ਅੰਡਰ 18 ਧੁਰਵ ਪਾਂਡਵ ਟਰਾਫੀ ਵਿੱਚ ਗੁਰਦਾਸਪੁਰ ਨੇ ਕਪੂਰਥਲਾ ਨੂੰ ਹਰਾਇਆ
ਗੁਰਦਾਸਪੁਰ, 7 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਡਰ 19 ਧੁਰਵ ਪਾਂਡਵ ਟਰਾਫੀ ਦੇ ਗਰੁੱਪ ਸੀ ਦੇ ਮੈਚ ਗੁਰਦਾਸਪੁਰ ਅਤੇ ਕੂਪਰਥਾਲਾ ਦੌਰਾਨ ਗੁਰਦਾਸਪੁਰ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਪੂਰਥਲਾ ਨੂੰ ਪਹਿਲੀ ਪਾਰੀ ਦੀ ਬੜਤ ਦੇ ਆਧਾਰ ਤੇ ਹਰਾ ਦਿੱਤਾ। ਗੁਰਦਾਸਪੁਰ ਨੇ ਟਾਸ ਜਿੱਤ ਕੇ ਗੇਦਬਾਜੀ ਕਰਨ ਦਾ ਫੈਸਲਾ ਲਿਆ। ਗੁਰਦਾਸਪੁਰ ਵੱਲੋਂ ਪਾਰਥ ਕਾਲੀਆ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 7.4 ਓਵਰ ਵਿਚ 18 ਰਨ ਦੇ ਕੇ 6 ਖਿਡਾਰੀਆਂ ਨੂੰ ਆਊਟ ਕੀਤਾ। ਅਦਿਤਿਆ ਮਾਰਸ਼ਲ ਨੇ 15 ਓਵਰ ਵਿਚ 33 ਰਨ ਦੇਕੇ 3 ਖਿਡਾਰੀਆਂ ਨੂੰ ਆਊਟ ਕੀਤਾ। ਵਿਕਰਾਂਤ ਸ਼ਰਮਾ ਨੇ 7 ਓਵਰਾਂ ਵਿਚ 23 ਰਨ ਦੇਕੇ 1 ਖਿਡਾਰੀ ਨੂੰ ਆਉਟ ਕੀਤਾ। ਗੁਰਦਾਸਪੁਰ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਇੰਨਿੰਗ ਵਿੱਚ ਪੰਜ ਵਿਕਟਾਂ ਤੇ 269 ਰਨ ਬਣਾ ਕੇ 150 ਰਨ ਦੀ ਲੀਡ ਬਣਾ ਲਈ। ਗੁਰਦਾਸਪੁਰ ਵੱਲੋਂ ਸੂਰਜ ਨੇ 83 ਅਤੇ ਤੁਸ਼ਾਰ ਨੇ 75 ਰਨ ਬਣਾਏ। ਅਦਿਤਿਆ ਮਾਰਸ਼ਲ 26 ਅਤੇ ਦਾਨਿਸ਼ 13 ਰਨ ਬਣਾਏ। ਕੱਲ ਅਤੇ ਅੱਜ ਸਵੇਰੇ ਹੋਈ ਬਾਰਿਸ਼ ਕਾਰਨ ਦੂਜੇ ਦਿਨ ਦੀ ਖੇਡ ਨਹੀ ਹੋ ਸਕੀ। ਪਹਿਲੀ ਪਾਰੀ ਦੇ ਆਧਾਰ ਤੇ ਗੁਰਦਾਸਪੁਰ ਦੀ ਟੀਮ ਨੇ ਜਿੱਤ ਹਾਸਲ ਕਰ ਲਈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਆਏ ਹੋਏ ਸਲੈਕਟਰ ਆਰੁਣ ਬੇਦੀ ਵੱਲੋਂ ਮੈਚ ਵਿੱਚ ਘਾਤਕ ਗੇਦਬਾਜੀ ਕਰਨ ਵਾਲੇ ਪਾਰਥ ਕਾਲੀਆ ਨੂੰ ਗੇਂਦ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟੀਮ ਦੇ ਕੋਚ ਰਾਕੇਸ਼ ਮਾਰਸ਼ਲ ਅਤੇ ਸੀਪੀਓ ਵਿਸ਼ਾਲ ਕੁਮਾਰ ਮੌਜੂਦ ਸਨ। ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਜੈ ਸ਼ਿਵ ਅਤੇ ਜਰਨਲ ਸਕੱਤਰ ਮਨਜੀਤ ਸਿੰਘ ਨੇ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸ਼ਾ ਕੀਤੀ।