41 ਲੱਖ 70 ਹਜਾਰ ਰੁਪਏ ਦੀ ਰਾਸੀ ਨਾਲ ਸਰਕਾਰੀ ਆਈ.ਟੀ.ਆਈ. ਬਮਿਆਲ ਦੀ ਕੀਤੀ ਜਾਵੇਗੀ ਕਾਇਆ ਕਲਪ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਹੱਦੀ ਖੇਤਰਾਂ ਅੰਦਰ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੀ ਪਹਿਲਕਦਮੀ-ਸ੍ਰੀ ਲਾਲ ਚੰਦ ਕਟਾਰੂਚੱਕ
ਤਿੰਨ ਮਹੀਨਿਆਂ ਅੰਦਰ ਅੰਦਰ ਆਈ.ਟੀ.ਆਈ. ਦੀ ਬਿਲਡਿੰਗ ਦਾ ਕੀਤਾ ਜਾਵੈਗਾ ਨਵਨਿਰਮਾਣ
ਪਠਾਨਕੋਟ: 2 ਜੂਨ 2023(ਰਾਜੇਸ਼ ਭਾਰਦਵਾਜ)। ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਕਾਰਜ ਵਿਸੇਸ ਤੋਰ ਤੇ ਸਰਹੱਦੀ ਇਲਾਕਿਆਂ ਅੰਦਰ ਜੋ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਉਨ੍ਹਾਂ ਦਾ ਲਾਭ ਸਿੱਧੇ ਤੋਰ ਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਮਿਲ ਰਿਹਾ ਹੈ ਜਿਲ੍ਹਾ ਪਠਾਨਕੋਟ ਦੇ ਹਿੰਦ ਪਾਕ ਸਰਹੱਦ ਦੇ ਨਾਲ ਲਗਦੇ ਖੇਤਰ ਅੰਦਰ ਸਥਿਤ ਸਰਕਾਰੀ ਆਈ.ਟੀ.ਆਈ. ਬਮਿਆਲ ਨੂੰ ਨਵਨਿਰਮਾਣ ਦੇ ਲਈ 41 ਲੱਖ 70 ਹਜਾਰ ਰੁਪਏ ਦੀ ਰਾਸੀ ਜਾਰੀ ਕਰਕੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਸਰਕਾਰ ਉਹ ਕਾਰਜ ਕਰਵਾ ਰਹੀ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਹੋਏ ਹੀ ਨਹੀਂ। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਵੱਲੋਂ ਜਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਖੇਤਰ ਬਮਿਆਲ ਅੰਦਰ ਸਥਿਤ ਸਰਕਾਰੀ ਆਈ.ਟੀ.ਆਈ. ਬਮਿਆਲ ਵਿੱਖੇ ਬਿਲਡਿੰਗ ਦੇ ਨਵ ਨਿਰਮਾਣ ਦੇ ਕਾਰਜ ਦੇ ਸੁਭਅਰੰਭ ਤੇ ਉਦਘਾਟਣ ਕਰਨ ਮਗਰੋਂ ਕੀਤਾ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਖੁਰਾਕ , ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਬਹੁਤ ਹੈਰਾਨੀ ਦੀ ਗੱਲ ਹੈ ਕਿ ਇਸ ਸਰਕਾਰੀ ਆਈ.ਟੀ.ਆਈ. ਦਾ ਨਿਰਮਾਣ 1997 ਵਿੱਚ ਕੀਤਾ ਗਿਆ ਸੀ ਪਰ ਇਸ ਤੋਂ ਮਗਰੋਂ ਆਈ.ਟੀ.ਆਈ. ਦੀ ਰਿਪੇਅਰ ਲਈ ਕੋਈ ਵੀ ਰਾਸੀ ਜਾਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕਰੀਬ 8-9 ਮਹੀੇਨੇ ਪਹਿਲਾ ਉਹ ਇਸ ਆਈ.ਟੀ.ਆਈ. ਵਿਖੇ ਆਏ ਸਨ ਅਤੇ ਇਸ ਦੀ ਹਾਲਤ ਦੇਖ ਕੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਇਸ ਆਈ.ਟੀ.ਆਈ. ਦੀ ਕਾਇਆ ਕਲਪ ਕਰਕੇ ਲੋਕਾਂ ਦੇ ਸਪੁਰਦ ਕੀਤੀ ਜਾਵੈਗੀ ਅਤੇ ਅੱਜ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਬਿਲਡਿੰਗ ਦੇ ਨਵ ਨਿਰਮਾਣ ਦੇ ਲਈ ਵੱਲੋਂ 41 ਲੱਖ 70 ਹਜਾਰ ਰੁਪਏ ਦੀ ਰਾਸੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਸੰਬੋਧਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਹੱਦੀ ਖੇਤਰ ਅੰਦਰ ਰਹਿੰਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪਹਿਲਕਦਮੀ ਕੀਤੀ ਹੈ, ਫਿਰ ਭਾਵੈ ਅਸੀਂ ਸਿਹਤ ਸੇਵਾਵਾਂ ਕਹਿ ਲਈਏ ਜਾਂ ਸਿੱਖਿਆ ਦਾ ਖੇਤਰ ਕਿਹ ਲਈਏ। ਉਨ੍ਹਾਂ ਦੱਸਿਆ ਕਿ ਬਮਿਆਲ ਅੰਦਰ ਸਰਕਾਰੀ ਆਈ.ਟੀ.ਆਈ. ਵਿੱਚ ਮੋਜੂਦਾ ਸਮੇਂ ਦੋਰਾਨ ਵੀ ਕਰੀਬ 450 ਵਿਦਿਆਰਥੀ ਵੱਖ ਵੱਖ ਟਰ੍ਰੇਡ ਅੰਦਰ ਕੋਰਸ ਕਰਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਹਰ ਸਾਲ ਕਰੀਬ ਇੰਨੇ ਹੀ ਵਿਦਿਆਰਥੀ ਰੁਜਗਾਰ ਦੇ ਕਾਬਿਲ ਹੋ ਕੇ ਇਸ ਸਿੱਖਿਆ ਸੰਸਥਾਂ ਚੋ ਨਿਕਲ ਰਹੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ 14 ਮਹੀਨਿਆਂ ਦੋਰਾਨ ਪੰਜਾਬ ਅੰਦਰ ਇ ਇਤਹਾਸਿਕ ਬਦਲਾਅ ਲਿਆਂਦੇ ਹਨ। ਗੱਲ ਕਰੀਏ ਰੁਜਗਾਰ ਦੇਣ ਦੀ ਤਾਂ ਕਰੀਬ 29 ਹਜਾਰ ਬੇਰੋਜਗਾਰ ਨੋਜਵਾਨਾਂ ਨੂੰ ਰੁਜਗਾਰ ਦਿੱਤਾ, ਪੰਜਾਬ ਅੰਦਰ 9 ਟੋਲ ਪਲਾਜੇ ਜੋ ਅਪਣੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਚਲ ਰਹੇ ਸਨ ਅਤੇ ਕਰੋੜਾ ਰੁਪਏ ਦੀ ਲੁੱਟ ਕਰ ਰਹੇ ਸਨ ਉਨ੍ਹਾਂ 9 ਟੋਲ ਪਲਾਜਿਆਂ ਨੂੰ ਬੰਦ ਕਰਵਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜਮਾਂ ਨੂੰ ਪੁਰਾਣੀ ਪੈਨਸਨ ਬਹਾਲ ਕਰਕੇ ਇੱਕ ਵੱਡਾ ਤੋਹਫਾ ਦਿੱਤਾ, ਪੂਰੇ ਪੰਜਾਬ ਅੰਦਰ ਆਮ ਆਦਮੀ ਕਲੀਨਿਕਾਂ ਨੂੰ ਖੋਲਿਆ ਗਿਆ ਜਿੱਥੋਂ ਅੱਜ ਹਜਾਰਾਂ ਦੀ ਗਿਣਤੀ ਵਿੱਚ ਲੋਕ ਸਿਹਤ ਸੇਵਾਵਾਂ ਪ੍ਰਾਪਤ ਕਰ ਰਹੇ ਹਨ। ਪੰਜਾਬ ਅੰਦਰ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਸਕੂਲਾਂ ਦੀ ਕਾਇਆ ਕਲਪ ਕੀਤੀ ਅੱਜ ਨਤੀਜਾਂ ਇਹ ਹੈ ਕਿ ਸਰਕਾਰੀ ਸਕੂਲਾਂ ਅੰਦਰ ਵਿਦਿਆਰਥੀਆਂ ਦੀ ਸੰਖਿਆ ਪਹਿਲਾ ਨਾਲੋਂ ਕਿਤੇ ਜਿਆਦਾ ਹੋਈ ਹੈ। ਉਨ੍ਹਾਂ ਅੰਤ ਵਿੱਚ ਹਿੰਦ ਪਾਕ ਸਰਹੱਦੀ ਖੇਤਰ ਦੇ ਲੋਕਾਂ ਨੂੰ ਸੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਰੀਬ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਸਰਕਾਰੀ ਆਈ.ਟੀ.ਆਈ. ਦੀ ਕਾਇਆ ਕਲਪ ਕਰਕੇ ਲੋਕਾਂ ਦੇ ਸਪੁਰਦ ਕੀਤੀ ਜਾਵੈਗੀ।
ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਿ੍ਰੰਸੀਪਲ ਆਈ.ਟੀ.ਆਈ. ਡਾ. ਪਰਸੋਤਮ ਭਜੂਰਾ, ਬਲਾਕ ਪ੍ਰਧਾਨ ਸੂਬੇਦਾਰ ਕੁਲਵੰਤ ਸਿੰਘ , ਮਾਸਟਰ ਹਜਾਰੀ ਲਾਲ, ਅਸਵਨੀ ਕੁਮਾਰ, ਸੁਰਜੀਤ ਸਿੰਘ, ਸਰੋਜ ਰਮਕਾਲਵਾਂ, ਰਮਨ ਬਮਿਆਲ, ਬੱਬੀ ਨਰੋਟ ਜੈਮਲ ਸਿੰਘ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਹੋਰ ਪਾਰਟੀ ਕਾਰਜ ਕਰਤਾ ਵੀ ਹਾਜਰ ਸਨ।