ਵਲਡ ਬਲੱਡ ਡੋਨਰ ਡੇ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿੱਖੇ ਲਗਾਇਆ ਗਿਆ ਖੂਨਦਾਨ ਕੈਂਪ
ਪਠਾਨਕੋਟ: 14 ਜੂਨ 2023 (ਰਾਜੇਸ਼ ਭਾਰਦਵਾਜ)। ਅੱਜ ਵਲਡ ਵਲੱਡ ਡੋਨਰ ਡੇ ਤੇ ਬਲੱਡ ਡੋਨਰ ਪਠਾਨਕੋਟ ਅਤੇ ਸਿਵਲ ਹਸਪਤਾਲ ਪਠਾਨਕੋਟ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਵਲੱਡ ਡੋਨੇਸਨ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਸ੍ਰੀ ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਅੰਕੁਰਜੀਤ ਸਿੰੰਘ ਵਧੀਕ ਡਿਪਟੀ ਕਮਿਸਨਰ ਪਠਾਨਕੋਟ , ਡਾ. ਮੇਜਰ ਸੁਮਿਤ ਮੁਧ ਚੀਫ ਮਨਿਸਟਰ ਫੀਲਡ ਅਫਸਰ ਕਮ ਸਹਾਇਕ ਕਮਿਸਨਰ ਜਰਨਲ, ਸ੍ਰੀ ਕਾਲਾ ਰਾਮ ਐਸ.ਡੀ.ਐਮ. ਪਠਾਨਕੋਟ, ਰਾਜੇਸ ਕੁਮਾਰ ਜਿ੍ਹਲ੍ਹਾ ਸਿੱਖਿਆ ਅਫਸਰ ਪਠਾਨਕੋਟ ਸੈਕੰਡਰੀ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਡੀ.ਜੀ. ਸਿੰਘ ਡਿਪਟੀ ਡੀ.ਈ.ਓ.ਸੈਕੰਡਰੀ ਆਦਿ ਅਧਿਕਾਰੀ ਹਾਜਰ ਸਨ।
ਜਿਕਰਯੋਗ ਹੈ ਕਿ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਲਡ ਵਲੱਡ ਡੋਨਰ ਡੇ ਜੋ ਕਿ 14 ਜੂਨ ਨੂੰ ਮਨਾਇਆ ਜਾਂਦਾ ਹੈ ਦੇ ਮੋਕੇ ਤੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਨੋਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਬਜੁਰਗ ਵਲੱਡ ਡੋਨਰ ਜੋਂ ਕਿ ਪੂਰੀ ਤਰ੍ਹਾਂ ਨਾਲ ਸਿਹਤਮੰਦ ਹਨ ਉਨ੍ਹਾਂ ਵੱਲੋਂ ਵੀ ਸਵੈ ਇੱਛਾ ਨਾਲ ਖੂਨਦਾਨ ਕੀਤਾ ਗਿਆ। ਇਸ ਤੋਂ ਇਲਾਵਾ ਡਿਪਟੀ ਕਮਿਸਨਰ ਦਫਤਰ ਦਾ ਸਟਾਫ ਅਤੇ ਉੱਧ ਅਧਿਕਾਰੀਆ ਵੱਲੋਂ ਵੀ ਖੂਨਦਾਨ ਕਰਕੇ ਹੋਰਨਾਂ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਅੱਜ ਦੇ ਕੈਂਪ ਵਿਖੇ ਕਰੀਬ 100 ਯੂਨਿਟ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਕੈਂਪ ਦੋਰਾਨ ਕਰੀਬ 102 ਲੋਕਾਂ ਵੱਲੋਂ ਖੂਨਦਾਨ ਕੀਤਾ ਗਿਆ।
ਕੈਂਪ ਦਾ ਸੁਭਅਰੰਭ ਮਾਨਯੋਗ ਡਿਪਟੀ ਕਮਿਸਨਰ ਪਠਾਨਕੋਟ ਸ. ਹਰਬੀਰ ਸਿੰਘ ਜੀ ਵੱਲੋਂ ਰਿਬਿਨ ਕੱਟ ਕੇ ਕੀਤਾ ਗਿਆ। ਉਨ੍ਹਾਂ ਵੱਲੋੋਂ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਅੱਜ ਦੇ ਲਗਾਏ ਜਾ ਰਹੇ ਕੈਂਪ ਦੀ ਫੀਡ ਬੈਕ ਲਈ। ਕੈਂਪ ਦੋਰਾਨ ਸੰਬੋਧਤ ਕਰਦਿਆਂ ਉਨ੍ਹਾਂ ਕਿਹਾ ਕਿ ਖੂਨਦਾਨ ਮਹਾਦਾਨ ਹੈ ਅਤੇ ਆਪ ਵੱਲੋਂ ਦਿੱਤਾ ਗਿਆ ਖੂਨ ਕਿਸੇ ਦੀ ਜਿੰਦਗੀ ਨੂੰ ਬਚਾ ਸਕਦਾ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਅਜਿਹੇ ਸਮਾਜ ਭਲਾਈ ਦੇ ਕੰਮਾਂ ਅੰਦਰ ਭਾਗ ਲਈਏ ਅਤੇ ਕਿਸੇ ਜਰੂਰਤਮੰਦ ਵਿਅਕਤੀ ਦੀ ਜਾਨ ਬਚਾਉਂਣ ਵਿੱਚ ਅਪਣਾ ਸਹਿਯੋਗ ਕਰੀਏ।
ਇਸ ਮੋਕੇ ਤੇ ਬਲੱਡ ਡੋਨਰ ਪਠਾਨਕੋਟ ਦੇ ਪ੍ਰਧਾਨ ਕਿ੍ਰਸਨ ਮੋਹਣ, ਰਵਨੀਤ ਸਿੰਘ ਗੜ, ਮੁਨੀਸ ਸੱਭਰਵਾਲ, ਵਿਸਾਲ ਤੇਜਪਾਲ, ਵਿੱਕੀ ਮਹਾਜਨ, ਰੱਾਕੀ, ਮਨਜੀਤ, ਰਕਿਤ ਮਹਾਜਨ, ਕੰਵਲਪ੍ਰੀਤ ਸਿੰਘ, ਮਨਪ੍ਰੀਤ ਸਾਹਣੀ, ਹਰਪ੍ਰੀਤ ਸਿੰਘ, ਗੋਤਮ, ਹਰ ਪ੍ਰਸਾਦ ਡੋਗਰਾ।