ਚੰਡੀਗੜ੍ਹ, 11 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵੈਟ ਦੀ ਦਰ ਵਿੱਚ ਵਾਧਾ ਕਰਨ ਕਾਰਨ ਕੀਮਤਾਂ ਵਿੱਚ ਵਾਧਾ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਪੈਟਰੋਲ ਉਤੇ ਕਰੀਬ 1.08 ਫ਼ੀਸਦੀ ਦੀ ਵੈਟ ਦੀ ਦਰ ਵਿਚ ਵਾਧਾ ਕੀਤਾ ਗਿਆ ਹੈ, ਇਸ ਵਾਧੇ ਕਾਰਨ ਕਰੀਬ 92 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਉਤੇ 1.13 ਫ਼ੀਸਦੀ ਵੈਟ ਦੀ ਦਰ ਵਾਧਾ ਕੀਤਾ ਗਿਆ, ਜਿਸ ਨਾਲ 90 ਪੈਸੇ ਪ੍ਰਤੀ ਲੀਟਰ ਡੀਜ਼ਲ ਮਹਿੰਗਾ ਹੋ ਗਿਆ।
ਇਸ ਦਰ ਵਿਚ 10 ਫ਼ੀਸਦੀ ਸਰਚਾਰਜ ਵੀ ਸ਼ਾਮਲ ਹੈ। ਮੋਹਾਲੀ ਵਿੱਚ ਜਿੱਥੇ ਪਹਿਲਾਂ ਪੈਟਰੋਲ 98.03 ਰੁਪਏ ਮਿਲਦਾ ਸੀ ਹੁਣ 98.95 ਰੁਪਏ ਅਤੇ ਪਹਿਲਾਂ ਡੀਜ਼ਲ 88.35 ਤੇ ਹੁਣ 89.25 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।