Close

Recent Posts

ਪੰਜਾਬ ਮੁੱਖ ਖ਼ਬਰ

ਬਠਿੰਡਾ ਫਾਇਰਿੰਗ: ਚਾਰ ਜਵਾਨਾਂ ਦੀ ਹੱਤਿਆ ਦਾ ਦੋਸ਼ੀ ਗਿ੍ਫ਼ਤਾਰ

ਬਠਿੰਡਾ ਫਾਇਰਿੰਗ: ਚਾਰ ਜਵਾਨਾਂ ਦੀ ਹੱਤਿਆ ਦਾ ਦੋਸ਼ੀ ਗਿ੍ਫ਼ਤਾਰ
  • PublishedApril 17, 2023

ਬਠਿੰਡਾ, 17 ਅਪ੍ਰੈਲ 2023 (ਦੀ ਪੰਜਾਬ ਵਾਇਰ)। ਬਠਿੰਡਾ ਪੁਲਿਸ ਨੇ ਬੀਤੇ ਬੁੱਧਵਾਰ ਨੂੰ ਬਠਿੰਡਾ ਮਿਲਟਰੀ ਸਟੇਸ਼ਨ ਵਿਖੇ ਚਾਰ ਜਵਾਨਾਂ ਦੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਪੰਜਾਬ ਪੁਲਿਸ ਨੇ ਚਾਰ ਜਵਾਨਾਂ ਦੇ ਕਤਲ ਦੇ ਮਾਮਲੇ ਵਿੱਚ ਘਟਨਾ ਦੇ ਚਸ਼ਮਦੀਦ ਗਵਾਹ ਗਨਰ ਦੇਸਾਈ ਮੋਹਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਪਸੀ ਦੁਸ਼ਮਣੀ ਕਾਰਨ ਉਸ ਨੇ ਚਾਰ ਜਵਾਨਾਂ ਨੂੰ ਗੋਲੀ ਮਾਰ ਦਿੱਤੀ ਸੀ।

ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਤਫਤੀਸ਼ ਦੌਰਾਨ ਜਦੋਂ ਚਸ਼ਮਦੀਦ ਗਵਾਹ ਗਨਰ ਦਿਸਾਈ ਮੋਹਨ ਨੂੰ ਜਾਂਚ ਵਿੱਚ ਸ਼ਾਮਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ। ਆਪਣੇ ਨਿੱਜੀ ਕਾਰਨਾਂ ਕਰਕੇ ਉਸ ਨੇ ਪਹਿਲਾਂ ਚਾਰ ਜਵਾਨਾਂ ਨੂੰ ਮਾਰਨ ਲਈ ਰਾਈਫਲ ਚੋਰੀ ਕੀਤੀ, ਫਿਰ ਉਸੇ ਰਾਈਫਲ ਨਾਲ ਚਾਰਾਂ ਨੂੰ ਗੋਲੀ ਮਾਰ ਦਿੱਤੀ।

ਘਟਨਾ ਤੋਂ ਬਾਅਦ ਪੁਲਿਸ ਅਤੇ ਫੌਜ ਦੇ ਅਧਿਕਾਰੀਆਂ ਨੇ ਛਾਉਣੀ ਦੇ ਹਰ ਗੇਟ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਤਾਂ ਇਹ ਸਪੱਸ਼ਟ ਹੋ ਗਿਆ ਕਿ ਜਵਾਨਾਂ ਨੂੰ ਮਾਰਨ ਲਈ ਉਸ ਸਮੇਂ ਕੋਈ ਬਾਹਰੀ ਵਿਅਕਤੀ ਛਾਉਣੀ ਵਿੱਚ ਦਾਖਲ ਨਹੀਂ ਹੋਇਆ ਸੀ, ਪਰ ਕਾਤਲ ਅੰਦਰੋਂ ਆਏ ਸਨ।

ਵੀਰਵਾਰ ਅਤੇ ਸ਼ੁੱਕਰਵਾਰ ਨੂੰ ਫੌਜ ਦੇ ਅਧਿਕਾਰੀਆਂ ਅਤੇ ਪੰਜਾਬ ਪੁਲਸ ਦੀ ਟੀਮ ਨੇ ਛਾਉਣੀ ਦੇ ਸਾਰੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਤਾਂ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਇਸ ਦੌਰਾਨ ਕੋਈ ਵੀ ਸ਼ੱਕੀ ਵਿਅਕਤੀ ਛਾਉਣੀ ਖੇਤਰ ‘ਚ ਦਾਖਲ ਨਹੀਂ ਹੋਇਆ ਸੀ। ਅਫਸਰਾਂ ਦੀ ਜਾਂਚ ‘ਚ ਇਹ ਸਾਫ ਹੋ ਗਿਆ ਸੀ ਕਿ ਫੌਜੀਆਂ ਨੂੰ ਮਾਰਨ ਵਾਲੇ ਅੰਦਰੋਂ ਆਏ ਸਨ।

ਘਟਨਾ ਦੇ ਚਸ਼ਮਦੀਦਾਂ ਨੇ ਯੂਨਿਟ ਦੇ ਮੇਜਰ ਸ਼ੁਕਲਾ ਨੂੰ ਦੱਸਿਆ ਕਿ ਦੋ ਵਿਅਕਤੀ ਚਿੱਟਾ ਕੁੜਤਾ ਪਜਾਮਾ ਪਹਿਨ ਕੇ ਆਏ ਸਨ ਅਤੇ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਮਾਮਲੇ ਵਿੱਚ ਥਾਣਾ ਕੈਂਟ ਦੀ ਪੁਲੀਸ ਨੇ ਮੇਜਰ ਸ਼ੁਕਲਾ ਦੇ ਬਿਆਨਾਂ ’ਤੇ ਦੋ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ।

ਘਟਨਾ ਵਾਲੀ ਸ਼ਾਮ ਨੂੰ ਫੌਜ ਨੇ ਛਾਉਣੀ ਦੇ ਜੰਗਲਾਂ ਵਿੱਚੋਂ ਇੱਕ ਇੰਸਾਸ ਰਾਈਫਲ ਬਰਾਮਦ ਕੀਤੀ। ਜਿਸ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੌਜ ਨੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੈਲੀਕਾਪਟਰ ਅਤੇ ਡਰੋਨ ਨਾਲ ਛਾਉਣੀ ਦੇ ਜੰਗਲਾਂ ਦੀ ਜਾਂਚ ਕੀਤੀ ਪਰ ਅਜੇ ਤੱਕ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਲੱਗਾ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਸਥਿਤ ਆਰਮੀ ਹੈੱਡਕੁਆਰਟਰ ਦੀ ਟੀਮ ਵੀ ਜਾਂਚ ਕਰ ਰਹੀ ਹੈ।

ਫੌਜ ਨੇ ਛਾਉਣੀ ਵਿੱਚ ਰਹਿੰਦੇ ਸਾਰੇ ਫੌਜੀ ਜਵਾਨਾਂ ਦਾ ਰਿਕਾਰਡ ਵੀ ਚੈੱਕ ਕੀਤਾ ਸੀ। ਐਸਪੀਡੀ ਅਜੈ ਗਾਂਧੀ ਦੀ ਅਗਵਾਈ ਵਿੱਚ ਪੰਜਾਬ ਪੁਲੀਸ ਦੀ ਟੀਮ ਵੀ ਜਾਂਚ ਵਿੱਚ ਸ਼ਾਮਲ ਸੀ।

Written By
The Punjab Wire