ਗੁਰਦਾਸਪੁਰ

ਸਾਂਸਦ ਸੰਨੀ ਦਿਓਲ ਨੂੰ ਭੇਜਿਆ ਸੰਯੁਕਤ ਕਿਸਾਨ ਮੋਰਚਾ ਨੇ ਚੇਤਾਵਨੀ ਪੱਤਰ

ਸਾਂਸਦ ਸੰਨੀ ਦਿਓਲ ਨੂੰ ਭੇਜਿਆ ਸੰਯੁਕਤ ਕਿਸਾਨ ਮੋਰਚਾ ਨੇ ਚੇਤਾਵਨੀ ਪੱਤਰ
  • PublishedMay 30, 2023

ਗੁਰਦਾਸਪੁਰ, 30 ਮਈ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਤੋਂ ਸੰਸਦ ਮੈੰਬਰ ਅਤੇ ਸਿਨੇ ਸਟਾਰ ਸੰਨੀ ਦਿਓਲ ਨੂੰ ਸੰਯੁਕਤ ਕਿਸਾਨ ਮੋਰਚਾ ਸਮੇਤ ਸਬੰਧਤ ਜਥੇਬੰਦੀਆਂ ਵੱਲੋਂ ਚੇਤਾਵਨੀ ਭੇਜੀ ਗਈ ਹੈ। ਇਹ ਚੇਤਾਵਨੀ ਪੱਤਰ ਕਿਸਾਨ ਜੱਥੇਬੰਦਿਆ ਵੱਲੋਂ ਡੀਸੀ ਜਰਿਏ ਸਾਂਸਦ ਦਿਓਲ ਨੂੰ ਭੇਜਿਆ ਗਿਆ ਹੈ। ਚੇਤਾਵਨੀ ਪੱਤਰ ਭੇਜਣ ਤੋਂ ਪਹਿਲ੍ਹਾਂ ਕਿਸਾਨ ਜੱਥੇਬੰਦਿਆ ਗੁਰੂ ਨਾਨਕ ਪਾਰਕ ਵਿਖੇ ਇਕੱਠੀਆਂ ਹੋਈਆਂ ਅਤੇ ਰੈਲੀ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੂੰ ਚਿਤਾਵਨੀ ਪੱਤਰ ਭੇਜਿਆ। ਜਿਸ ਦੀ ਅਗਵਾਈ ਹਰਜੀਤ ਸਿੰਘ, ਸੁਖਦੇਵ ਸਿੰਘ, ਲਖਵਿੰਦਰ ਸਿੰਘ, ਬਲਬੀਰ ਸਿੰਘ, ਨਾਜਰ ਸਿੰਘ, ਜਗਦੀਸ਼ ਸਿੰਘ, ਜਸਵੰਤ ਸਿੰਘ ਨੇ ਕੀਤੀ। ਚੇਤਾਵਨੀ ਪੱਤਰ ਵਿੱਚ ਕਿਹਾ ਗਿਆ ਕਿ ਅਗਰ ਮੋਦੀ ਸਰਕਾਰ ਵੱਲੋਂ 9 ਦਿਸੰਬਰ 2021 ਨੂੰ ਕੀਤੇ ਗਏ ਲਿਖਤੀ ਵਾਅਦੇ ਮੁਤਾਬਕ ਕਾਰਵਾਈ ਨਾ ਕੀਤੀ ਗਈ। ਉਸ ਬਾਬਤ ਸੰਸਦ ਵਿੱਚ ਚਰਚਾ ਕਰਵਾਈ ਜਾਵੇ। ਅਗਰ ਸੰਸਦ ਮੈਂਬਰਾਂ ਨੇ (ਜਿੰਨਾ ਵਿੱਚ ਸੰਨੀ ਦਿਓਲ ਵੀ ਸ਼ਾਮਲ ਹਨ) ਸੰਸਦ ਵਿੱਚ ਕਿਸਾਨੀ ਮੰਗਾ ਦੀ ਹਿਮਾਇਤ ਦੀ ਗੱਲ ਨਹੀਂ ਕੀਤੀ ਤਾਂ ਉਨ੍ਹਾਂ ਦਾ ਥਾਂ ਥਾਂ ਤੇ ਘੇਰਾਉ ਕੀਤਾ ਜਾਵੇਗਾ। ਉਨ੍ਹਾਂ ਨੂੰ ਘਰ ਅਤੇ ਦਫਤਰ ਦੇ ਬਾਹਰ ਧਰਨੇ ਲਗਾਏ ਜਾਣਗੇ।

ਪੱਤਰਾਕਾਰਾ ਨੂੰ ਜਾਰੀ ਪ੍ਰੈਸ ਬਿਆਨ ਵਿੱਚ ਬਲਜੀਤ ਸਿੰਘ, ਅਸ਼ਵਨੀ ਕੁਮਾਰ, ਰਘੁਬੀਰ ਸਿੰਘ, ਕਪੂਰ ਸਿੰਘ, ਮਲਕੀਤ ਸਿੰਘ, ਦਲਬੀਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪਾਰਲੀਮੈਂਟ ਵਿੱਚ ਨਾ ਉਠਾਇਆ ਗਿਆ ਤਾਂ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ।ਉਕਤ ਆਗੂਆਂ ਨੇ ਚੇਤਾਵਨੀ ਪੱਤਰ ਵਿੱਚ ਮੰਗ ਕੀਤੀ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਈ ਜਾਵੇ, ਸਾਰੀਆਂ ਫ਼ਸਲਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ, ਲਖੀਮਪੁਰ ਖੇੜੀ ਕਤਲੇਆਮ ਦੇ ਮਾਮਲੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਮੰਤਰੀ ਮੰਡਲ ਵਿੱਚੋਂ ਹਟਾਇਆ ਜਾਵੇ, ਬਿਜਲੀ ਬਿੱਲ ਵਾਪਸ ਲਿਆ ਜਾਵੇ, ਸਿੰਘੂ ਬਾਰਡਰ ‘ਤੇ ਸ਼ਹੀਦ ਹੋਏ ਕਿਸਾਨਾਂ ਦੀ ਯਾਦਗਾਰ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਜਾਵੇ। ਇਸ ਦੇ ਨਾਲ ਹੀ ਕਲਾਨੌਰ ਤਹਿਸੀਲ ਨੂੰ ਸ਼ਾਮਲ ਕਰਨ ਦੇ ਪ੍ਰਸਤਾਵ ਦਾ ਵੀ ਵਿਰੋਧ ਕੀਤਾ। ਆਗੂਆਂ ਨੇ ਪਹਿਲਵਾਨ ਲੜਕੀਆਂ ਦੀ ਹੜਤਾਲ ਨੂੰ ਜ਼ਬਰਦਸਤੀ ਉਠਾਉਣ ’ਤੇ ਕੇਂਦਰ ਸਰਕਾਰ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਬ੍ਰਿਜ ਭੂਸ਼ਣ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਮੌਕੇ ਜਰਨੈਲ ਸਿੰਘ, ਹਰਜਿੰਦਰ ਸਿੰਘ, ਰੋਸ਼ਨ ਲਾਲ, ਅਮਰਜੀਤ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ |

Written By
The Punjab Wire