ਗੁਰਦਾਸਪੁਰ

ਸਵਰਨਕਾਰ ਅਤੇ ਸਰਾਫ਼ਾ ਐਸੋਸਿਏਸ਼ਨ ਗੁਰਦਾਸਪੁਰ ਵੱਲੋਂ ਗਰਮੀਆਂ ਦੀਆਂ ਛੁੱਟਿਆ ਦਾ ਐਲਾਨ, 23 ਤੋਂ 25 ਜੂਨ ਤੱਕ ਦੁਕਾਨਾਂ ਰਹਿਣਗੀਆਂ ਬੰਦ

ਸਵਰਨਕਾਰ ਅਤੇ ਸਰਾਫ਼ਾ ਐਸੋਸਿਏਸ਼ਨ ਗੁਰਦਾਸਪੁਰ ਵੱਲੋਂ ਗਰਮੀਆਂ ਦੀਆਂ ਛੁੱਟਿਆ ਦਾ ਐਲਾਨ, 23 ਤੋਂ 25 ਜੂਨ ਤੱਕ ਦੁਕਾਨਾਂ ਰਹਿਣਗੀਆਂ ਬੰਦ
  • PublishedJune 5, 2023

ਗੁਰਦਾਸਪੁਰ, 5 ਜੂਨ 2023 (ਦੀ ਪੰਜਾਬ ਵਾਇਰ)। ਸਵਰਨਕਾਰ ਅਤੇ ਸਰਾਫ਼ਾ ਐਸੋਸਿਏਸ਼ਨ ਗੁਰਦਾਸਪੁਰ ਵੱਲੋਂ ਗਰਮੀਆਂ ਦੀਆਂ ਛੱਟਿਆ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਜੇ ਕੁਮਾਰ ਸੂਰੀ ਨੇ ਦੱਸਿਆ ਕਿ ਯੂਨਿਅਨ ਵੱਲੋਂ 23, 24 ਅਤੇ 25 ਜੂਨ ਨੂੰ ਗਰਮੀਆਂ ਦੀਆਂ ਛੁੱਟਿਆ ਕੀਤੀਆਂ ਗਈਆਂ ਹਨ। ਇਸ ਤਿੰਨ ਦਿੰਨਾਂ ਦੌਰਾਨ ਕੋਈ ਵੀ ਸਵਰਨਕਾਰ ਅਤੇ ਸਰਾਫ਼ ਦੁਕਾਨ ਨਹੀਂ ਖੋਲੇਗਾ। ਇਸ ਲਈ ਗ੍ਰਾਹਕਾਂ ਨੂੰ ਅਗਾਮੀ ਸੂਚਨਾ ਦਿੰਦੇ ਹੋਏ ਅਪੀਲ ਕੀਤੀ ਜਾਂਦੀ ਹੈ ਕਿ 23, 24 ,25 ਜੂਨ ਤੋਂ ਪਹਿਲ੍ਹਾਂ ਆਪਣਾ ਕੋਈ ਵੀ ਸਰਾਫ਼ਾ ਯਾ ਸਵਰਨਕਾਰ ਸਬੰਧੀ ਕੰਮ ਕਰਵਾ ਲਵੋਂ ਤਾਂ ਜੋਂ ਬਾਅਦ ਵਿੱਚ ਕਿਸੇ ਨੂੰ ਕੋਈ ਖੱਜਲ ਖੁਆਰੀ ਨਾ ਹੋਵੇ।

Written By
The Punjab Wire