ਗੁਰਦਾਸਪੁਰ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕਲਾਨੌਰ ਦੀ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦਾ ਸਨਮਾਨ

ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕਲਾਨੌਰ ਦੀ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦਾ ਸਨਮਾਨ
  • PublishedJuly 3, 2023

ਸਮਾਜ ਸੇਵਾ ਦੇ ਕਾਰਜ ਨਿਰੰਤਰ ਜਾਰੀ ਰੱਖਣ ਲਈ ਭਵਿੱਖ ’ਚ ਵੀ ਯਤਨ ਜਾਰੀ ਰਹਿਣਗੇ: ਬਾਜਵਾ/ਕਾਹਲੋਂ

ਗੁਰਦਾਸਪੁਰ/ਕਲਾਨੌਰ, 3 ਜੁਲਾਈ 2023 (ਦੀ ਪੰਜਾਬ ਵਾਇਰ)। ਬੀਤੇ ਦਿਨ ਬਲੱਡ ਸੈਂਟਰ ਗੁਰਦਾਸਪੁਰ ਵਲੋਂ ਵਰਲਡ ਬਲੱਡ ਡੋਨਰ ਡੇ ਨੂੰ ਸਮਰਪਿਤ ਜ਼ਿਲ੍ਹਾ ਹਸਪਤਾਲ ’ਚ ਆਯੋਜਿਤ ਕੀਤੇ ਜ਼ਿਲ੍ਹਾ ਪੱਧਰੀ ਸਨਮਾਨ ਸਮਾਗਮ ਦੌਰਾਨ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦਾ ਸਨਮਾਨ ਕੀਤਾ ਹੈ। ਸੁਸਾਇਟੀ ਨੂੰ ਇਹ ਸਨਮਾਨ ਸਿਵਲ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਮੈਡੀਕਲ ਅਫਸਰ ਮੈਡਮ ਚੇਤਨਾ, ਬਲੱਡ ਸੈਂਟਰ ਇੰਚਾਰਜ ਮੈਡਮ ਪੂਜਾ ਵਲੋਂ ਦਿੱਤਾ ਗਿਆ।

ਇਸ ਮੌਕੇ ’ਤੇ ਸੁਸਾਇਟੀ ਦੇ ਨੁਮਾਇੰਦੇ ਐਕਸੀਅਨ ਬਲਦੇਵ ਸਿੰਘ ਬਾਜਵਾ, ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ, ਸੂਬੇਦਾਰ ਗੁਰਦਿਆਲ ਸਿੰਘ, ਪ੍ਰਦੀਪ ਬਲਹੋਤਰਾ, ਰੋਹਿਤ ਵਰਮਾਂ ਅਤੇ ਗੁਰਸ਼ਰਨਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਕਲਾਨੌਰ ਖੇਤਰ ਸਮੇਤ ਜ਼ਿਲ੍ਹਾ ਗੁਰਦਾਸਪੁਰ ’ਚ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਪਿਛਲੇ ਲੰਮੇਂ ਸਮੇਂ ਤੋਂ ਵੱਖ ਵੱਖ ਸਮਾਜਸੇਵਾ ਤੇ ਲੋੜਵੰਦਾਂ ਦੀ ਮਦਦ ਦੇ ਕਾਰਜਾਂ ਸਮੇਤ ਬਲੱਡ ਡੋਨਰਜ ਸੁਸਾਇਟੀ ਗੁਰਦਾਸਪੁਰ ਨਾਲ ਸਾਂਝੇ ਤੌਰ ’ਤੇ ਖੂਨਦਾਨ ਕੈਂਪ ਲਗਾ ਕੇ ਅਤੇ ਲੋੜਵੰਦਾਂ ਨੂੰ ਖੂਨ ਦੀ ਪੂਰਤੀ ਕਰਵਾ ਕੇ ਸਮਾਜ ’ਚ ਆਪਣਾ ਬਣਦਾ ਯੋਗਦਾਨ ਪਾਉਂਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਖੂਨ ਮੁਹੱਈਆ ਕਰਾਉਣ ਲਈ ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ 24 ਘੰਟੇ ਨਿਸਵਾਰਥ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਤੰਦਰੁਸਤ ਇੰਨਸਾਨ ਹੈ ਤਾਂ ਉਹ ਸਾਲ ’ਚ 4 ਵਾਰ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਭਵਿੱਖ ’ਚ ਵੀ ਸਮਾਜਸੇਵਕਾਂ ਦੇ ਸਹਿਯੋਗ ਨਾਲ ਸਮਾਜਸੇਵਾ ਦੇ ਕਾਰਜ ਨਿਰੰਤਰ ਜਾਰੀ ਰੱਖਣ ਦਾ ਉਪਰਾਲਾ ਕਰੇਗੀ। ਇਸ ਮੌਕੇ ’ਤੇ ਬਲੱਡ ਸੈਂਟਰ ਦੇ ਪ੍ਰਦੀਪ ਕੁਮਾਰ, ਇਕਬਾਲ ਸਿੰਘ,ਕੰਵਰਜੀਤ ਸਿੰਘ, ਸੁਰੇਸ਼ ਕੁਮਾਰ ਵੀ ਹਾਜ਼ਰ ਰਹੇ।

Written By
The Punjab Wire