ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਨੇੜੇ ਹੋਏ ਧਮਾਕਿਆਂ ਨੂੰ ਲੈ ਕੇ ਡੀਜੀਪੀ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੇ ਵੱਡੇ ਖੁਲਾਸੇ
ਅੰਮ੍ਰਿਤਸਰ, 11 ਮਈ 2023 (ਦੀ ਪੰਜਾਬ ਵਾਇਰ)। ਸ਼੍ਰੀ ਦਰਬਾਰ ਸਾਹਿਬ ਅਮ੍ਰਿਤਸਰ ਦੇ ਨੇੜੇ ਪਿਛਲੇ 6 ਦਿਨਾਂ ਤੋਂ ਹੋਏ ਤਿੰਨ ਧਮਾਕਿਆਂ ਦੇ ਮਾਮਲੇ ਵਿੱਚ ਪੁਲਿਸ ਵੱਲੋਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਡੀਜੀਪੀ ਗੌਰਵ ਯਾਦਵ ਵੱਲੋਂ ਕਈ ਵੱਡੇ ਖੁਲਾਸੇ ਕੀਤੇ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਨ੍ਹਾਂ ਦੀ ਪਛਾਣ ਆਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ, ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਵਜੋਂ ਹੋਈ ਹੈ। ਡੀਜੀਪੀ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਨੇ ਆਈ.ਈ.ਡੀ. ਅਸੀਂ ਆਜ਼ਾਦਵੀਰ ਕੋਲੋਂ 1.1 ਕਿਲੋ ਵਿਸਫੋਟਕ ਬਰਾਮਦ ਕੀਤਾ ਹੈ। ਜਦਕਿ ਅਮਰੀਕ ਸਿੰਘ ਦੀ ਪਤਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਸ਼੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਦੋ ਧਮਾਕੇ ਹੋਏ ਸਨ। ਪਹਿਲਾ ਧਮਾਕਾ 6 ਮਈ ਅਤੇ ਦੂਜਾ 8 ਮਈ ਨੂੰ ਹੋਇਆ ਸੀ। ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਸੀ ਚੌਕਸ ਸੀ ਤੇ ਲਗਾਤਾਰ ਸੀ.ਸੀ.ਟੀ. ਕੈਮਰਿਆਂ ਨੂੰ ਦੀ ਜਾਂਚ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਨੇੜੇ ਹੀ ਪਹੁੰਚ ਚੁੱਕੀ ਸੀ। ਕੱਲ੍ਹ ਫਿਰ 10 ਮਈ ਦੀ ਰਾਤ ਕਰੀਬ 12:00 ਵਜੇ ਤੀਜਾ ਧਮਾਕਾ ਹੋਇਆ ਤਾਂ ਪੁਲਿਸ ਵੱਲੋਂ ਘੇਰਾਬੰਦੀ ਕੀਤੀ ਅਤੇ ਪੰਜ ਮੈਂਬਰੀ ਅੱਤਵਾਦੀ ਗਿਰੋਹ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ‘ਚ ਹੀ ਗ੍ਰਿਫਤਾਰ ਵਿਅਕਤੀਆਂ ਨੇ ਆਪਣਾ ਜੁਰਮ ਕਬੂਲ ਕਰਕੇ ਵੱਡੇ ਖੁਲਾਸੇ ਕੀਤੇ ਹਨ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਆਜ਼ਾਦ ਵੀਰ ਸਿੰਘ ਵਾਸੀ ਪਿੰਡ ਵਡਾਲਾ ਕਲਾਂ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਅਮਰੀਕ ਸਿੰਘ ਵਾਸੀ ਗੁਰਦਾਸਪੁਰ, ਸਾਹਬ ਸਿੰਘ ਵਾਸੀ ਗੇਟ ਹਕੀਮਾ ਅਨਗੜ੍ਹ ਅੰਮ੍ਰਿਤਸਰ, ਧਰਮਿੰਦਰ, ਹਰਜੀਤ ਵਾਸੀ 88 ਫੁੱਟ ਰੋਡ, ਅੰਮ੍ਰਿਤਸਰ ਵੱਜੋਂ ਹੋਈ ਹੈ।
ਉਨ੍ਹਾਂ ਦੱਸਿਆ ਕਿ ਗ੍ਰਿਫ਼ਦਾਰ ਦੋਸ਼ੀ ਆਜ਼ਾਦ ਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇ ਦੇ ਕਰੀਬ ਸਰਾਏ ਦੇ ਬਾਥਰੂਮ ਵਿਚ ਜਾ ਕੇ ਉਸ ਦੇ ਪਿੱਛੇ ਸਥਿਤ ਪਾਰਕ ਵਿਚ ਬੰਬ ਧਮਾਕਾ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਕੇ ਗ੍ਰਿਫਤਾਰ ਕਰ ਲਿਆ। ਪੰਜ ਦੋਸ਼ੀਆਂ ਨੇ ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਹਨਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਿਸ ਨੂੰ ਦੱਸਿਆ ਕਿ ਉਹ ਪਹਿਲਾਂ ਵੀ ਧਮਾਕੇ ਕਰ ਚੁੱਕੇ ਹਨ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਪਹਿਲੇ ਦੋ ਧਮਾਕੇ ਜਿਸ ਵਿੱਚ 6 ਮਈ ਨੂੰ ਪਾਰਕਿੰਗ ਵਿੱਚ ਇੱਕ ਕੰਟੇਨਰ ਵਿੱਚ ਪੋਲੀਥੀਨ ਦੇ ਲਿਫਾਫੇ ਵਿੱਚ ਬੰਬ ਦੀ ਸਮੱਗਰੀ ਰੱਖੀ ਹੋਈ ਸੀ, ਜਿਸ ਵਿੱਚ ਮੋਟੇ ਧਾਗੇ ਨਾਲ ਲਟਕਿਆ ਹੋਇਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ 4 ਵਜੇ ਦੇ ਕਰੀਬ ਇਕ ਹੋਰ ਬੰਬ ਸਮੱਗਰੀ ਉਸੇ ਪਾਰਕਿੰਗ ਵਿਚ ਰੱਖੀ ਗਈ ਅਤੇ ਉਹ ਉਥੋਂ ਚਲਾ ਗਿਆ। ਬਾਅਦ ਵਿੱਚ ਜਦੋਂ ਇੱਕ ਹੋਰ ਲੰਘ ਰਹੇ ਵਿਅਕਤੀ ਨੇ ਉਸ ਧਾਗੇ ਨੂੰ ਦੇਖਿਆ ਤਾਂ ਉਸ ਨੇ ਖਿੱਚਿਆ ਤਾਂ ਉਹ ਵੀ ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 06.30 ਵਜੇ ਦੇ ਕਰੀਬ ਵਾਪਰੀ ਸੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਮਿਲ ਕੇ ਪਟਾਕੇ ਬਣਾਉਣ ਦੀ ਪੰਜ ਹਜ਼ਾਰ ਰੁਪਏ ਵਿੱਚ ਸਮੱਗਰੀ ਖਰੀਦੀ ਅਤੇ ਉਸ ‘ਚ ਪੱਥਰ ਪਾ ਕੇ ਟਰਾਇਲ ਲਿਆ, ਜਿਸ ‘ਚ ਉਹ ਸਫਲ ਰਹੇ ਤੇ ਬੰਬ ਤਿਆਰ ਕਰਨ ਲੱਗੇ। ਪੁਲਿਸ ਨੇ ਗਿਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 1100 ਗ੍ਰਾਮ ਵਿਸਫੋਟਕ ਸਮੱਗਰੀ/ਰਸਾਇਣ ਅਤੇ ਕੁਝ ਰੈਡੀਕਲ ਸਾਹਿਤ ਵੀ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਥਾਣਾ ਈ ਡਵੀਜ਼ਨ ਦੀ ਪੁਲਿਸ ਨੇ ਮੁਕੱਦਮਾਂ ਨੰਬਰ 49/2023 ਧਾਰਾ 9-ਬੀ ਵਿਸਫੋਟਕ ਦੇ ਤਹਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਐਕਟ, 3-4-5 ਵਿਸਫੋਟਕ ਸਮੱਗਰੀ, 13,16,18. ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।