ਕ੍ਰਾਇਮ ਗੁਰਦਾਸਪੁਰ ਪੰਜਾਬ

ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਮਹਿਲਾ ਦਾ ਕੀਤਾ ਕਤਲ, ਕਤਲ ਕਰ ਗਟਰ ਚ ਉਲਟੀ ਲਟਕਾਈ ਲਾਸ਼, ਲੁੱਟ ਦੀ ਨੀਅਤ ਘਰ ‘ਚ ਦਾਖਲ ਹੋਇਆ ਸੀ ਦੋਸ਼ੀ

ਦੀਨਾਨਗਰ ਦੇ ਪਿੰਡ ਅਵਾਂਖਾ ਵਿੱਚ ਮਹਿਲਾ ਦਾ ਕੀਤਾ ਕਤਲ, ਕਤਲ ਕਰ ਗਟਰ ਚ ਉਲਟੀ ਲਟਕਾਈ ਲਾਸ਼, ਲੁੱਟ ਦੀ ਨੀਅਤ ਘਰ ‘ਚ ਦਾਖਲ ਹੋਇਆ ਸੀ ਦੋਸ਼ੀ
  • PublishedMay 19, 2023

ਦੀਨਾਨਗਰ (ਗੁਰਦਾਸਪੁਰ),19 ਮਈ 2023 (ਦੀ ਪੰਜਾਬ ਵਾਇਰ)। ਲੁੱਟ ਦੀ ਨੀਅਤ ਨਾਲ ਘਰ ‘ਚ ਦਾਖਲ ਹੋਏ ਚੋਰ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਔਰਤ ਦੀ ਲਾਸ਼ ਨੂੰ ਲੁਕਾਉਣ ਲਈ ਘਰ ‘ਚ ਬਣੀ ਗਟਰ ‘ਚ ਲਾਸ਼ ਪਾ ਦਿੱਤੀ ਗਈ। ਇਸ ਬਾਰੇ ਜਦੋਂ ਗੁਆਂਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਗਟਰ ‘ਚੋਂ ਬਾਹਰ ਕੱਢਿਆ। ਦੂਜੇ ਪਾਸੇ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਮੇਜਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਮਾਮਲਾ ਦੀਨਾਨਗਰ ਅਧੀਨ ਪੈਂਦੇ ਪਿੰਡ ਅਵਾਂਖਾ ਦਾ ਹੈ। ਮ੍ਰਿਤਕ ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਵਜੋਂ ਹੋਈ ਹੈ।

ਔਰਤ ਦੇ ਗੁਆਂਢ ਵਿੱਚ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੂੰ ਦੇਖਿਆ ਤਾਂ ਉਸ ਨੇ ਉਸ ਤੋਂ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ਸਟਾਰਟ ਕਰਕੇ ਭੱਜ ਗਿਆ। ਸੂਚਨਾ ਮਿਲਣ ‘ਤੇ ਉਹ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਇਕ ਕਮਰੇ ‘ਚ ਖੂਨ ਦੇ ਛਿੱਟੇ ਪਏ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ ਪਰ ਕਮਲਾ ਦੇਵੀ ਦਾ ਪਤਾ ਨਹੀਂ ਲੱਗ ਸਕਿਆ।ਹਰ ਜਗ੍ਹਾ ਤਲਾਸ਼ ਕਰਨ ‘ਤੇ ਘਰ ਦੇ ਵਿਹੜੇ ‘ਚ ਪਏ ਗਟਰ ਦੇ ਢੱਕਣ ਨੂੰ ਜਦੋਂ ਮੈਂ ਚੁੱਕਿਆ। ਇਸ ਵਿੱਚ ਕਮਲਾ ਦੇਵੀ ਦੀ ਲਾਸ਼ ਲਟਕ ਰਹੀ ਸੀ।ਜਦੋਂ ਔਰਤ ਨੂੰ ਬਾਹਰ ਕੱਢਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਚੰਡੀਗੜ੍ਹ ਵਿੱਚ ਐਫਸੀਆਈ ਵਿੱਚ ਇੰਸਪੈਕਟਰ ਹੈ। ਜਦਕਿ ਬੇਟੀ ਰੇਣੂ ਪਠਾਨਕੋਟ ਰਹਿੰਦੀ ਹੈ।

ਉਧਰ ਐਸਐਸਓ ਮੇਜਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਮਲਾ ਦੇਵੀ ਦੀ ਬੇਟੀ ਰੇਨੂ ਚੋਧਰੀ ਦੇ ਬਿਆਨਾਂ ਦੇ ਆਧਾਰ ਤੇ ਮਿਧੂਨ ਉਰਫ਼ ਪ੍ਰੇਮ ਚੰਦ ਪੁੱਤਰ ਗਿਆਨ ਚੰਦ ਦੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।

Written By
The Punjab Wire