ਪਟਿਆਲਾ, 29 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪਟਿਆਲਾ ਸ਼ਹਿਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਨ ਦੇ ਉਪਰਾਲੇ ਤਹਿਤ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸੋਲਰ ਟ੍ਰੀ ਦਾ ਉਦਘਾਟਨ ਕੀਤਾ। ਸੋਲਰ ਪੈਨਲਾਂ ਨਾਲ ਬਣੇ ਇਸ ਵਿਸ਼ੇਸ ਤਰ੍ਹਾਂ ਦਾ ਇਹ ਸੋਲਰ ਟ੍ਰੀ ਰੋਜ਼ਾਨਾ 4.5 ਕਿਲੋਵਾਟ ਬਿਜਲੀ ਪੈਦਾ ਕਰੇਗਾ । ਇਹ ਦਰੱਖਤ ਠੀਕਰੀਵਾਲਾ ਚੌਂਕ ਵਿਖੇ ਲਗਾਇਆ ਗਿਆ ਹੈ ਅਤੇ ਹਰ ਸ਼ਾਮ ਨੂੰ ਜਗਾਇਆ ਜਾਵੇਗਾ।
ਇਹ ਦਰਖਤ ਨੂੰ ਪ੍ਰਿੰਸੀਪਲ ਸ਼ਾਂਤਾ ਧਬਲਾਨੀਆਂ ਦੀ ਯਾਦ ਵਿੱਚ ਉਨ੍ਹਾਂ ਦੀ ਮੁੰਬਈ ਤੋਂ ਸਪੁੱਤਰੀ ਮੋਗਏ ਗਰੁਪ ਦੇ ਤਾਨਿਆ ਗੋਇਲ ਅਤੇ ਕੈਰੋਲ ਗੋਇਲ ਵੱਲੋਂ ਪਟਿਆਲਾ ਸ਼ਹਿਰ ਨੂੰ ਤੋਹਫ਼ੇ ਵਜੋਂ ਦਿੱਤਾ ਗਿਆ ਹੈ।
ਤਾਨਿਆ ਗੋਇਲ ਪਟਿਆਲਾ ਨਾਲ ਸਬੰਧਤ ਹਨ ਤੇ ਇੱਥੇ ਲੇਡੀ ਫਾਤਿਮਾ ਸਕੂਲ ਵਿੱਚ ਪੜ੍ਹਕੇ ਪੰਜਾਬੀ ਯੂਨੀਵਰਸਿਟੀ ਤੋਂ ਐਮ.ਬੀ.ਏ. ਕਰਕੇ ਅੱਗੇ ਵੱਧੇ ਹਨ। ਉਨ੍ਹਾਂ ਦੱਸਿਆ ਕਿ ਇਹ ਸੋਲਰ ਟ੍ਰੀ ਮੋਗਏ ਗਰੁੱਪ ਦੁਆਰਾ ਟਾਟਾ ਪਾਵਰ ਰਾਹੀਂ ਚਾਲੂ ਕਰਵਾਇਆ ਗਿਆ ਹੈ। ਮੋਗਏ ਗਰੁੱਪ ਨੇ ਚੰਡੀਗੜ੍ਹ ਦੇ ਮਟਕਾ ਚੌਂਕ ਵਿਖੇ ਵੀ ਇੱਕ ਵਿਸ਼ੇਸ਼ ਮੂਰਤੀ ਦੀ ਸਥਾਪਨਾ ਕਰਵਾਈ ਸੀ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਗੋਇਲ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ, ”ਇਹ ਸੋਲਰ ਟ੍ਰੀ ਪਟਿਆਲਾ ਦੇ ਲੈਂਡਸਕੇਪ ਵਿੱਚ ਇੱਕ ਮੀਲ ਪੱਧਰ ਸਾਬਤ ਹੋਵੇਗਾ ਅਤੇ ਉਹ ਤਾਨਿਆ ਗੋਇਲ ਅਤੇ ਕੈਰਲ ਗੋਇਲ ਵੱਲੋਂ ਪਟਿਆਲਾ ਵਿਖੇ ਇੱਕ ਨੇਕ ਨਾਗਰਿਕ ਮੈਡਮ ਧਬਲਾਨੀਆ ਦੀ ਯਾਦ ਨੂੰ ਕਾਇਮ ਰੱਖਣ ਵਿੱਚ ਪਾਏ ਯੋਗਦਾਨ ਦਾ ਸੁਆਗਤ ਕਰਦੇ ਹਨ। ਇਸ ਮੌਕ ਤਾਨਿਆ ਗੋਇਲ ਨੇ ਕਿਹਾ, ‘ਉਹ ਜਲਦੀ ਹੀ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਉਪਰਾਲੇ ਕਰਨਗੇ।
ਇਸ ਮੌਕੇ ਕੈਪਟਨ ਅਮਰਜੀਤ ਸਿੰਘ ਜੇਜੀ, ਐਡਵੋਕੇਟ ਮਹੇਸ਼ਇੰਦਰ ਬਹਾਦਰ ਤੇ ਬਲਬੀਰ ਸਿੰਘ ਬਲਿੰਗ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।