Close

Recent Posts

ਦੇਸ਼ ਪੰਜਾਬ ਮੁੱਖ ਖ਼ਬਰ ਵਿਦੇਸ਼

ਕੈਨੇਡਾ…ਕੀ ਹਕੀਕਤ ਹੈ ?

ਕੈਨੇਡਾ…ਕੀ ਹਕੀਕਤ ਹੈ ?
  • PublishedMay 24, 2023

ਕਿਸੇ ਵੀ ਨਿਰਣੇ ਤੇ ਪਹੁੰਚਣ ਤੋਂ ਪਹਿਲਾਂ ਸਾਨੂੰ 20 ਸਾਲ ਪਹਿਲਾਂ ਵਾਲੇ ਕੈਨੇਡਾ ਤੇ ਅੱਜ ਦੇ ਕੈਨੇਡਾ ਨੂੰ ਆਰਥਿਕ ਤੇ ਸਮਾਜਿਕ ਪੱਖ ਤੋਂ ਘੋਖਣਾ ਪਵੇਗਾ…ਦੋ ਦਹਾਕਿਆਂ ਦਾ ਫਰਕ ਹੈ…20 ਸਾਲ ਪਹਿਲਾਂ ਚਾਹੇ ਦਿਹਾੜੀ $9-10 ਡਾਲਰ ਘੰਟਾ ਸੀ,ਪਰ ਆਮ ਡੀਟੈਚ ਘਰ ਦੀ ਕੀਮਤ ਉਸਦੀ Square Footage ਨੂੰ ਮੁੱਖ ਰੱਖ ਕੇ ਵੇਖੀਏ ਤਾਂ $250000 ਤੋ $350000 ਦੇ ਕਰੀਬ ਸੀ…ਫੈਕਟਰੀ ਚ ਨੌਕਰੀ ਕਰਕੇ ਭੈਣਾਂ…ਬੀਬੀਆਂ $1500-1800 ਲੈ ਆਉਂਦੀਆਂ ਸਨ…ਬੰਦੇ (ਡਰਾਈਵਰ) ਹਿੰਮਤ ਨਾਲ ਟਰੱਕ ਤੇ ਢਿੱਡ ਘੁੱਟ $5000/- ਮਹੀਨਾ ਤੱਕ ਲੈ ਆਉਂਦੇ… ਟਰੱਕ ਮਾਲਕ 10000-15000 ਮਹੀਨਾ ਲਿਆਉਂਦੇ ਰਹੇ ਨੇ….Interest rate ਭਾਵੇਂ ਜਿਆਦਾ ਸੀ ਪਰ ਕਰਜ਼ਾ ਘੱਟ ਹੋਣ ਕਰਕੇ…ਆਰਥਿਕ ਪੱਖ ਮਜਬੂਤ ਰਿਹਾ…

ਪਿਛਲੇ ਸਾਲਾਂ ਚ ਕੈਨੇਡਾ ਦੇ ਹਾਲਾਤ ਬੁਰੀ ਤਰਾਂ ਬਦਲ ਗਏ ਹਨ…ਤੇ ਬਦਲ ਰਹੇ ਨੇ…ਟਰੱਕ ਮਾਲਕ ਵੀਰਾਂ ਤੋਂ ਕੁੱਝ ਵੀ ਲੁਕਿਆ ਨਹੀਂ ਹੈ….$350000 ਡਾਲਰ ਵਾਲੇ ਘਰ ਦੀ ਕੀਮਤ 12 ਲੱਖ ਤੋਂ 15 ਲੱਖ ਹੋ ਗਈ ਹੈ…ਕੀ ਘਰਾਂ ਦੀਆਂ ਕੀਮਤਾਂ ਦੇ ਮੁਕਾਬਲੇ ਆਮ ਪਰਿਵਾਰ ਦੀ ਆਮਦਨ ਵਧੀ… ਜੇ ਹਾਂ ਤਾਂ ਕਿੰਨੀ ਵਧੀ…ਕਿਸ proportion ਚ ਵਧੀ….ਕਦੇ ਸੋਚਿਆ…ਦੋਹਾਂ ਜੀਆਂ ਦੀ ਹੱਡ ਭੰਨਵੀਂ ਕਮਾਈ ਨਾਲ ਪੂਰੀ ਨਹੀਂ ਪੈ ਰਹੀ ਹੈ… ਕਰਜ਼ਾ ਵਧ ਗਿਆ ਹੈ…ਵਧੇ ਕਰਜ਼ੇ ਨੇ ਚੰਗੀ ਭਲੀ ਜਿੰਦਗੀ ਲੀਹੋਂ ਲਾਹ ਦਿੱਤੀ ਹੈ…ਘਰ ਦੀ ਕਿਸ਼ਤ Interest ਨੂੰ ਵੀ ਪੂਰਾ ਨਹੀਂ ਕਰ ਰਹੀ… ਮੂਲ ਚ ਤਾਂ ਕੀ ਘਟਣਾ ਸੀ…ਉਲਟਾ ਵਿਆਜ਼ ਦੀ ਕਿਸ਼ਤ ਵੀ ਪੂਰੀ ਨਹੀਂ ਹੋ ਰਹੀ…Mortgage ਨੂੰ 40 ਸਾਲ ਤੇ ਲੈਜਾਣ ਨੂੰ ਫਿਰਦੇ ਨੇ….ਮਤਲਬ ਤੁਸੀਂ ਮਰ ਜਾਵੋਂਗੇ ਪਰ ਘਰ ਤੇ ਕਰਜ਼ਾ ਉਵੇਂ ਹੀ ਖੜਾ ਹੋਊ…ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ…ਉਦਾਹਰਨ ਦੇ ਤੌਰ ਤੇ ਥੋਡੇ ਘਰ ਤੇ 10,00000 ਭਾਵ 1 Million (6 ਕਰੋੜ ਰੁਪਏ) ਦਾ ਕਰਜ਼ਾ ਹੈ…ਘਰ ਦੀ ਕਿਸ਼ਤ $5000 ਡਾਲਰ ਮਹੀਨਾ…ਆਮ ਕੀ ਹੁੰਦਾ ਸੀ $4000/- ਵਿਆਜ ਚ ਜਾਂਦਾ ਸੀ ਤੇ $1000 ਮੂਲ ਚ…ਬਦਲੇ ਹਾਲਾਤਾਂ ਚ $5000 ਸਾਰਾ ਵਿਆਜ ਚ ਜਾ ਰਿਹਾ…ਮੂਲ ਕਰਜਾ ਉਵੇਂ ਈ ਖੜਾ…ਉਲਟਾ ਵਧੇ ਵਿਆਜ਼ ਨਾਲ ਘਰ ਦੀ ਕਿਸ਼ਤ ਵਧਕੇ $6000 ਹੋ ਗਈ ਤੇ ਜੇ ਤੁਸੀਂ $5000/- ਹੀ ਮੋੜ ਰਹੇ ਹੋ ਤਾਂ ਬਾਕੀ ਬਚਿਆ ਵਿਆਜ਼ $1000×12=$12000 ਮੂਲ ਚ ਜੋੜਿਆ ਜਾ ਰਿਹਾ ਤੇ ਉਹਦੇ ਉੱਪਰ ਵਿਆਜ਼ ਅਲੱਗ ਤੋਂ…ਆਹ ਅਸਲੀਅਤ ਹੈ…ਵਿਆਜ਼ ਤੇ ਵਿਆਜ਼…ਦੂਜੀ ਗੱਲ…ਘਰ ਲੈਣ ਵੇਲੇ ਬੈਂਕ ਦੀ ਸ਼ਰਤ ਹੈ ਕਿ ਜਿਹੜੇ ਬੰਦੇ ਘੱਟੋ ਘੱਟ 20% Down payment ਨਹੀਂ ਦਿੰਦੇ ਉਹਨਾਂ ਦੇ ਘਰ ਤੇ CHMC ਤੋਂ insurance ਕਰਾਉਣੀ ਪਵੇਗੀ…ਉਹ ਅਲੱਗ ਤੋਂ ਹੈ…ਉਸਨੂੰ ਵੀ ਘਰ ਦੀ ਕੀਮਤ ਚ ਜੋੜਕੇ ਉਸ ਉਪਰ ਵਿਆਜ਼ ਲਾਇਆ ਜਾਂਦਾ…Student ਦੀ ਸੁਰਤ ਤਾਂ ਧੱਕੇ ਖਾਹ, ਲਈ PR ਦੀ ਖੁਸ਼ੀ ਚੋਂ ਹੀ ਬਾਹਰ ਨਹੀਂ ਆਈ ਹੁੰਦੀ..ਉਤੋਂ ਅਗਲੇ ਕਰਜ਼ੇ ਦੀ ਤਿਆਰੀ ਹੋ ਜਾਂਦੀ ਹੈ… ਜਿਹੜੇ ਕਹਿੰਦੇ ਬੱਸ…ਆਜੋ…ਕੈਨੇਡਾ ਆਜੋ…ਅੱਜ ਦੇ ਹਾਲਾਤਾਂ ਚ ਉਹ ਦੱਸਣਗੇ ਕਿ ਕਿੰਨੇ ਕ ਵਿਦਿਆਰਥੀ ਵਿਦਿਆਰਥਣਾਂ 1.2 Million ਘਰ ਲਈ 2,40,000 ਦੋ ਲੱਖ 40 ਹਜ਼ਾਰ ਡਾਲਰ ਦੀ Down payment ਦੇ ਸਕਦੇ ਹਨ…ਕਈ ਮਾਪੇ ਸੋਚਦੇ ਨੇ ਕਿ ਚੱਲ ਪਿੱਛੇ 5 ਕੀਲੇ ਵੇਚ ਦਿੰਦੇ ਹਾਂ…5 ਕਿੱਲਿਆਂ ਚੋਂ 30 ਲੱਖ ਦੇ ਹਿਸਾਬ ਨਾਲ 1.5 ਕਰੋੜ ਬਣਿਆ…ਜਿਸਦੀ ਕੈਨੇਡੀਅਨ ਡਾਲਰ ਚ ਕੀਮਤ ਬਣੀ 2,50000 ਡਾਲਰ ਬਣਦੀ ਹੈ… ਲੋਕਲ ਕਰਜ਼ਾ ਚੁਕਾ ਕੇ ਜੇ ਸਾਰਾ Down payment ਚ ਵੀ ਪਾ ਦਿਓ ਤਾਂ ਵੀ ਸਿਰ ਤੇ ਕਰਜ਼ਾ 10 ਲੱਖ ਡਾਲਰ ਦਾ ਖੜਾ…ਤੁਸੀਂ ਪਿਤਾ ਪੁਰਖੀ ਜ਼ਮੀਨ ਵੀ ਗੁਆ ਲਈ ਤੇ ਲਏ ਕਰਜ਼ੇ ਨੂੰ ਮੋੜਨ ਲਈ ਮਜ਼ਦੂਰ ਵੀ ਬਣ ਗਏ…ਨਤੀਜਾ ਜਦ ਤੁਸੀਂ ਕਰਜ਼ੇ ਨੂੰ Afford ਹੀ ਨਹੀਂ ਕਰ ਸਕਦੇ ਤਾਂ ਅਖੀਰ ਬੈਂਕ ਰਪਸੀ ਹੀ ਹੋਵੇਗੀ…ਥੋਡੇ ਕੋਲ Choice ਕੀ ਬਚੀ ਸਿਵਾਏ ਕੈਨੇਡਾ ਚ ਰੁਲਣ ਤੋਂ…ਤੁਸੀ ਇਸ ਮੁਲਕ ਚ ਮਜ਼ਦੂਰ ਬਣਕੇ ਰਹਿ ਜਾਵੋਂਗੇ…ਆਏ ਤਾਂ ਖੱਟੀ ਲਈ ਸੀ…ਜੇ ਆਪਦੀ ਜ਼ਮੀਨ ਆਪਦੀ ਸਾਰੀ ਉਮਰ ਬੁਢਾਪੇ ਲਈ ਜੋੜੀ ਪੂੰਜੀ ਹੀ ਗੁਆ ਲਈ ਤਾਂ ਸਾਨੂੰ ਅਕਲਮੰਦ ਕੌਣ ਕਹੇਗਾ ?

ਪੰਜਾਬ ਰਹਿੰਦੇ ਲੋਕਾਂ ਨੂੰ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਖੇਤ ਚ ਨਵਾਂ ਬਹਿੜਕਾ ਹਾਲੀ ਕੱਢਣ ਤੋਂ ਪਹਿਲਾਂ ਪੱਠੇ ਲੈਣ ਗਈ ਰੇਹੜੀ ਨਾਲ ਤੋਰਕੇ ਲਿਜਾਇਆ ਜਾਂਦਾ ਸੀ ਤਾਂ ਕਿ ਇਹਨੂੰ ਬਾਹਰ ਦਾ ਰਾਹਾਂ ਦਾ ਖੇਤ ਦਾ ਪਤਾ ਲੱਗੇ…ਫਿਰ ਹੌਲੀ ਹੌਲੀ ਜੂਲੇ ਥੱਲੇ ਜੋੜਿਆ ਜਾਂਦਾ ਸੀ…ਇਹੀ ਨਿਯਮ ਜੁਆਕ ਤੇ ਵੀ ਲਾਗੂ ਹੁੰਦੇ ਨੇ…ਤੁਸੀਂ ਤਾਂ 2 ਫੀਸਾਂ ਦੇਕੇ ਸੁਰਖੁਰੂ ਹੋ ਗਏ..ਕੱਚੀ ਉਮਰ ਚ ਸਾਰਾ ਬੋਝ ਜੁਆਕ ਤੇ ਪੈ ਗਿਆ।ਅਸਲੀਅਤ ਨੂੰ ਵੇਖ ਬਹੁਤੇ ਜੁਆਕਾਂ ਦਾ ਕੈਨੇਡਾ ਆਲਾ ਸੁਪਨਾ ਇੱਥੇ ਪਹੁੰਚ ਕੇ ਟੁੱਟ ਜਾਂਦਾ…ਉਹ ਹਾਲਾਤ ਨਾਲ ਲੜਨ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੋਏ ਹੁੰਦੇ…ਉਹ ਬਹੁਤ emotional ਹੁੰਦੇ ਨੇ…ਅਸੀਂ ਉਹਨਾਂ ਨੂੰ ਮਾੜੇ ਹਾਲਾਤਾਂ ਨਾਲ ਲੜਦਾ ਘੁਲਦਾ ਵੇਖਦੇ ਹਾਂ…ਉਹ ਸਾਡੇ ਕੋਲ ਆਪਦੇ ਦਿਲ ਦੀ ਕਰਦੇ ਨੇ…ਕੈਨੇਡਾ ਚ ਆਪਣੇ ਸਮਾਜ ਦੀ ਲੁਕੀ ਹੋਈ ਪਰਤ ਤੋਂ ਚਾਦਰ ਚੁੱਕਦੇ ਨੇ…ਅਸੀਂ ਨਹੀਂ ਸੱਚ ਦੱਸਾਂਗੇ ਹੋਰ ਕੌਣ ਦੱਸੇਗਾ…ਜੇ ਆਉਣ ਦਾ ਇਰਾਦਾ ਹੀ ਹੈ ਤਾਂ ਕਿੱਤਾ ਮੁਖੀ ਕੋਰਸ ਚੁਣੋ…IT ਚ…B.Sc Nursing ਪੈਸਾ ਕਮਾਊ ਕਿੱਤੇ ਹਨ…ਸਮਾਜ ਚ ਵਧੀਆ ਬੰਦੇ ਹਨ…ਉਹਨਾਂ ਤੋਂ ਦੋਸਤ ਮਿੱਤਰ ਭਰਾ ਸਮਝ ਜਾਣਕਾਰੀ ਲਉ…ਅਸੀਂ ਵੀ ਤਾਂ ਪੰਜਾਬ ਤੋਂ ਹੀ ਹਾਂ…ਇਹ ਸਾਡੇ ਈ ਬੱਚੇ ਨੇ…ਤਾਂ ਹੀ ਦੁੱਖ ਆਉਂਦਾ…ਅਸੀਂ ਕਦੇ ਵੀ ਰੂਹ ਚੋਂ ਪੰਜਾਬ ਵਿਸਰਨ ਨਹੀਂ ਦਿੱਤਾ…ਜੇ ਇਹ ਸੱਚ ਨਾ ਹੁੰਦਾ ਤਾਂ ਕਿਸਾਨ ਅੰਦੋਲਨ ਦੀ ਕਾਮਯਾਬੀ ਲਈ ਬਾਹਰਲੇ ਲੋਕ ਪੈਸਾ ਪਾਣੀ ਵਾਂਗ ਨਾ ਬਹਾਉਂਦੇ….ਲੋੜ ਤੋਹਮਤਬਾਜੀ ਚੋਂ ਉਪਰ ਉਠਕੇ ਮਸਲੇ ਦੀ ਗੰਭੀਰਤਾ ਨੂੰ ਸਮਝਣ ਦੀ ਹੈ।

Students ਨੂੰ ਕੈਨੇਡਾ ਲਿਆਉਣ ਪਿੱਛੇ ਬਿਲੀਅਨਸ ਡਾਲਰ ਦਾ ਪੂਰਾ organized ਕਾਰੋਬਾਰ ਹੈ…ਗੋਰਿਆਂ ਨੇ ਧਰਤੀਆਂ ਵੱਡੀਆਂ ਨੱਪ ਲਈਆਂ ਹਨ…ਉਹਨੂੰ Develop ਕਰਨ ਲਈ ਲੇਬਰ,ਪੈਸਾ ਚਾਹੀਦਾ ਹੈ…ਪੰਜਾਬ ਦੇ ਜੁਆਕ ਬਾਲਣ ਬਣ ਰਹੇ ਨੇ…ਉਹ ਲੇਬਰ ਬਣ ਪੈਸਾ ਲੈਕੇ ਆ ਰਹੇ ਨੇ…IELTS ਦਾ ਟੈਸਟ ਲੇਬਰ ਨੂੰ ਬੋਲ ਚਾਲ ਦੀ ਭਾਸ਼ਾ ਸਿਖਾਉਣਾ ਹੈ…ਉਹ ਚ ਵੀ ਕਾਰੋਬਾਰ ਹੁੰਦਾ…ਅਮੀਰ ਗੋਰੇ ਤੇ ਸਰਕਾਰਾਂ ਰਲ ਕੇ ਚਲ ਰਹੀਆਂ ਨੇ…2 ਸਾਲ ਦੀ ਪੜਾਈ ਚ ਹਰ ਸਾਲ ਸੁੱਕਾ 25 Billion ਡਾਲਰ ਮਿਲਦਾ ਕੈਨੇਡਾ ਸਰਕਾਰ ਨੂੰ… ਇਸ ਕਾਰੋਬਾਰ ਚੋਂ। ਸਰਕਾਰਾਂ ਆਪਦੇ ਅਮੀਰਾਂ ਨੂੰ Students ਜਰੀਏ ਸਸਤੀ ਲੇਬਰ ਦੇ ਰਹੀਆਂ ਨੇ…ਬੱਚਿਆਂ ਨੂੰ ਇਸ ਉਮਰ ਚ ਇਹ ਗੱਲ ਸਮਝ ਨਹੀਂ ਆ ਸਕਦੀ…ਉਹਨਾਂ ਨੂੰ ਚੜਦੀ ਉਮਰ ਦਾ ਸਰੂਰ ਹੈ…ਕੈਨੇਡਾ ਦੀ PR ਦੇ ਵਿਖਾਏ ਸੁਪਨੇ ਦੇ ਪਿੱਛੇ ਦੀ ਤਸਵੀਰ ਭਿਆਨਕ ਹੈ…12 ਵੀਂ ਪਾਸ 90% Students ਨੂੰ ਪੜਾਈ ਖਤਮ ਹੋਣ ਤੇ ਕੀਤੀ ਪੜਾਈ ਨਾਲ ਸੰਬੰਧਤ ਖੇਤਰ ਚ ਨੌਕਰੀ ਨਹੀਂ ਮਿਲਦੀ…ਜੇ ਮਿਲਦੀ ਹੁੰਦੀ ਤਾਂ ਬੱਚੀਆਂ ਹਲਵਾਈਆਂ ਦੀ ਦੁਕਾਨਾਂ ( Restaurant) ਤੇ ਭਾਂਡੇ ਕਿਉਂ ਮਾਂਜਦੀਆਂ…ਮੁੰਡੇ ਟਰੱਕਾਂ…ਟੈਕਸੀਆਂ ਦੇ ਲਾਇਸੈਂਸ ਕਿਉਂ ਲੈਂਦੇ…ਲੋਕਾਂ ਦੀਆਂ ਬੇਸਮੈਂਟਾਂ ਦੇ ਟੋਏ ਕਿਉਂ ਪੱਟਦੇ ਨੇ…ਪੜਾਈ ਤਾਂ Business Mkt ਦੀ, Computer ਨਾਲ ਸੰਬੰਧਿਤ ਸੀ…ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ…ਜਦ ਉਸ ਪੜਾਈ ਦੀ Job ਹੀ ਨਹੀਂ ਤਾਂ ਉਹ ਕੋਰਸ ਦੀ ਪੜਾਈ ਕਿਉਂ…ਵਿਦਿਆਰਥੀਆਂ ਵਿਦਿਆਰਥਣਾਂ ਤੋਂ ਅਰਬਾਂ ਚ ਫੀਸਾਂ ਲੈ ਕੇ ਉਹਨਾਂ ਨੂੰ ਉਹਨਾਂ ਦੀ ਹੋਣੀ ਤੇ ਛੱਡ ਦਿੱਤਾ ਜਾਂਦਾ…ਜੁਆਕ ਪਿੱਛੇ ਡਰਦੇ ਸੱਚ ਨਹੀਂ ਦੱਸਦੇ…ਜੇ ਗੱਲ ਸਮਝ ਨਹੀਂ ਆਈ ਤਾਂ ਕਦੇ ਸੋਚਿਆ ਕਿ ਪੜਾਈ ਖਤਮ ਹੋਣ ਸਾਰ ਪੱਕੇ ਕਿਉਂ ਨਹੀਂ ਕੀਤੇ ਜਾਂਦੇ…3 ਸਾਲ ਵਰਕ ਪਰਮਿਟ ਤੇ ਰੁਲਣ ਲਈ ਕਿਉਂ ਛੱਡ ਦਿੱਤੇ ਜਾਂਦੇ ਹਨ…ਚੜਦੀ ਉਮਰ ਚ ਜੁਆਕ ਬਿਮਾਰ ਘੱਟ ਹੁੰਦੇ ਨੇ ਸਰਕਾਰ ਤੇ ਮੈਡੀਕਲ ਸਹੂਲਤ ਦਾ ਬੋਝ ਨੀ ਪੈਂਦਾ…ਹਰ ਸਾਲ ਪੱਕੇ ਕਰਨ ਦੇ ਨਿਯਮ ਬਦਲ ਦਿੱਤੇ ਜਾਦੇ ਨੇ…ਉਹ ਇਕ Province ਤੋਂ ਦੂਜੀ Province ਚ ਧੱਕੇ ਖਾਂਦੇ ਕਿਉਂ ਫਿਰਦੇ ਨੇ…ਕਿਉਂਕਿ ਸਾਰੇ ਦੇਸ ਨੂੰ ਸਸਤੀ ਲੇਬਰ ਚਾਹੀਦੀ ਹੁੰਦੀ ਹੈ…ਸਭ ਨੇ ਰਲਕੇ ਤਿੰਨ ਸਾਲ ਕੰਮ ਕਰਾਕੇ ਚੰਮ ਲਾਹੁਣਾ ਹੁੰਦਾ…ਟੈਕਸ ਮਿਲਦਾ ਸਰਕਾਰ ਨੂੰ…ਜਦ ਵਿਦਿਆਰਥੀ ਨੂੰ ਕੀਤੇ ਕੰਮ ਬਦਲੇ ਪੇ ਚੈਕ ਚੋਂ ਟੈਕਸ ਕੱਟਕੇ Net cheque ਮਿਲਦਾ ਉਹਦੇ ਨਾਲ ਘਰ ਦਾ ਕਿਰਾਇਆ ਕਾਰ ਦੀ ਕਿਸ਼ਤ ਖਾਣ ਪੀਣ ਵੀ ਪੂਰਾ ਨਹੀਂ ਹੁੰਦਾ…ਫਿਰ ਵਿਦਿਆਰਥਣ ਵਿਦਿਆਰਥੀ ਕੈਸ਼ ਕੰਮ ਭਾਲਦੇ ਨੇ…ਇਥੋਂ ਉਹਨਾਂ ਦੀ explotation ਹੋਰ ਵੀ ਭੈੜਾ ਰੂਪ ਲੈ ਜਾਂਦੀ ਹੈ…

ਜੇ ਹਰ ਸਾਲ ਸਰਕਾਰਾਂ ਨੇ Students ਸੱਦਣੇ ਹਨ ਤਾਂ ਉਹਨਾਂ ਨੂੰ ਰਹਿਣ ਲਈ Accomodation ਦੇਣ ਦੀ ਜਿੰਮੇਵਾਰੀ ਕਿਸਦੀ ਹੈ…ਸਰਕਾਰ ਦੀ…ਜਦ ਸਰਕਾਰ ਫੇਲ ਹੋ ਗਈ ਤਾਂ ਜਿਹੜੇ ਲੋਕ ਪਿਛਲੇ 20 ਸਾਲ ਤੋਂ ਲੇਬਰ ਜੌਬਾਂ ਕਰਕੇ ਥੱਕ ਚੁਕੇ ਹਨ…ਜਾਂ ਇਕੱਲੇ ਹਨ…ਜੁਆਕ ਉਡਾਰੀ ਮਾਰ ਗਏ ਹਨ…ਉਹਨਾਂ ਨੇ ਆਪਦੇ ਘਰਾਂ ਚ ਕਮਰੇ ਬਣਾਕੇ…Illegal ਬੇਸਮੈਂਟਾਂ ਚ ਜੁਆਕ ਰੱਖਣੇ ਸ਼ੁਰੂ ਕਰ ਦਿੱਤੇ…ਕਈ ਵਿਗੜੇ ਬਾਪੂ ਬੇਬੇ ਦੀ ਲੋੜ ਤੋਂ ਵੱਧ ਦਖਲਅੰਦਾਜੀ..ਜਾਂ…ਜਿਹੜੇ ਜੁਆਕ ਤੋਂ ਕਿਰਾਇਆ ਨੀ ਦੇ ਹੁੰਦਾ ਜਾਂ ਵਿਗੜੇ ਹੋਏ ਨੇ ਉਹ ਘਰਾਂ ਆਲਿਆਂ ਨੂੰ Illegal ਬੇਸਮੈਂਟ ਦੀ ਧਮਕੀ ਦੇ ਰਹੇ ਨੇ ਤੇ ਉਹ ਕੋਰਟਾਂ ਕਚਹਿਰੀਆਂ ਭਾਵ Tenant Board ਚ ਧੱਕੇ ਖਾਹ ਰਹੇ ਨੇ…Accomodation ਨਾ ਹੋਣ ਕਰਕੇ ਜੁਆਕ ਗੱਦੇ ਸੁਟ ਇਕੱਠੇ ਦੜੇ ਪਏ ਹਨ…ਸੁਨੇਹਾ ਕੀ ਜਾਂਦਾ ਬਈ ਬਾਹਰਲੇ ਜਰਦੇ ਨੀ…ਕੈਨੇਡਾ ਚ ਆਪਦੇ ਲੋਕਾਂ ਦੀ ਸੋਹਣੀ ਤਸਵੀਰ ਖਿੱਚੀ ਗਈ ਹੈ..ਅਸਲ ਚ ਕਹਾਣੀ ਇਉਂ ਨਹੀਂ ਹੈ…ਫੇਸ ਬੁੱਕ ਤੇ ਲੋਕਾਂ ਨੂੰ ਸਮਾਜ ਦੀ ਸਹੀ ਤਸਵੀਰ ਨਹੀਂ ਵਿਖਾਈ ਜਾ ਰਹੀ…ਅਸਲ ਚ ਜਿੰਮੇਵਾਰ ਕੌਣ ਹੈ..?

ਜਿਹਨਾਂ ਨੇ Investment properties ਲਈਆਂ ਹੋਈਆਂ ਹਨ…ਪ੍ਰਾਪਰਟੀ ਦੀ ਕਿਸ਼ਤ ਕਿੱਥੋਂ ਲਾਹੁਣੀ ਹੈ… ਇਹਨਾਂ ਜੁਆਕਾਂ ਤੋਂ ਹੀ ਤਾਂ ਲਾਹੁਣੀ ਹੈ…ਇਧਰ ਸਰਕਾਰ ਨੇ ਵਿਆਜ਼ ਦਰ ਵਧਾਈ.. ਉਧਰ ਇਹਨਾਂ ਨੇ ਬੇਸਮੈਂਟ ਦੇ…ਘਰਾਂ ਦੇ ਕਿਰਾਏ ਵਧਾ ਦਿੱਤੇ…ਮਰਿਆ ਕੌਣ…ਜੁਆਕ…?

System ਕੀ ਹੁੰਦਾ…ਇਹਨੂੰ ਹੀ system ਕਹਿੰਦੇ ਨੇ….ਇਸੇ ਘੜੇ system ਚੋਂ ਕੈਨੇਡਾ,ਇੰਗਲੈਂਡ, ਅਸਟ੍ਰੇਲੀਆ ਤੇ ਨਿਊਜੀਲੈਂਡ ਥੋਡੀਆਂ ਜਮੀਨਾਂ ਵਿਕਾ ਆਪਦੇ ਦੇਸ਼ ਉਨਤ ਕਰੀ ਜਾ ਰਹੇ ਨੇ…ਪੰਜਾਬ ਦੇ ਜੁਆਕਾਂ ਦੇ ਸਿਰ ਤੋਂ ਕੈਨੇਡਾ ਚ ਕਾਰੋਬਾਰ ਚਲਦੇ ਨੇ…ਬੇਸਮੈਂਟਾਂ ਦੇ ਕਿਰਾਏ ਤੋਂ ਲੈਕੇ Investment properties ਦੀਆਂ ਕਿਸ਼ਤਾਂ ਚਲਦੀਆਂ ਹਨ…ਸਾਡੇ ਲੋਕਾਂ ਦੇ ਢਾਬੇ ਚਲਦੇ ਨੇ…ਟਰੱਕਿੰਗ ਕੰਪਨੀਆਂ ਚਲਦੀਆਂ…ਇੰਮੀਗਰੇਸ਼ਨ ਦੀ ਇੰਡਸਟਰੀ ਚਲਦੀ ਹੈ…ਅਕਾਊਟੈਂਟ ਦੇ ਕੰਮ ਚਲਦੇ ਨੇ…ਟਰੈਵਲਿੰਗ ਏਜੰਸੀਆਂ ਚਲਦੀਆਂ…ਵਕੀਲਾਂ ਦਾ ਕੰਮ ਚਲਦਾ…ਰੀਅਲ ਇਸਟੇਟ ਚਲਦੀ ਹੈ…ਆਂਟੀਆਂ ਦਾ ਟਿਫਨਾਂ ਦਾ ਕਾਰੋਬਾਰ ਚਲਦਾ…ਅਸੀਂ ਕਿਉਂ ਕਹਾਂਗੇ ਤੁਸੀਂ ਨਾ ਆਉ…ਅਸੀਂ ਤਾਂ ਕਹਾਂਗੇ ਜੰਮ ਜੰਮ ਆਉ…ਕੈਨੇਡਾ ਦੀ ਸਚਾਈ ਤੇ ਅਸਲੀ ਤਸਵੀਰ ਕੌਣ ਦਿਖਾਵੇਗਾ.. .ਅਸੀਂ ਸਚਾਈ ਤੋਂ ਭੱਜ ਰਹੇ ਹਾਂ…ਜਦੋਂ ਤੱਕ ਬੱਚੇ ਨੂੰ ਕਹਾਣੀ ਸਮਝ ਆਉਂਦੀ ਹੈ …ਮਾਂ ਬਾਪ ਨੂੰ ਕੈਨੇਡਾ ਦਾ ਸੱਪ ਲੜ ਚੁੱਕਿਆ ਹੁੰਦਾ….ਇਹ ਦੇਸ ਲੋਕ ਸੱਦਦੇ ਨੇ ਉਹਨਾਂ ਨੂੰ ਇਕ ਸਿਸਟਮ ਦਿਖਾਇਆ ਜਾਂਦਾ…ਮਨ ਨੂੰ ਤਸੱਲੀ ਹੁੰਦੀ ਹੈ… ਕਿ ਵਾਕਿਆ ਈ ਸੁਪਨਿਆਂ ਦੇ ਦੇਸ਼ ਆ ਗਏ…ਸੋਚ ਬਣਦੀ ਹੈ ਕਿ ਮਾਪਿਆਂ ਨੂੰ ਵੀ ਸੱਦ ਲਈਏ…ਰਲਕੇ ਜਿੰਦਗੀ ਜਿਉਂਈਏ…ਬਹੁਤ ਹੀ ਖੂਬਸੂਰਤ ਲਗਦਾ ਸੋਚਣ ਨੂੰ …ਪਰ ਖੂਬਸੂਰਤ ਹੁੰਦਾ ਨੀ…ਮਾਂ ਬਾਪ ਨੂੰ ਬੁਲਾਉਣ ਲਈ ਘੱਟੋ ਘੱਟ Family Income ਦੀ ਸ਼ਰਤ ਰੱਖੀ ਹੈ…ਉਸ ਸ਼ਰਤ ਦੀ ਆੜ ਚ ਅਗਲੇ ਠੋਕ ਕੇ ਟੈਕਸ ਲੈਂਦੇ ਨੇ…ਜਦ ਤੱਕ ਮਾਪੇ ਆ ਨੀ ਜਾਂਦੇ…ਇਉਂ ਚਲਦਾ ਮੁਲਕ…ਟੈਕਸ ਭਰਨ ਆਲੇ ਆਪਦੇ Asset ਜਮੀਨਾਂ ਜਾਇਦਾਦਾਂ ਵੇਚ ਕੇ ਲਿਆ ਰਹੇ ਨੇ…ਗੱਲ ਨੂੰ ਘੋਖਿਆਂ ਪਤਾ ਲਗਦਾ ਕਿ…ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਕੈਨੇਡਾ ਦੀਆਂ ਸਾਰੀਆਂ ਇੰਮੀਗਰੇਸ਼ਨ ਪਾਲਿਸੀਆਂ ਇਕੋ ਜਿਹੀਆਂ ਹਨ…ਪਹਿਲਾਂ ਇੰਗਲੈਂਡ ਕਰਦਾ…ਉਹਦੇ ਚੋਂ ਪੈਸਾ ਬਣਾਉਂਦਾ. ..ਫਿਰ ਉਹ ਬੰਦ ਕਰਦਾ…ਨਿਊਜ਼ੀਲੈਂਡ ਸ਼ੁਰੂ ਕਰ ਦਿੰਦਾ…ਉਹ ਹਟਦਾ….ਅਸਟ੍ਰੇਲੀਆ ਲੱਗ ਜਾਂਦਾ…ਉਹ ਲੁੱਟਦਾ ਟਿਕਾ ਕੇ.. ਕੱਟੜ ਗੋਰੇ ਵਿਰੋਧ ਕਰਦੇ ਆ ਸਰਕਾਰਾਂ ਦਾ….ਰੌਲਾ ਪੈਂਦਾ…ਸਰਕਾਰਾਂ ਪਿੱਛੇ ਹਟ ਜਾਂਦੀਆ.. ..ਅਸਟ੍ਰੇਲੀਆ ਬੰਦ ਹੁੰਦਾ ..ਕੈਨੇਡਾ ਸ਼ੁਰੂ ਹੋ ਜਾਂਦਾ….ਥੋਨੂੰ ਹੀ ਲੁਟਿਆ ਜਾ ਰਿਹਾ…ਇਹ ਕਾਰੋਬਾਰ ਹੈ…ਅਰਬਾਂ ਦਾ ਧੰਦਾ….ਸਰਕਾਰਾਂ ਚਲਾਉਂਦੀਆਂ…ਆਪਦੇ ਲੋਕਾਂ ਨੂੰ ਖੇਤਾਂ ਚ ਬੈਠਿਆਂ ਨੂੰ …ਆਪਦੇ ਬੁੜਿਆਂ ਨੂੰ…. ਜਿਹਨਾਂ ਸਾਰੀ ਉਮਰ ਕੱਖ ਨੀ ਕੀਤਾ….ਸਿਵਾਏ ਹੱਟਿੰਗ ਦੇ.. ਉਹਨਾਂ ਨੂੰ ਜਿਉਂਦੇ ਨੀ ਰੱਖਣਾ…ਕੀਹਦੇ ਸਿਰਤੇ…ਬਾਹਰੋਂ ਮੰਗਾਈ ਲੇਬਰ ਦੇ ਸਿਰ ਤੇ…ਸਾਡੇ ਜੁਆਕ ਲੇਬਰ ਨੇ…ਸਾਡਾ ਆਪਦੇ ਪੰਜਾਬ ਦਾ ਸਿਸਟਮ ਗਲ ਚੁੱਕਿਆ…ਸੜ ਚੁਕਿਆ…ਤਾਂ ਹੀ ਸਾਡੀ ਲੁੱਟ ਹੋ ਰਹੀ ਹੈ….ਪਹਿਲਾਂ ਸਾਡਾ ਧਾਰਮਿਕ ਪੱਖ ਖਤਮ ਕੀਤਾ….ਫਿਰ ਐਜੂਕੇਸ਼ਨ ਸਿਸਟਮ ਖਤਮ ਕੀਤਾ…ਸਾਨੂੰ ਲਗਦਾ ਕਿ ਬਾਹਰ ਭੇਜਕੇ ਸ਼ਾਇਦ ਅਸੀਂ ਬਚ ਜਾਵਾਂਗੇ…ਭਲਿਉ ਜਾਗੋ…ਦਿਸਦੇ ਲਾਭ ਚ ਬਹੁਤ ਕੁਝ ਗੁਆਈ ਜਾ ਰਹੇ ਹਾਂ …ਅਸਲ ਚ ਖਿੱਤਾ ਉਜੜ ਰਿਹਾ…ਉਸ ਉਜੜੇ ਖਿੱਤੇ ਦੇ ਲੋਕਾਂ ਤੋਂ ਬਾਹਰਲੇ ਮੁਲਕ ਧੰਦਾ ਕਰ ਰਹੇ ਨੇ…ਸਚਾਈ ਤੋਂ ਕਦੋਂ ਤੱਕ ਭੱਜਾਂਗੇ…ਹਾਲਤ ਇਹ ਹੋਈ ਪਈ ਆ ਕਿ ਅਸਲੀਅਤ ਨੂੰ ਜਾਣੇ ਬਿਨਾਂ ਆਪਦੀ ਢਿੱਡੋਂ ਜੰਮੀ ਔਲਾਦ ਬਿਗਾਨੀ ਧਰਤੀ ਤੇ ਰੁਲਦੀ ਫਿਰਦੀ ਹੈ…ਕਦੋਂ ਤੱਕ ਭੱਜਾਂਗੇ…1947 ਤੋਂ ਹੁਣ ਤੱਕ ਸਾਡੀਆਂ ਚੁਣੀਆਂ ਸਰਕਾਰਾਂ ਨੇ ਕੀ ਦਿੱਤਾ…ਸਿਵਾਏ ਉਜਾੜੇ ਦੇ..? ਲੋੜ ਗਲ ਸੜ ਚੁੱਕੇ ਸਿਸਟਮ ਨੂੰ ਬਦਲਣ ਦੀ ਹੈ…ਪ੍ਰਵਾਸ ਨੇ ਪਹਿਲਾਂ ਭੈਣ ਭਾਈਆਂ…ਚਾਚੇ ਤਾਇਆਂ …ਮਾਮੇ ਭੂਆ ਨੂੰ ਸ਼ਰੀਕ ਬਣਾਇਆ…ਹੁਣ ਹਾਲਾਤ ਇਹ ਹੋ ਰਹੇ ਨੇ…ਅੱਜ ਪ੍ਰਵਾਸ ਕਰਕੇ…ਧੀਆਂ ਪੁਤਾਂ ਤੇ ਮਾਂ-ਪਿਓ ਦੇ ਸੰਬੰਧ ਵਿਗੜ ਰਹੇ ਨੇ…ਪਰਿਵਾਰ ਇਕੋ ਇੱਕ ਇਕਾਈ ਹੈ ਉਹ ਟੁੱਟ ਰਹੇ ਨੇ. .ਬੰਦਾ ਆਤਮਿਕ ਪੱਖ ਤੋਂ ਇਕੱਲਾ ਪੈ ਰਿਹਾ…ਪ੍ਰਵਾਸ ਚੋਂ ਅਸੀਂ ਖੱਟਿਆ ਨੀ ਪਰ ਗੁਆ ਬਹੁਤ ਕੁਝ ਲਿਆ ਤੇ ਲੈਣਾ..!

ਭੁੱਲ ਚੁੱਕ ਲਈ ਮਾਫੀ

ਪਰਮਿੰਦਰ ਸਿੰਘ।

ਨੋਟ: ਕਿੱਤਾ ਕੋਈ ਵੀ ਮਾੜਾ ਨਹੀਂ ਹੁੰਦਾ…ਪੋਸਟ ਚ ਕਿੱਤੇ ਨੂੰ ਪੜਾਈ ਅਨੁਸਾਰ Compare ਕੀਤਾ ਗਿਆ ਹੈ।

Written By
The Punjab Wire