ਕ੍ਰਾਇਮ ਗੁਰਦਾਸਪੁਰ ਪੰਜਾਬ

ਵਿਦੇਸ਼ ਨਾ ਭੇਜਣ ਅਤੇ ਪੈਸੇ ਨਾ ਮੌੜਨ ਤੋਂ ਦੁੱਖੀ ਹੋ ਕੇ ਜੋੜੇ ਨੇ ਜਹਰੀਲਾ ਪਦਾਰਥ ਨਿਗਲ ਦਿੱਤੀ ਜਾਨ, ਮਾਮਲਾ ਦਰਜ਼

ਵਿਦੇਸ਼ ਨਾ ਭੇਜਣ ਅਤੇ ਪੈਸੇ ਨਾ ਮੌੜਨ ਤੋਂ ਦੁੱਖੀ ਹੋ ਕੇ ਜੋੜੇ ਨੇ ਜਹਰੀਲਾ ਪਦਾਰਥ ਨਿਗਲ ਦਿੱਤੀ ਜਾਨ, ਮਾਮਲਾ ਦਰਜ਼
  • PublishedMay 23, 2023

ਜਰਮਨ ਜਾਣ ਲਈ ਰਿਸ਼ਤੇਦਾਰ ਨੂੰ ਦਿੱਤੇ ਸਨ 24 ਲੱਖ ਰੁਪਏ, ਨਾ ਭੇਜਿਆ ਵਿਦੇਸ਼ ਨਾ ਮੋੜੇ ਪੈਸੇ, ਪੁਲਿਸ ਵੱਲੋਂ ਚਾਰ ਖਿਲਾਫ਼ ਮਾਮਲਾ ਦਰਜ਼

ਗੁਰਦਾਸਪੁਰ, 23 ਮਈ 2023 (ਦੀ ਪੰਜਾਬ ਵਾਇਰ)। ਵਿਦੇਸ਼ ਨਾ ਭੇਜਣ ਅਤੇ ਨਾ ਹੀ ਪੈਸੇ ਵਾਪਿਸ ਮੌੜਨ ਤੋਂ ਦੁੱਖੀ ਹੋ ਕੇ ਇੱਕ ਜੋੜੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜੋੜੇ ਵੱਲੋਂ ਕੋਈ ਜਹਰੀਲਾ ਪਦਾਰਥ ਨਿਗਲ ਲਿਆ ਗਿਆ ਜਿਸਦੇ ਚਲਦੇ ਦੋਨਾਂ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਥਾਰੀਵਾਲ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਪਰ ਚਾਰ ਦੋਸ਼ੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਥਾਰੀਵਾਲ ਦੇ ਮੁੱਖੀ ਹਰਪਾਲ ਸਿੰਘ ਨੇ ਦੱਸਿਆ ਕਿ ਰੋਹਿਤ ਪੁੱਤਰ ਡੇਵਿਡ ਮਸੀਹ ਵਾਸੀ ਸ਼ਹਿਜਾਦਾ ਨੰਗਲ ਥਾਣਾ ਸਿਟੀ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਤੇ ਗੁਲਜਾਰ ਮਸੀਹ, ਮੰਨਜੂਰ ਮਸੀਹ ਪੁੱਤਰਾਂਨ ਮਹਿੰਗਾ ਮਸੀਹ, ਸੋਨੀਆ ਮਸੀਹ ਪੁੱਤਰੀ ਗੁਲਜਾਰ ਮਸੀਹ ਵਾਸੀਆਂਨ ਸਿਕਾਰ ਮਾਸ਼ੀਆ ਥਾਣਾ ਕੋਟਲੀ ਸੂਰਤ ਮੱਲੀ ਬਟਾਲਾ ਅਤੇ ਨੁਮੀਨਾ ਖੋਖਰ ਪਤਨੀ ਰਵਿੰਦਰ ਖੋਖਰ ਵਾਸੀ ਕਰਤਾਰ ਨਗਰ ਥਾਣਾ ਛਿਹਰਟਾ ਖਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਵਿਕਰਾਂਤ ਮਸੀਹ ਜਿਸਦੀ ਉਮਰ ਕ੍ਰੀਬ 35 ਸਾਲ ਹੈ ਦਾ ਨੇਹਾ ਉਮਰ ਕ੍ਰੀਬ 32 ਸਾਲ ਵਾਸੀ ਸਹਿਜਾਦਾ ਨੰਗਲ ਨਾਲ ਪ੍ਰੇਮ ਸਬੰਧ ਸਬੰਧ ਚਲਦਾ ਸੀ। ਉਹ ਮਿਤੀ 22 ਮਈ 2023 ਦਿਨ ਸੋਨਵਾਰ ਨੂੰ ਨਿਜੀ ਕੰਮ ਲਈ ਧਾਰੀਵਾਲ ਗਏ ਸਨ। ਵੱਕਤ ਕਰੀਬ ਦੋਪਹਿਰ ਡੇਢ ਵਜੇ ਉਸਨੂੰ ਪਤਾ ਲੱਗਾ ਕਿ ਉਸਦੇ ਭਰਾ ਵਿਕਰਾਂਤ ਨੇ ਇੱਕ ਪੋਸਟ ਫੇਸਬੁੱਕ ਤੇ ਪਾਈ ਹੈ ਕਿ ਵਿਕਰਾਂਤ ਨੇ 24 ਲੱਖ ਰੁਪਏ ਵਿਦੇਸ ਜਰਮਨ ਜਾਣ ਲਈ ਉੱਕਤ ਦੋਸੀਆਂ ਨੂੰ ਦਿੱਤੇ ਸਨ । ਪਰ ਦੋਸੀ ਜੋ ਉਸ ਦੇ ਰਿਸ਼ਤੇਦਾਰ ਹੀ ਹਨ ਨੇ ਨਾਂ ਤਾਂ ਉਨ੍ਹਾਂ ਨੂੰ ਵਿਦੇਸ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ । ਜਿਸ ਦੇ ਚਲਦੀਆਂ ਵਿਕਰਾਂਤ ਕਾਫੀ ਡਿਪਰੈਸ਼ਨ ਵਿੱਚ ਸੀ।

ਇਸੇ ਡਿਪਰੈਸ਼ਨ ਦੇ ਚਲਦੀਆਂ ਉੱਕਤ ਦੋਸੀਆਂ ਤੋਂ ਦੁੱਖੀ ਹੋ ਕੇ ਵਿਕਰਾਂਤ ਅਤੇ ਨੇਹਾ ਨੇ ਇਕਸਾਰ ਸਲਾਹ ਕਰ ਕੇ ਕੋਈ ਜਹਿਰੀਲਾ ਪਦਾਰਥ ਨਿਗਲ ਲਿਆ, ਜਿਨਾਂ ਨੂੰ ਪਹਿਲ੍ਹਾ ਇੱਕ ਨਿਜੀ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰ ਸਾਹਿਬ ਨੇ ਚੈਕ ਕਰਕੇ ਦੱਸਿਆ ਕਿ ਇੰਨਾਂ ਦੋਨਾ ਦੀ ਮੌਤ ਹੋ ਚੁੱਕੀ ਹੈ। ਥਾਣਾ ਪ੍ਰਭਾਰੀ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਸੂਚਨਾ ਮਿਲੀ ਕਿ ਦੋ ਦੀ ਮੌਤ ਹੋ ਗਈ ਹੈ ਜਿਸ ਤੇ ਪੁਲਿਸ ਵੱਲੋਂ ਜਾ ਕੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

Written By
The Punjab Wire