ਗੁਰਦਾਸਪੁਰ

ਪਾਵਰਕਾਮ ਵਲੋਂ ਉ. ਟੀ. ਐਸ. ਸਕੀਮ ਸਬੰਧੀ ਲਗਾਇਆ ਕੈਂਪ: ਜਤਿੰਦਰ ਸ਼ਰਮਾ

ਪਾਵਰਕਾਮ ਵਲੋਂ ਉ. ਟੀ. ਐਸ. ਸਕੀਮ ਸਬੰਧੀ ਲਗਾਇਆ ਕੈਂਪ: ਜਤਿੰਦਰ ਸ਼ਰਮਾ
  • PublishedJune 3, 2023

ਗੁਰਦਾਸਪੁਰ, 3 ਜੂਨ, 2023 (ਦੀ ਪੰਜਾਬ ਵਾਇਰ)। ਅੱਜ ਪਾਵਰਕਾਮ ਉੱਪ ਮੰਡਲ ਦਫਤਰ ਸ਼ਹਿਰੀ, ਗੁਰਦਾਸਪੁਰ ਵਲੋਂ ਇਕ ਕੈਂਪ, ਉੱਪ ਮੁੱਖ ਇੰਜ: ਅਰਵਿੰਦਰ ਜੀਤ ਸਿੰਘ ਬੋਪਾਰਾਏ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਵਧੀਕ ਨਿਗਰਾਨ ਇੰਜ: ਕੁਲਦੀਪ ਸਿੰਘ ਜੀ ਦੀ ਨਿਗਰਾਨੀ ਹੇਠ, ਪਿੰਡ ਹਜ਼ਾਤ ਨਗਰ ਵਿਖੇ ਇੰਜ: ਜਤਿੰਦਰ ਸ਼ਰਮਾ, ਐਸ. ਡੀ. ਓ. ਪਾਵਰਕਾਮ ਵੱਲੋਂ ਲਗਾਇਆ ਗਿਆ।

ਇੰਜ: ਸ਼ਰਮਾ ਨੇ ਖਪਤਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਵਣਜੀ ਸਰਕੂਲਰ ਨੰਬਰ 22/2023 ਅਨੁਸਾਰ ਜਿਨ੍ਹਾਂ ਖਪਤਕਾਰਾਂ ਦਾ ਬਕਾਇਆ ਬਿੱਲ 30-9-22 ਤੋਂ ਪਹਿਲਾਂ ਦਾ ਹੈ, ਉਹ ਪ੍ਰੋਸੈਸਿੰਗ ਫੀਸ ਜਮ੍ਹਾ ਕਰਵਾ ਕੇ, ਅੰਡਰਟੇਕਿੰਗ ਦੇ ਸਕਦਾ ਹੈ। ਜਤਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਸਕੀਮ ਦਾ ਲਾਭ 26 ਅਗਸਤ,2023 ਤੱਕ ਹੀ ਲਿਆ ਜਾ ਸਕਦਾ ਹੈ। ਇਸ ਸਬੰਧੀ ਸ਼ਨੀਵਾਰ ਅਤੇ ਐਤਵਾਰ ਵੀ ਦਫਤਰ ਖੁੱਲਾ ਰਹੇਗਾ। ਇਸ ਮੌਕੇ ਵਿਕਾਸ ਸ਼ਿੰਗਾਰੀ ਉੱਪ ਮੰਡਲ ਕਲਰਕ, ਤੇ ਗੁਰਦੀਪ ਸਿੰਘ ਜੇ. ਈ. ਅਤੇ ਪਿੰਡ ਹਜਾਤ ਨਗਰ ਦੇ ਖਪਤਕਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

Written By
The Punjab Wire