ਚੰਡੀਗੜ, 6 ਜੂਨ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਅਤੇ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ, ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪ੍ਰੋ.(ਡਾ.) ਰਾਜੀਵ ਸੂਦ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ, ਫਰੀਦਕੋਟ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ।
ਡਾ. ਸੂਦ ਨੂੰ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਤੱਕ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ।
ਡਾ. ਸੂਦ ਦਾ ਡਾਕਟਰੀ ਪ੍ਰੈਕਟਿਸ ਵਿੱਚ 40 ਸਾਲਾਂ ਦਾ ਵੱਡਾ ਤਜਰਬਾ ਹੈ ਅਤੇ ਵੱਖ-ਵੱਖ ਸਮਰੱਥਾਵਾਂ ਵਿੱਚ ਇੱਕ ਮਾਹਿਰ ਪ੍ਰਸ਼ਾਸਕੀ ਅਨੁਭਵ ਹੈ। ਉਨਾਂ ਕੋਲ ਐਮਸੀਐਚ ਤੋਂ ਬਾਅਦ ਅਧਿਆਪਨ ਦਾ 26 ਸਾਲ ਅਤੇ ਪ੍ਰੋਫੈਸਰ ਵਜੋਂ 12 ਸਾਲ ਦਾ ਤਜਰਬਾ ਹੈ। ਉਹ ਸਾਢੇ ਪੰਜ ਸਾਲ ਡੀਨ ਪੀ.ਜੀ.ਆਈ.ਐਮ.ਈ.ਆਰ., ਦਿੱਲੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਏ.ਬੀ.ਵੀ.ਆਈ.ਐਮ.ਐਸ. ਦੇ ਫਾਊਂਡਰ ਡੀਨ ਰਹੇ ਹਨ। ਉਹ 10 ਸਾਲਾਂ ਤੋਂ ਸੰਸਦ ਦੇ ਯੂਰੋ ਸਲਾਹਕਾਰ ਅਤੇ 5 ਸਾਲਾਂ ਲਈ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਰਹੇ ਹਨ।
ਡਾ. ਸੂਦ ਕੋਲ 50 ਸਾਲ ਤੋਂ ਵੱਧ ਖੋਜ ਪ੍ਰੋਜੈਕਟ ਹਨ ਅਤੇ ਉਹਨਾਂ ਨੇ 1000 ਥੀਸਿਸ ਅਤੇ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਹੈ। ਉਹਨਾਂ ਨੇ 500 ਤੋਂ ਵੱਧ ਵਰਕਸ਼ਾਪਾਂ/ਸਿਖਲਾਈ ਮਾਡਿਊਲਾਂ ਦਾ ਸਫਲਤਾਪੂਰਵਕ ਸੰਚਾਲਨ ਕੀਤਾ ਅਤੇ ਕਈ ਰਾਸ਼ਟਰੀ/ਅੰਤਰਰਾਸ਼ਟਰੀ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ। ਡਾ ਰਾਜੀਵ ਸੂਦ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਪੀ.ਜੀ.ਐਮ.ਆਈ.ਈ.ਆਰ.-ਦਿੱਲੀ ਤੋਂ ਐਮਐਸ (ਜਨਰਲ ਸਰਜਰੀ) ਪਾਸ ਕੀਤੀ ਅਤੇ ਬਾਅਦ ਵਿੱਚ ਏਮਜ਼, ਨਵੀਂ ਦਿੱਲੀ ਤੋਂ ਐਮਸੀਐਚ (ਯੂਰੋਲੋਜੀ) ਕੀਤੀ।