ਜਰੂਰੀ ਮੁਰੰਮਤ ਅਤੇ ਫੀਡਰਾਂ ਦੇ ਨਵੀਨੀਕਰਨ ਕਾਰਨ ਕੱਲ ਗੁਰਦਾਸਪੁਰ ਸ਼ਹਿਰ ਦੇ ਇਹਨਾਂ ਖੇਤਰਾਂ ਵਿੱਚ ਸਵੇਰੇ 10 ਤੋਂ ਸਾਮ 5 ਵਜ਼ੇ ਤੱਕ ਬਿਜ਼ਲੀ ਰਹੇਗੀ ਬੰਦ
ਗੁਰਦਾਸਪੁਰ, 5 ਮਈ 2023 (ਦੀ ਪੰਜਾਬ ਵਾਇਰ)। ਜਰੂਰੀ ਮੁਰੰਮਤ ਅਤੇ ਫੀਡ਼ਰਾਂ ਦੇ ਨਵੀਨੀਕਰਨ ਕਾਰਨ ਕੱਲ 6 ਮਈ 2023 ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਤੋਂ ਸ਼ਾਮ 4 ਵਜ਼ੇ ਤੱਕ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਉਪ ਮੰਡਲ ਅਫਸਰ (ਸ਼ਹਿਰੀ) ਇੰਜੀ ਜਤਿੰਦਰ ਸ਼ਰਮਾ ਵੱਲੋਂ ਦਿੱਤੀ ਗਈ।
ਇੰਜ ਜਤਿੰਦਰ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸ਼ਹਿਰੀ ਉਪ ਮੰਡਲ ਅਧੀਨ ਆਉਂਦੇ ਵੱਡਮੁੱਲੇ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਤ੍ਰਿਮੋ ਰੋਡ ਫੀਡਰ ਅਤੇ 11.ਕੇ.ਵੀ. ਸਿਟੀ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਜਰੂਰੀ ਮੁਰੰਮਤ ਅਤੇ ਫੀਡਰਾਂ ਦੇ ਨਵੀਨੀਕਰਨ ਕਾਰਨ ਮਿਤੀ 06/05/2023 ਨੂੰ ਦਿਨ ਸ਼ਨੀਚਰਵਾਰ ਸਵੇਰੇ 10:00 ਤੋਂ ਤੋਂ 4:00 ਵਜੇ ਤੱਕ ਬੰਦ ਰਹੇਗੀ।
ਉਹਨਾਂ ਦੱਸਿਆ ਕਿ ਇਹਨਾਂ ਫੀਡਰਾਂ ਅਧੀਨ ਆਉਂਦਾ ਏਰੀਆ ਪ੍ਰੇਮ ਨਗਰ ਬਾਈਪਾਸ ਤੱਕ, ਮੇਨ ਬਾਜਾਰ, ਲਾਇਬਰੀ ਰੋਡ, ਨਿਊ ਗੀਤਾ ਭਵਨ ਰੋਡ ਡਾ. ਅਬਰਾਏ ਹਸਪਤਾਲ ਤੱਕ ਤਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ, ਬਹਰਾਮਪੁਰ ਰੋਡ ਤੋਂ ਬਾਗ ਤੱਕ, ਪੁਰਾਈ ਸਬਜੀ ਮੰਡੀ ਜੀ.ਟੀ. ਰੇਡ ਤੋਂ ਡਾਕਖਾਨਾ ਚੌਂਕ ਤੱਕ, ਜੇਲ ਰੋਡ ਤੇ ਪੈਂਦੀਆਂ ਸਰਕਾਰੀ ਕੋਠੀਆਂ, ਕਾਲਜ ਰੋਡ,ਸੰਤ ਨਗਰ, ਗੋਪਾਲ ਨਗਰ, ਕ੍ਰਿਸ਼ਨਾ ਨਗਰ, ਬਾਠ ਵਾਲੀ ਗਲੀ ਆਦ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।