ਪੰਜਾਬ ਮੁੱਖ ਖ਼ਬਰ

ਮੰਗਾ ਪੂਰੀਆਂ ਨਾ ਹੋਣ ਦੇ ਰੋਸ਼ ਵਜੋਂ ਸੂਬੇ ਭਰ ਦੇ ਡੀ.ਸੀ ਦਫ਼ਤਰਾਂ ਦੇ ਕਰਮਚਾਰੀ 10 ਜੁਲਾਈ ਤੋਂ 12 ਜੁਲਾਈ ਤੱਕ ਕਰਨਗੇ ਕਲਮਛੋੜ ਹੜਤਾਲ

ਮੰਗਾ ਪੂਰੀਆਂ ਨਾ ਹੋਣ ਦੇ ਰੋਸ਼ ਵਜੋਂ ਸੂਬੇ ਭਰ ਦੇ ਡੀ.ਸੀ ਦਫ਼ਤਰਾਂ ਦੇ ਕਰਮਚਾਰੀ 10 ਜੁਲਾਈ ਤੋਂ 12 ਜੁਲਾਈ ਤੱਕ ਕਰਨਗੇ ਕਲਮਛੋੜ ਹੜਤਾਲ
  • PublishedJuly 7, 2023

ਚੰਡੀਗੜ੍ਹ, 7 ਜੁਲਾਈ 2023 (ਦੀ ਪੰਜਾਬ ਵਾਇਰ)। ਆਪਣੀਆਂ ਮੰਗਾ ਪੂਰੀਆਂ ਨਾ ਹੋਣ ਦੇ ਰੋਸ਼ ਵਜੋਂ ਸੂਬੇ ਭਰ ਦੇ ਡੀ.ਸੀ ਦਫ਼ਤਰਾਂ ਦੇ ਕਰਮਚਾਰੀ 10 ਜੁਲਾਈ ਤੋਂ 12 ਜੁਲਾਈ ਤੱਕ ਕਮਲਛੋੜ ਹੜਤਾਲ ਕਰਨਗੇਂ। ਇਹ ਜਾਣਕਾਰੀ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਵੱਲੋਂ ਪ੍ਰੈਸ ਬਿਆਨ ਜਰਿਏ ਦਿੱਤੀ ਗਈ।

ਪ੍ਰੈਸ ਬਿਆਨ ਜਾਰੀ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਦੀਆਂ ਪਿਛਲੇ ਦੋ ਸਾਲਾਂ ਤੋਂ ਸੁਪਰਡੈਂਟ ਗ੍ਰੇਡ-2 ਦੀਆਂ ਪਦਉਨਤੀਆਂ ਨਾ ਹੋਣਾ ਅਤੇ ਸੀਨੀਅਰ ਸਹਾਇਕ ਦੀਆਂ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਪਰਮੋਸ਼ਨਾਂ ਕਰਨਾ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਪਦਉਨਤੀ ਕੋਟਾ 25 ਪ੍ਰਤੀਸ਼ਤ ਕਰਨਾ ਅਤੇ ਹੋਰ ਮੰਗਾਂ ਨੂੰ ਲੈਕੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਮਿਤੀ 06 ਜੂਨ 2023 ਨੂੰ ਮਾਲ ਮੰਤਰੀ, ਪੰਜਾਬ ਅਤੇ ਵਿੱਤ ਕਮਿਸ਼ਨਰ (ਮਾਲ), ਪੰਜਾਬ ਨਾਲ ਪੰਜਾਬ ਭਵਨ, ਚੰਡੀਗੜ੍ਹ ਵਿਖੇ ਹੋਈ ਸੀ। ਜਿਸ ਵਿੱਚ ਸਾਰੀਆਂ ਮੰਗਾਂ ਤੇ ਯੂਨੀਅਨ ਨਾਲ ਗੱਲਬਾਤ ਹੋਣ ਤੋਂ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਮੰਗਾਂ ਸਬੰਧੀ ਕੋਈ ਕਾਰਵਾਈ ਨਹੀ ਕੀਤੀ ਗਈ। ਜਿਸ ਦੇ ਰੋਸ ਵਜੋਂ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਸੂਬੇ ਦੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀ ਮਿਤੀ 10 ਜੁਲਾਈ 2023 ਤੋਂ 12-07-2023 ਤੱਕ ਕਲਮਛੋੜ ਹੜਤਾਲ ਕਰਕੇ ਕੰਪਿਊਟਰ ਬੰਦ ਰੱਖਣਗੇ।

Written By
The Punjab Wire