ਪੰਜਾਬ

ਬਦਲੀਆਂ ਨਾ ਹੋਣ ਕਾਰਨ ਰੋਸ ਵਜੋਂ ਮੁੱਖ ਅਧਿਆਪਕ ਕਰਨਗੇ ਗੁਪਤ ਐਕਸ਼ਨ

ਬਦਲੀਆਂ ਨਾ ਹੋਣ ਕਾਰਨ ਰੋਸ ਵਜੋਂ ਮੁੱਖ ਅਧਿਆਪਕ ਕਰਨਗੇ ਗੁਪਤ ਐਕਸ਼ਨ
  • PublishedJune 21, 2023

ਚੰਡੀਗੜ੍ਹ, 21 ਜੂਨ 2023 (ਦੀ ਪੰਜਾਬ ਵਾਇਰ )। ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਹੈੱਡ ਟੀਚਰਜ਼ ਅਤੇ ਸੈਂਟਰ ਹੈੱਡ ਟੀਚਰਜ਼ ਦੀਆਂ ਬਦਲੀਆਂ ਨਾ ਹੋਣ ਕਾਰਨ ਰੋਸ ਵਜੋਂ ਇਸ ਹਫਤੇ ਕਰਨਗੇ ਗੁਪਤ ਐਕਸ਼ਨ।
ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਕੁਮਾਰ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਦਲੀਆਂ ਨਾ ਹੋਣ ਦੀ ਸੂਰਤ ਵਿੱਚ ਕੱਲ੍ਹ ਸੂਬਾ ਪੱਧਰੀ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਰਵਸੰਮਤੀ ਨਾਲ ਉਕਤ ਫੈਸਲਾ ਲਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ 2019 ਵਿੱਚ ਸਿੱਧੀ ਭਰਤੀ ਰਾਹੀਂ ਹੈੱਡ ਟੀਚਰਜ਼ ਅਤੇ ਸੈਂਟਰ ਹੈੱਡ ਟੀਚਰਜ਼ ਆਪਣੇ ਰਿਹਾਇਸ਼ੀ ਜ਼ਿਲ੍ਹਿਆਂ ਤੋਂ ਦੂਰ-ਦੁਰਾਡੇ ਜ਼ਿਲ੍ਹਿਆਂ ਵਿੱਚ ਨਿਯੁਕਤ ਹੋਏ ਸੀ। ਜੋ ਲਗਭਗ 200-300 ਕਿਲੋਮੀਟਰ ਹੈ।ਅਸੀਂ ਪਿਛਲੇ ਚਾਰ-ਚਾਰ ਸਾਲਾਂ ਤੋਂ ਦੂਰ ਦੁਰਾਡੇ ਜ਼ਿਲ੍ਹਿਆਂ ਵਿੱਚ ਸੇਵਾਵਾਂ ਨਿਭਾ ਰਹੇ ਹਾਂ।ਅਧਿਆਪਕ ਬਦਲੀ ਨੀਤੀ 2019 ਅਨੁਸਾਰ ਬਦਲੀ ਕਰਵਾਉਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ। ਇਸ ਵਾਰ ਬਦਲੀ ਕਰਵਾਉਣ ਲਈ ਆਨਲਾਈਨ ਪੋਰਟਲ ਤੇ ਵੱਖ-ਵੱਖ ਵਰਗਾਂ ਦੇ ਅਧਿਆਪਕਾਂ ਨੂੰ ਤਿੰਨ ਤੋਂ ਚਾਰ ਵਾਰ ਮੌਕੇ ਪ੍ਰਦਾਨ ਕੀਤੇ ਗਏ ਸਨ ਪਰੰਤੂ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕਾਂ ਨੂੰ ਸਿਰਫ ਇਕ ਹੀ ਮੌਕਾ ਦਿੱਤਾ ਗਿਆ ਜਿਸ ਵਿਚ ਨਾਮਾਤਰ ਬਦਲੀਆਂ ਹੋਈਆਂ।

ਈ.ਟੀ.ਟੀ. ਤੋਂ ਪ੍ਰਮੋਟ ਹੋਏ ਮੁੱਖ ਅਧਿਆਪਕ ਅਤੇ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕਾਂ ਵੱਲੋਂ ਮਾਣਯੋਗ ਸਿੱਖਿਆ ਮੰਤਰੀ ਪੰਜਾਬ ਜੀ ਦੇ ਓ.ਐੱਸ.ਡੀ.ਸ੍ਰੀ.ਗੁਲਸ਼ਨ ਛਾਬੜਾ ਜੀ ਅਤੇ ਸੰਗੀਤਾ ਸ਼ਰਮਾ ਡੀ.ਪੀ.ਆਈ.(ਐ.ਸਿ) ਪੰਜਾਬ ਜੀ ਨੂੰ ਵਾਰ-ਵਾਰ ਬੇਨਤੀਆਂ ਅਤੇ ਮੀਟਿੰਗ ਕਰਨ ਉਪਰੰਤ ਵੀ ਸਾਡੀਆਂ ਬਦਲੀਆਂ ਦਾ ਕੋਈ ਹੱਲ ਨਹੀਂ ਕੀਤਾ ਗਿਆ।ਜਿਸ ਦੇ ਰੋਸ ਵਜੋਂ ਇਸ ਹਫਤੇ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਗੁਪਤ ਐਕਸ਼ਨ ਕਰਨ ਲਈ ਮਜਬੂਰ ਹੋਏ ਹਨ। ਇਸ ਸਮੇਂ ਉਪਰੋਕਤ ਆਗੂਆਂ ਤੋਂ ਇਲਾਵਾ ਗੁਰਵਿੰਦਰ ਸਿੰਘ ਸੂਬਾ ਮੀਤ ਪ੍ਰਧਾਨ , ਸਤਿੰਦਰ ਸਿੰਘ ਦੋਆਬੀਆ ਸੂਬਾ ਜਨਰਲ ਸਕੱਤਰ , ਨਿਤਿਨ ਸੋਢੀ ਸੂਬਾ ਸਹਾਇਕ ਜਨਰਲ ਸਕੱਤਰ , ਗੁਰਜਿੰਦਰ ਸਿੰਘ , ਪਰਮਿੰਦਰ ਸਿੰਘ, ਸਮੇਤ ਹੋਰ ਆਗੂ ਵੀ ਹਾਜਰ ਸਨ

Written By
The Punjab Wire