ਗੁਰਦਾਸਪੁਰ

ਕੁਲਜੀਤ ਸਿੰਘ ਸੈਣੀ ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਦਾ ਅਹੁੱਦਾ ਸੰਭਾਲਿਆ

ਕੁਲਜੀਤ ਸਿੰਘ ਸੈਣੀ ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਦਾ ਅਹੁੱਦਾ ਸੰਭਾਲਿਆ
  • PublishedJuly 3, 2023

-ਸਕੱਤਰ ਜਗਰੂਪ ਸਿੰਘ ਸਮੇਤ ਦਫਤਰੀ ਅਮਲੇ ਵਲੋਂ ਸਵਾਗਤ

ਗੁਰਦਾਸਪੁਰ, 3 ਜੁਲਾਈ 2023 (ਦੀ ਪੰਜਾਬ ਵਾਇਰ)। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵਲੋਂ ਜਾਰੀ ਦਫਤਰੀ ਹੁਕਮਾਂ ’ਚ ਕੀਤੀਆਂ ਗਈਆਂ ਬਦਲੀਆਂ ਅਤੇ ਨਵੀਆਂ ਤਾਇਨਾਤੀਆਂ ਤਹਿਤ ਜ਼ਿਲ੍ਹਾ ਮੰਡੀ ਅਫਸਰ ਅੰਮ੍ਰਿਤਸਰ ਸ੍ਰੀ. ਕੁਲਜੀਤ ਸਿੰਘ ਸੈਣੀ ਵਲੋਂ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਦਾ ਅਹੁੱਦਾ ਸੰਭਾਲ ਲਿਆ। ਇਥੇ ਤਾਇਨਾਤ ਡੀ.ਐਮ.ਓ. ਸ. ਅਮਨਦੀਪ ਸਿੰਘ ਅੰਮ੍ਰਿਤਸਰ ਤਬਦੀਲ ਹੋ ਗਏ ਹਨ। ਡੀ.ਐਮ.ਓ. ਸ੍ਰੀ. ਸੈਣੀ ਦਾ ਅਹੁੱਦਾ ਸੰਭਾਲਣ ’ਤੇ ਸਕੱਤਰ ਸ. ਜਗਰੂਪ ਸਿੰਘ ਅਤੇ ਸ੍ਰੀ. ਮਨਜੀਤ ਸਿੰਘ ਸੁਪਰਡੈਂਟ ਪੰਜਾਬ ਮੰਡੀ ਬੋਰਡ ਸਮੇਤ ਦਫਤਰੀ ਅਮਲੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਵਰਣਨਯੋਗ ਹੈ ਕਿ ਸ੍ਰੀ. ਕੁਲਜੀਤ ਸਿੰਘ ਸੈਣੀ ਪਹਿਲਾਂ ਵੀ ਇਥੇ ਤਾਇਨਾਤ ਸਨ ਅਤੇ ਉਨ੍ਹਾਂ ਵਲੋਂ ਜ਼ਿਲ੍ਹੇ ਭਰ ’ਚ ਆਪਣੇ ਅਧੀਨ ਪੈਂਦੀਆਂ ਮੰਡੀਆਂ ਆਦਿ ’ਚ ਕੀਤੇ ਸਲਾਘਾਯੋਗ ਕੰਮਾਂ ਸਮੇਤ ਹਾੜੀ ਤੇ ਸਾਊਣੀ ਸੀਜਨ ’ਚ ਕਾਬਿਲ-ਏ-ਤਾਰੀਫ ਡਿਊਟੀ ਨਿਭਾਈ ਗਈ ਹੈ। ਸ੍ਰੀ. ਸੈਣੀ ਨੇ ਅਹੁੱਦਾ ਸੰਭਾਲਣ ਉਪਰੰਤ ਫਿਰ ਦਾਅਵਾ ਕੀਤਾ ਕਿ ਉਹ ਕਿਸਾਨੀ ਹਿੱਤਾਂ ਲਈ ਕੰਮ ਕਰਦੇ ਰਹਿਣਗੇ ਅਤੇ ਮੰਡੀਆਂ ’ਚ ਜਿਨਸ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸੀਜਨ ਦੌਰਾਨ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਨੂੰ ਮੰਡੀਆਂ ’ਚ ਯਕੀਨੀ ਕਰਨ ਲਈ ਤਤਪਰ ਰਹਿਣਗੇ। ਇਸ ਮੌਕੇ ਤੇ ਸ੍ਰੀ. ਅਜੀਤ ਪਾਲ ਸੀਨੀਅਰ ਸਹਾਇਕ ਕਮ ਸੁਪਰਡੈਂਟ, ਵੈਬਵ ਸ਼ਰਮਾਂ ਨਿੱਜੀ ਸਹਾਇਕ, ਠਾਕੁਰ ਬਿਕਰਮ ਸਿੰਘ ਆਕਸਨ ਰਿਕਾਰਡਰ, ਅਕਾਸ਼ਦੀਪ ਸਿੰਘ ਕਲਰਕ, ਜੋਗਾ ਸਿੰਘ, ਰਵੀ ਕਾਂਤ ਵੀ ਹਾਜ਼ਰ ਹੋਏ।

Written By
The Punjab Wire