ਚੰਡੀਗੜ੍ਹ, 10 ਮਈ 2023 (ਦੀ ਪੰਜਾਬ ਵਾਇਰ)। ਪਿਛਲੇ ਸਮੇਂ ਤੋਂ ਬਹੁਤ ਥੋੜ੍ਹੀਆਂ ਤਨਖਾਹਾਂ ਉਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੇ ਲਈ ਇਕ ਗੁਡ ਨਿਓਜ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ। ਅਰਥ ਤੇ ਅੰਕੜਾ ਸੰਗਠਨ ਪੰਜਾਬ ਵੱਲੋਂ ਜਾਰੀ ਨੋਟੀਫਿਕੇਸ਼ਨ ਪੱਤਰ ਮੁਤਾਬਕ ਪੰਜਾਬ ਭਰ ਵਿਚ ਅਰਥ ਅਤੇ ਅੰਕੜਾ ਸੰਗਠਨ ਵਿਚ ਠੇਕਾ ਅਧਾਰ ’ਤੇ ਭਰਤੀ ਸਟਾਫ ਦੀ ਤਨਖਾਹ ਵਿਚ ਵਾਧਾ ਕੀਤਾ ਗਿਆ ਹੈ। ਮੀਤ ਡਾਇਰੈਕਟਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਕਰਮਚਾਰੀਆਂ ਦੀ ਮੌਜੂਦਾ ਤਨਖਾਹ ਵਿਚ ਵੱਧ ਤੋਂ ਵੱਧ 40 ਫੀਸਦੀ ਤੱਕ ਵਾਧਾ ਹੋ ਜਾਵੇਗਾ।
ਇਸ ਪੱਤਰ ਮੁਤਾਬਕ ਜਿਹੜੇ ਮੁਲਾਜ਼ਮਾਂ ਦੀ ਮੌਜੂਦਾ ਤਨਖਾਹ 10000 ਰੁਪਏ ਹੈ, ਦਾ ਵੇਤਨ 40 ਫੀਸਦੀ ਵਾਧੇ ਨਾਲ ਆਵੇਗਾ, ਜਦਕਿ 10001 ਤੋ 15000 ਰੁਪਏ ਤੱਕ ਦੀ ਤਨਖਾਹ ਵਾਲੇ ਮੁਲਾਜ਼ਮਾਂ ਦੀ ਤਨਖਾਹ 30 ਫੀਸਦੀ ਵਾਧਾ, 15000 ਤੋਂ 20000 ਰੁਪਏ ਤੱਕ ਦੇ ਮੁਲਾਜ਼ਮਾਂ ਦੀ ਤਨਖਾਹ 25 ਫੀਸਦੀ ਵਾਧਾ ਤੇ 20000 ਰੁਪਏ ਤੋਂ ਉਪਰ ਵਾਲੀ ਤਨਖਾਹ ਵਾਲੇ ਮੁਲਾਜ਼ਮਾਂ ਦਾ ਵੇਤਨ 15 ਫੀਸਦੀ ਵਾਧਾ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।