ਸਿਹਤ ਗੁਰਦਾਸਪੁਰ

ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਵੱਲੋਂ ਸੀ ਐਚ ਸੀ ਭਾਮ ਅਤੇ ਆਮ ਆਦਮੀ ਕਲੀਨਿਕ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਕੀਤਾ ਦੌਰਾ

ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਵੱਲੋਂ ਸੀ ਐਚ ਸੀ ਭਾਮ ਅਤੇ ਆਮ ਆਦਮੀ ਕਲੀਨਿਕ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਕੀਤਾ ਦੌਰਾ
  • PublishedApril 18, 2023

ਹਰਚੋਵਾਲ (ਗੁਰਦਾਸਪੁਰ),18 ਅਪ੍ਰੈਲ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਰਾਮ ਮਾਂਡੀ ਜੀ ਵੱਲੋਂ ਸੀ ਐਚ ਸੀ ਭਾਮ ਅਤੇ ਆਮ ਆਦਮੀ ਕਲੀਨਿਕ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਦੌਰਾ ਕੀਤਾ ਗਿਆ ਜਿਥੇ ਉਹਨਾਂ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਮੌਕੇ ਤੇ ਸਟਾਫ ਨਾਲ ਗੱਲ ਬਾਤ ਕੀਤੀ, ਓਟ ਕਲੀਨਿਕ , ਡਿਸਪੈਂਸਰੀ ਵਿਖੇ ਦਵਾਈਆਂ ਦੇ ਸਟਾਕ ਅਤੇ ਹਸਪਤਾਲ ਦੀ ਸਾਫ ਸਫਾਈ ਬਾਰੇ ਨਿਰਦੇਸ਼ ਜਾਰੀ ਕੀਤੇ।

ਨਾਲ ਹੀ ਓਹਨਾ ਅਤੇ ਐਸ ਐਮ ਓ ਭਾਮ ਡਾਕਟਰ ਜਤਿੰਦਰ ਭਾਟੀਆ ਵਲੋਂ ਉਸਾਰੀ ਅਧੀਨ ਚਲ ਰਹੇ ਮੋਹੱਲਾ ਕਲੀਨਿਕ ਕੰਡੀਲਾ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਸੀ ਐਚ ਸੀ ਭਾਮ ਵਿਖੇ ਸਟਾਫ ਪੁਜੀਸ਼ਨ ,ਲੋੜੀਂਦੇ ਕੰਮ ਬਾਰੇ ਚਰਚਾ ਕੀਤੀ ਗਈ।

ਇਸ ਮੌਕੇ ਤੇ ਬੋਲਦਿਆਂ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਇਸਦਾ ਫਾਇਦਾ ਲੈ ਸਕਣ। ਇਸੇ ਲਈ ਪਿੰਡ ਪੱਧਰ ਤੇ ਮੋਹੱਲਾ ਕਲੀਨਿਕ ਅਤੇ ਹੈਲਥ ਵੇਲਨੇਸ ਸੈਂਟਰ ਖੁੱਲੇ ਹੋਏ ਹਨ ਜਿਥੋਂ ਸਿਹਤ ਸਹੂਲਤਾਂ ਦਾ ਫਾਇਦਾ ਲਿਆ ਜਾ ਸਕਦਾ ਹੈ। ਇਸ ਮੌਕੇ ਤੇ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ,ਐਸ ਐਮ ਓ ਡਾਕਟਰ ਜਤਿੰਦਰ ਭਾਟੀਆ, ਡਾਕਟਰ ਰਮਨੀਤ, ਬੀ ਈ ਈ ਸੁਰਿੰਦਰ ਕੌਰ, ਜਸਵਿੰਦਰ ਕੌਰ ਨਰਸਿੰਗ ਸਿਸਟਰ, ਮਨਜੋਤ ਕੌਰ ਫਾਰਮੇਸੀ, ਗੁਰਜੀਤ ਸਿੰਘ ਫਾਰਮੇਸੀ ਅਫਸਰ ਆਦਿ ਮੌਜੂਦ ਰਹੇ ।

Written By
The Punjab Wire