ਗੁਰਦਾਸਪੁਰ, 20 ਅਪ੍ਰੈਲ 2023 (ਮੰਨਣ ਸੈਣੀ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਵੱਲੋਂ ਜ਼ਿਲ੍ਹੇ ਅਧੀਨ ਪੈਂਦੀ ਹੋਈ ਪ੍ਰਾਈਮਰੀ ਹੈਲਥ ਸੈਂਟਰ (ਪੀ.ਐਚ.ਸੀ) ਅਤੇ ਆਮ ਆਦਮੀ ਕਲੀਨਿਕ ਦਾ ਦੌਰਾ ਲਗਾਤਾਰ ਜਾਰੀ ਹੈ। ਇਸੇ ਕੜੀ ਦੇ ਚਲਦੇ ਵੀਰਵਾਰ ਨੂੰ ਸਿਵਲ ਸਰਜਨ ਵੱਲੋਂ ਪੀ ਐਚ ਸੀ ਰਣਜੀਤ ਬਾਗ਼ ਅਤੇ ਸੀਐਚਸੀ ਪੁਰਾਣਾ ਸ਼ਾਲਾ ਦਾ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਜਾਇਜਾ ਲਿਆ ਗਿਆ।
ਸਿਵਲ ਸਰਜਨ ਨੇ ਸੀਐਚਸੀ ਪੁਰਾਣਾ ਸ਼ਾਲਾ ਅਤੇ ਪੀਐਚਸੀ ਰਣਜੀਤ ਬਾਗ ਵਿਖੇ ਮੌਜੂਦ ਸਟਾਫ ਨਾਲ ਗੱਲ ਬਾਤ ਕੀਤੀ, ਓਟ ਕਲੀਨਿਕ , ਡਿਸਪੈਂਸਰੀ ਵਿਖੇ ਦਵਾਈਆਂ ਦੇ ਸਟਾਕ, ਜਿਲ੍ਹਾ ਹੈਚੇਰੀ ਅਤੇ ਹਸਪਤਾਲ ਦੀ ਸਾਫ ਸਫਾਈ ਬਾਰੇ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਸੀਐਚਸੀ ਪੁਰਾਣਾ ਸ਼ਾਲਾ ਦੇ ਐਸਐਮਓ ਸਤਿੰਦਰ ਸੈਣੀ ਨੇ ਹਸਪਤਾਲ ਵਿਖੇ ਮਰੀਜਾਂ ਨੂੰ ਦਿਤੀਆਂ ਜਾ ਰਹੀ ਸੇਵਾਵਾਂ ਬਾਰੇ ਦਸਿਆ ਗਿਆ।
ਸਿਵਲ ਸਰਜਨ ਨੇ ਨਵੇਂ ਬਣੇ ਆਮ ਆਦਮੀ ਕਲੀਨਿਕ ਰਣਜੀਤ ਬਾਗ਼ ਦਾ ਜਾਇਜ਼ਾ ਲਿਆ ਅਤੇ ਪੀ ਐਚ ਸੀ ਰਣਜੀਤ ਬਾਗ਼ ਵਿਖੇ ਸਟਾਫ ਪੁਜੀਸ਼ਨ ,ਲੋੜੀਂਦੇ ਕੰਮ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਜਿਲਾ ਹੈਚਰੀ ਦਾ ਦੌਰਾ ਕਰ ਮਛੀ ਪੁੰਗ ਦੀ ਪੈਦਾਵਾਰ ਦਾ ਜਾਇਜਾ ਲਿਆ। ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੈ। ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਆਮ ਆਦਮੀ ਕਲੀਨਿਕ ਅਤੇ ਹੈਲਥ ਵੇਲਨੇਸ ਸੈਂਟਰ ਵਧੀਆ ਸਿਹਤ ਸਹੂਲਤਾਂ ਦੇ ਰਿਹੇ ਹਨ।
ਇਸ ਮੌਕੇ ਤੇ ਐਸ ਐਮ ਓ ਡਾਕਟਰ ਅਨੀਤਾ ਗੁਪਤਾ, ਡਾ ਲੋਹਿਤ, ਡਾ ਸ਼ਿਲਪਾ, ਡਾ ਕੁਲਬੀਰ, ਬੀ ਈ ਈ ਸੰਦੀਪ ਕੌਰ, ਡਾ ਗਗਨ, ਡਾ ਰੀਨਾ, ਡਾ ਅਮਨ, ਹੈਲਥ ਇੰਸਪੈਕਟਰ ਗੁਰਜੀਤ ਸਿੰਘ, ਸਤਿੰਦਰ ਕੌਰ ਫਾਰਮੇਸੀ ਅਫਸਰ, ਵਰਿੰਦਰ ਕੁਮਾਰ ਫਾਰਮੇਸੀ ਆਦਿ ਮੌਜੂਦ ਰਹੇ ।