ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਹੋਏ ਸੇਵਾ ਮੁਕਤ, ਸਮੂਹ ਸਟਾਫ਼ ਅਤੇ ਅਧਿਕਾਰੀਆਂ ਨੇ ਦਿੱਤੀ ਵਿਦਾਈ
ਗੁਰਦਾਸਪੁਰ, 31 ਮਾਰਚ 2023 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਸੇਵਾ ਮੁਕਤ ਹੋ ਗਏ। ਸੇਵਾ ਮੁਕਤੀ ਤੇ ਸੇਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਮੁਲਾਜਮਾਂ ਨੇ ਡਾ ਕੁਲਵਿੰਦਰ ਕੌਰ ਨੂੰ ਵਿਦਾਈ ਪਾਰਟੀ ਦਿਤੀ। ਸਿਵਲ ਸਰਜਨ ਕੁਲਵਿੰਦਰ ਕੌਰ ਜੀ ਨੇ ਕਿਹਾ ਕਿ ਉਨਾਂ ਦਾ ਗੁਰਦਾਸਪੁਰ ਵਿਚ ਸੇਵਾ ਕਾਲ ਭਾਵੇ ਛੋਟਾ ਸੀ, ਪਰ ਪ੍ਰਾਪਤੀਆਂ ਦੇ ਮਾਮਲੇ ਵਿਚ ਅਹਿਮ ਸੀ।
ਜਿਲੇ ਵਿਚ ਸਿਹਤ ਸਹੂਲਤਾਂ ਵਿਚ ਵਾਧਾ ਹੋਇਆ। ਉਨਾਂ ਸਿਹਤ ਮੁਲਾਜਮਾਂ ਦੇ ਕੰਮ ਦੀ ਕਾਫੀ ਸ਼ਲਾਘਾ ਕੀਤੀ। ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ, ਡੀਐਫਡਬਲਓ ਡਾ. ਤੇਜਿੰਦਰ ਕੌਰ, ਡਾਕਟਰ ਪ੍ਭਜੋਤ ਕਲਸੀ, ਡਾ. ਚੇਤਨਾ, ਡਾ. ਭਾਵਨਾ, ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਆਦਿ ਹਾਜਰ ਸਨ