x
ਦੀ ਪੰਜਾਬ ਵਾਇਰ
Close

Recent Posts

ਪੰਜਾਬ ਮੁੱਖ ਖ਼ਬਰ

ਕੱਲ ਰਿਹ੍ਹਾ ਹੋਣ ਜਾ ਰਰ੍ਹੇ ਨਵਜੋਤ ਸਿੰਘ ਸਿੱਧੂ, ਟਵੀਟ ਕਰ ਕੀਤੀ ਜਾਣਕਾਰੀ ਸਾਂਝੀ

ਕੱਲ ਰਿਹ੍ਹਾ ਹੋਣ ਜਾ ਰਰ੍ਹੇ ਨਵਜੋਤ ਸਿੰਘ ਸਿੱਧੂ, ਟਵੀਟ ਕਰ ਕੀਤੀ ਜਾਣਕਾਰੀ ਸਾਂਝੀ
  • PublishedMarch 31, 2023

ਪਟਿਆਲਾ, 31 ਮਾਰਚ, 2023 (ਦੀ ਪੰਜਾਬ ਵਾਇਰ)। ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਸ: ਨਵਜੋਤ ਸਿੰਘ ਸਿੱਧੂ ਸ਼ਨਿਵਾਰ ਪਹਿਲੀ ਅਪ੍ਰੈਲ ਨੂੰ ਰਿਹਾਅ ਹੋ ਜਾਣਗੇ। ਇਸ ਜਾਣਕਾਰੀ ਉਨ੍ਹਾਂ ਦੇ ਆਧਿਕਾਰਤ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਗਈ। ਜਿੱਥੇ ਇਹ ਵੀ ਕਿਹਾ ਗਿਆ ਕਿ ਇਹ ਜਾਣਕਾਰੀ ਸੰਬੰਧਿਤ ਅਧਿਕਾਰੀਆਂ ਵੱਲੋਂ ਮਿਲੇ ਸੁਣੇਹੇ ਦੇ ਆਧਾਰ ਤੇ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 1988 ਦੇ ਇੱਕ ਸੜਕੀ ਹਿੰਸਾ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਸ: ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

ਉਹ ਪਿਛਲੇ ਸਾਲ ਦੇ 20 ਮਈ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦੀ ਸਾਲ ਦੀ ਸਜ਼ਾ ਤਾਂ ਅਜੇ ਪੂਰੀ ਹੋਣੀ ਸੀ ਪਰ ਉਨ੍ਹਾਂ ਨੂੰ ਜੇਲ੍ਹ ਵਿਭਾਗ ਦੀਆਂ ਗਿਣਤੀਆਂ ਮਿਣਤੀਆਂ ਦੇ ਹਿਸਾਬ ਨਾਲ ਪਹਿਲੀ ਅਪ੍ਰੈਲ ਨੂੰ ਛੱਡੇ ਜਾਣ ਦੀਆਂ ਖ਼ਬਰਾਂ ਤੇ ਹੁਣ ਮੋਹਰ ਲੱਗੀ ਹੈ।

Written By
Manan Saini