬਰ

ਮੁਸ਼ਤੈਦੀ: ਰਾਤ 10:15 ਵਜ਼ੇ ਡੀਸੀ ਸਾਕਸ਼ੀ ਸ਼ਾਹਣੀ ਆਨ ਦੀ ਸਪਾਟ

ਮੁਸ਼ਤੈਦੀ: ਰਾਤ 10:15 ਵਜ਼ੇ ਡੀਸੀ ਸਾਕਸ਼ੀ ਸ਼ਾਹਣੀ ਆਨ ਦੀ ਸਪਾਟ
  • PublishedJuly 9, 2023

ਪਟਿਆਲਾ, 9 ਜੁਲਾਈ ,2023 ( ਦੀ ਪੰਜਾਬ ਵਾਇਰ)। ਪੰਜਾਬ ਅੰਦਰ ਜਿੱਥੇ ਭਾਰੀ ਬਾਰਸ਼ ਦੇ ਚਲਦੇ ਹਾਈ ਅਲਰਟ ਜਾਰੀ ਹੈ ‌। ਓਥੇ ਹੀ ਡਿਪਟੀ ਕਮਿਸ਼ਨਰ ਪਟਿਆਲਾ ਦੀ ਮੁਸਤੈਦੀ ਸਾਹਮਣੇ ਆਈ ਹੈ। ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਰਾਤ ਸਵਾ ਦਸ ਵਜੇ ਲੋਕਾਂ ਦੀ ਮਦਦ ਕਰਦੇ ਹੋਏ ਸਾਹਮਣੇ ਆਏ ਹਨ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਮੁਸ੍ਅਤੈਦੀ ਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੰਜਨੀਅਰਜ਼ ਅਤੇ ਭਾਰਤੀ ਫ਼ੌਜ ਦੇ ਸਹਿਯੋਗ ਨਾਲ ਜਿੱਥੇ ਰਾਜਪੁਰਾ ਨੇੜੇ (ਚਿਤਕਾਰਾ ਯੂਨੀਵਰਸਿਟੀ ਕੋਲ) ਐਸ.ਵਾਈ.ਐੱਲ ਨਹਿਰ ਉਪਰ ਵਹਿ ਰਹੇ ਸ਼ਿਵਾਲਿਕ ਫੁਟਹਿਲਜ ਦੇ ਸ਼ੀਟ ਫਲੋਅ ਕਰਕੇ ਪੈਦਾ ਹੋਈ ਜਲ ਭਰਾਵ ਦੀ ਸਥਿਤੀ ‘ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨ ਲਈ ਮੁਸ਼ਤੈਦੀ ਦਿਖਾਈ ਜਾ ਰਹੀ ਹੈ, ਉਥੇ ਨੇੜੇ ਪੈਂਦੇ ਨੀਲਮ ਹਸਪਤਾਲ (ਜਿੱਥੇ ਪਾਣੀ ਦਾਖਲ ਹੋ ਗਿਆ ਸੀ) ਵਿੱਚ ਦਾਖਲ 14 ਮਰੀਜ਼ਾਂ ਨੂੰ ਸੁਰੱਖਿਅਤ ਐਬੂਲੈਂਸ ਰਾਹੀਂ ਕੱਢ ਕੇ ਸਬ-ਡਵੀਜ਼ਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਇਹਨਾਂ ਵਿੱਚੋਂ 2 ਨੂੰ ਸਰਕਾਰੀ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ, ਜਦਕਿ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਐਸ.ਵਾਈ.ਐੱਲ ਚੰਡੀਗੜ੍ਹ ਰੋਡ ‘ਤੇ ਖੁਦ ਮੌਕੇ ਉਪਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ ਅਤੇ ਪਾਣੀ ਦੀ ਮੈਨੇਜਮੈਂਟ ਲਈ ਇੰਜਨੀਅਰਜ਼ ਅਤੇ ਭਾਰਤੀ ਫੌਜ ਦੀਆਂ ਟੀਮਾਂ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ੀਟ ਫਲੋਅ ਨਾਲ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਲਦੀ ਪਾਣੀ ਦੀ ਮੈਨੇਜਮੈਂਟ ਕਰ ਲਈ ਜਾਵੇਗੀ।

Written By
The Punjab Wire