ਚੰਡੀਗੜ੍ਹ, 17 ਮਈ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣਾਂ ਦੋਰਾਨ ਜਲੰਧਰ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਹ ਵਾਅਦਾ ਲੋਕਾਂ ਦੇ ਦਰਬਾਰ ਵਿੱਚ ਹਾਜ਼ਰੀ ਲਗਾਉਣ ਜਾ ਰਹੀ ਸਰਕਾਰ ਦੀ ਫੇਰੀ ਦੋਰਾਨ ਪੂਰਾ ਕੀਤਾ ਜਾਵੇਗਾ ਜੋਂ ਅੱਜ ਬੁੱਧਵਾਰ ਨੂੰ ਕਬਾਨਾ ਹੋਟਲ ਨੈਸ਼ਨਲ ਹਾਈਵੇ ਤੇ ਦੁਪਹਿਰ 12 ਵਜ਼ੇ ਲੱਗ ਰਹੀ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਮਾਨ ਵੱਲੋਂ ਟਵੀਟ ਕਰ ਦਿੱਤੀ ਗਈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਅੱਜ ਆਪਣੀ ਜਲੰਧਰ ਫੇਰੀ ਦੌਰਾਨ ਆਦਮਪੁਰ ਵਾਲੀ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦੇਣਗੇਂ । ਉਹ ਜੋ ਕਹਿੰਦੇ ਹਨ ਉਹ ਕਰਦੇ ਹਨ।
ਦੱਸਣਯੋਗ ਹੈ ਕਿ ਚੋਣਾ ਦੌਰਾਨ ਜਲੰਧਰ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਆਦਮਪੁਰ ਵਾਲੀ ਸੜਕ ਬਣਾਈ ਜਾਵੇ। ਜਿਸ ਤੇ ਮੁੱਖ ਮੰਤਰੀ ਮਾਨ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਨਤੀਜਾ ਭਾਵੇਂ ਜੋ ਵੀ ਆਵੇ ਪਰ ਇਹ ਸੜਕ ਦਾ ਕੰਮ ਜ਼ਾਬਤਾ ਹਟਦੇ ਹੀ ਸ਼ੂਰੂ ਕਰ ਦੇਣਗੇਂ। ਜੋਂ ਉਨ੍ਹਾਂ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ।