ਨਾਗਰਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਲਿਸ ਦੀ ਮੁੱਖ ਤਰਜੀਹ- ਐਸਐਸਪੀ ਹਰੀਸ਼ ਦਿਯਾਮਾ
ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਹੋਟਲਾਂ ਅਤੇ ਹੋਰ ਥਾਵਾਂ ‘ਤੇ ਜਾ ਕੇ ਕੀਤਾ ਮੁਆਇਨਾ
ਗੁਰਦਾਸਪੁਰ, 09 ਮਈ 2023 (ਦੀ ਪੰਜਾਬ ਵਾਇਰ)। ਜ਼ਿਲ੍ਹਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਮੰਗਵਾਲ ਨੂੰ ਆਪ੍ਰੇਸ਼ਨ ਵਿਜ਼ਿਲ ਦੀ ਸ਼ੁਰੂਆਤ ਕੀਤੀ ਗਈ। ਜਿਸਦੇ ਚਲਦੀਆਂ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ ਵੱਖ ਥਾਵਾਂ ਉੱਤੇ ਵਿਸ਼ੇਸ਼ ਨਾਕੇਬੰਦੀ ਕੀਤੀ ਗਈ। ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਹਰੀਸ਼ ਦਿਯਾਮਾ ਵੱਲੋਂ ਖੁੱਦ ਵੱਖ ਵੱਖ ਥਾਵਾਂ ਤੇ ਜਾ ਕੇ ਇਸ ਆਪ੍ਰੇਸ਼ਨ ਦਾ ਨਿਰਿਖਣ ਕੀਤਾ । ਇਸ ਮੌਕੇ ਤੇ ਐਸਐਸਪੀ ਦਿਯਾਮਾ ਦੇ ਨਾਲ ਐਸਪੀ (ਆਪ੍ਰੇਸ਼ਨ) ਜਗਜੀਤ ਸਿੰਘ ਸਰੋਆ ਵੀ ਮੌਜੂਦ ਰਹੇ।
ਆਪ੍ਰੇਸ਼ਨ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਹਰੀਸ਼ ਦਿਯਾਮਾ ਨੇ ਦੱਸਿਆ ਕਿ ਨਾਗਰਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੰਜਾਬ ਪੁਲਿਸ ਦੀ ਸੱਭ ਤੋਂ ਮੁੱਖ ਤਰਜੀਹ ਹੈ ਜਿਸ ਦੇ ਚਲਦੀਆਂ ਡੀਜੀਪੀ ਪੰਜਾਬ ਦੇ ਨਿਰਦੇਸ਼ਾ ਤਲੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਆਪ੍ਰੇਸ਼ਨ ਵਿਜ਼ਿਲ ਚਲਾਇਆ ਗਿਆ ਹੈ। ਇਹ ਮੁਹਿੰਮ ਨਸ਼ਾ ਤਸਕਰਾਂ, ਅਸਮਾਜਿਕ ਤੱਤਾ, ਅਪਰਾਧੀਆਂ ਖਿਲਾਫ਼ ਛੇੜੀ ਗਈ ਮੁਹਿੰਮ ਨੂੰ ਜਾਰੀ ਰੱਖਦਿਆ ਆਰੰਭੀ ਗਈ ਹੈ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੇ ਦੌਰਾਨ ਗੁਰਦਾਸਪੁਰ ਦੇ ਵੱਖ ਵੱਖ ਇਲਾਕਿਆ ਅੰਦਰ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕੀਤੀ ਗਈ ਹੈ, ਰਾਤ ਦੀ ਗੱਛਤ ਵਧਾਈ ਗਈ ਹੈ। ਇਸ ਦੇ ਨਾਲ ਹੀ ਜਿੰਨੇ ਵੀ ਸੰਵੇਦਨਸ਼ੀਲ ਇਲਾਕੇ ਜਿੱਥੇ ਜਿਆਦਾ ਆਵਾਜਾਹੀ ਹੈ ਤੇ ਚੈਕਿੰਗ ਛੇੜ ਛੱਕੀ ਅਨਸਰਾਂ ਤੇ ਨਿਗਾਹ ਰੱਖੀ ਜਾਵੇਗੀ।।
ਐਸਐਸਪੀ ਹਰੀਸ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਖੁੱਦ ਰੇਲਵੇ ਸਟੇਸ਼ਨ ਗੁਰਦਾਸਪੁਰ, ਬਾਈਪਾਸ ਨਾਕੇ ਸਮੇਤ ਵੱਖ ਵੱਖ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਤਹਿਤ ਸਰਚ ਆਪ੍ਰੇਸ਼ਨ ਵੀ ਸ਼ੁਰੂ ਕੀਤੇ ਜਾਣਗੇ ਅਤੇ ਨਸ਼ੇ ਅਤੇ ਹੋਰ ਅਸਮਾਜਿਕ ਤੱਤਾ ਤੇ ਨੱਥ ਪਾਈ ਜਾਵੇਗੀ ।