ਗੁਰਦਾਸਪੁਰ

ਸਰਪੰਚਾਂ ਨੇ ਵਿਧਾਇਕ ਦੇ ਪਿਤਾ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਕਰਨ ਦੀ ਮੰਗ ਚੁੱਕੀ

ਸਰਪੰਚਾਂ ਨੇ ਵਿਧਾਇਕ ਦੇ ਪਿਤਾ ਖ਼ਿਲਾਫ਼ ਦਰਜ ਕੀਤਾ ਕੇਸ ਰੱਦ ਕਰਨ ਦੀ ਮੰਗ ਚੁੱਕੀ
  • PublishedMay 11, 2023

ਗੁਰਦਾਸਪੁਰ, 11 ਮਈ 2023 (ਦੀ ਪੰਜਾਬ ਵਾਇਰ)। ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਖ਼ਿਲਾਫ਼ ਜ਼ਿਲ੍ਹਾ ਪੁਲੀਸ ਵੱਲੋਂ ਕਤਲ ਦਾ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਕਾਂਗਰਸੀ ਵਰਕਰਾਂ ਵਿੱਚ ਰੋਸ਼ ਹੈ। ਜਿਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਮੀਟਿੰਗ ਕਰਕੇ ਪੁਲਿਸ ਪ੍ਰਸ਼ਾਸਨ ਤੋਂ ਉਕਤ ਮਾਮਲਾ ਰੱਦ ਕਰਨ ਦੀ ਮੰਗ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਨੂੰ ਜਲਦੀ ਰੱਦ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਬੁਲਾਰਿਆਂ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਵੱਲੋਂ ਬਿਨਾਂ ਜਾਂਚ ਪੜਤਾਲ ਕੀਤੇ ਸਿਆਸੀ ਦਬਾਅ ਹੇਠ ਉਪਰੋਕਤ ਕੇਸ ਦਰਜ ਕੀਤਾ ਗਿਆ ਹੈ, ਜੋ ਕਿ ਲੋਕਤੰਤਰ ਦਾ ਸਰਾਸਰ ਕਤਲ ਹੈ। ਉਨ੍ਹਾਂ ਕਿਹਾ ਕਿ ਜੇਕਰ ਮ੍ਰਿਤਕ ਨੌਜਵਾਨ ਦੇ ਮੈਂਬਰਾਂ ਵੱਲੋਂ ਕੋਈ ਦੋਸ਼ ਲਾਇਆ ਗਿਆ ਸੀ ਤਾਂ ਵੀ ਪੁਲਿਸ ਨੂੰ ਇਸ ਦੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਸੀ, ਜਦਕਿ ਪੁਲਿਸ ਨੇ ਅਜਿਹਾ ਕਰਨ ਦੀ ਬਜਾਏ ਵਿਧਾਇਕ ਦੇ ਪਿਤਾ ‘ਤੇ ਹੀ ਕਤਲ ਵਰਗੀਆਂ ਗੰਭੀਰ ਧਾਰਾਵਾਂ ਲਗਾ ਮਾਮਲਾ ਦਰਜ ਕਰ ਦਿੱਤਾ। ਜਿਸ ਤੋਂ ਸਾਬਤ ਹੁੰਦਾ ਹੈ ਕਿ ਪੁਲਿਸ ਕਿਸ ਪੱਧਰ ‘ਤੇ ਸੱਤਾਧਾਰੀ ਧਿਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ।

ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਕਰਕੇ ਰੱਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜਿਸ ਦੇ ਨਿਕਲਣ ਵਾਲੇ ਨਤੀਜਿਆਂ ਦੀ ਜਿੰਮੇਵਾਰੀ ਪੰਜਾਬ ਪੁਲਿਸ ਦੀ ਹੋਵੇਗੀ। ਇਸ ਮੌਕੇ ਕੁਲਦੀਪ ਸਿੰਘ ਹੇਮਰਾਜਪੁਰ, ਹਰਭਜਨ ਸਿੰਘ ਪਰਸੋ ਕਾ ਪਿੰਡ, ਹਰਪਾਲ ਸਿੰਘ ਸਿੱਧਵਾਂ, ਸਰਬਜੀਤ ਸਿੰਘ ਹਾਲਾ, ਰਜਿੰਦਰ ਸਿੰਘ ਮਾਣੇਪੁਰ, ਮਹਿੰਦਰ ਪਾਲ ਲੱਖੋਵਾਲ, ਗੋਲਡੀ ਭੁੱਕਰਾ, ਕੁਲਬੀਰ ਸਿੰਘ ਚੌੜਾ ਸਿੱਧਵਾਂ, ਇੰਦਰਪਾਲ ਸਿੰਘ ਬਲਾੱਗਣ, ਅਸ਼ੋਕ ਕੁਮਾਰ ਸਾਧੂ ਚੱਕ, ਕਾਕਾ ਪਵਨ ਪ੍ਰਧਾਨ ਆਦਿ ਹਾਜ਼ਰ ਸਨ | , ਹਰਪ੍ਰੀਤ ਚੱਕ ਅਰਾਈਆਂ, ਸਰਵਣ ਸਿੰਘ ਸਿੰਘੋਵਾਲ, ਮਨਪ੍ਰੀਤ ਜੀਵਨਵਾਲ ਅਤੇ ਰਣਧੀਰ ਸਿੰਘ ਜੀਵਨਵਾਲ ਹਾਜ਼ਰ ਸਨ।

Written By
The Punjab Wire