ਖ਼ਪਤਕਾਰ ਬਿਜਲੀ ਸਪਲਾਈ ਦੀ ਸ਼ਿਕਾਇਤ ਸਬੰਧੀ ਪਾਵਰਕਾਮ ਦੇ ਹੈਲਪ ਲਾਈਨ ਨੰਬਰ 96461-13588 ’ਤੇ ਕਰ ਸਕਦੇ ਹਨ ਸੰਪਰਕ
ਗੁਰਦਾਸਪੁਰ, 27 ਜੂਨ 2023 (ਦੀ ਪੰਜਾਬ ਵਾਇਰ ) । ਕਿਸਾਨਾਂ ਸਮੇਤ ਘਰੇਲੂ ਖਪਤਕਾਰ ਬਿਜਲੀ ਸਪਲਾਈ ਸਬੰਧੀ ਕੋਈ ਵੀ ਸ਼ਿਕਾਇਤ ਜਾਂ ਬਿਜਲੀ ਸਬੰਧੀ ਕੋਈ ਜਾਣਕਾਰੀ ਲੈਣ ਲਈ ਪਾਵਰਕਾਮ ਦੇ ਜ਼ਿਲ੍ਹਾ ਸ਼ਿਕਾਇਤ ਕੇਂਦਰ ਦੇ ਹੈਲਪ ਲਾਈਨ ਨੰਬਰ 96461-13588 ’ਤੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਾਵਰਕਾਮ ਦਾ ਇਹ ਹੈਲਪ ਲਾਈਨ ਨੰਬਰ 96461-13588 ਜ਼ਿਲ੍ਹਾ ਪੱਧਰ ’ਤੇ ਚੱਲਦਾ ਹੈ ਅਤੇ ਪੂਰੇ ਜ਼ਿਲ੍ਹੇ ਵਿੱਚੋਂ ਕੋਈ ਵੀ ਖ਼ਪਤਕਾਰ ਇਸ ਨੰਬਰ ਉੱਪਰ ਬਿਜਲੀ ਸਪਲਾਈ ਨਾਲ ਸਬੰਧਤ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਬਿਜਲੀ ਕੱਟ ਸਬੰਧੀ ਜਾਣਕਾਰੀ ਵੀ ਏਥੋਂ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਨੰਬਰ ਹਫ਼ਤੇ ਦੇ ਸਾਰੇ ਦਿਨ 24 ਘੰਟੇ ਚੱਲਦਾ ਹੈ।