ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਮਈ ਮਹੀਨੇਂ ਹੋਵੇਗਾ ਰੇਲਵੇ ਅੰਡਰ ਬ੍ਰਿਜ ਅਤੇ ਨਵੇਂ ਬੱਸ ਸਟੈਂਡ ਦਾ ਉਦਘਾਟਨ, ਡੀਸੀ ਹਿਮਾਂਸ਼ੂ ਅਗਰਵਾਲ ਨੇ ਦੋਨਾਂ ਪ੍ਰੋਜੈਕਟਾਂ ਦਾ ਲਿਆ ਮੌਕੇ ਤੇ ਜਾਇਜ਼ਾ

ਮਈ ਮਹੀਨੇਂ ਹੋਵੇਗਾ ਰੇਲਵੇ ਅੰਡਰ ਬ੍ਰਿਜ ਅਤੇ ਨਵੇਂ ਬੱਸ ਸਟੈਂਡ ਦਾ ਉਦਘਾਟਨ, ਡੀਸੀ ਹਿਮਾਂਸ਼ੂ ਅਗਰਵਾਲ ਨੇ ਦੋਨਾਂ ਪ੍ਰੋਜੈਕਟਾਂ ਦਾ ਲਿਆ ਮੌਕੇ ਤੇ ਜਾਇਜ਼ਾ
  • PublishedMarch 30, 2023

ਬਰਸਾਤ ਕਾਰਨ ਕੁਝ ਸਮੇਂ ਲਈ ਪ੍ਰਭਾਵਿਤ ਹੋਇਆ ਪ੍ਰੋਜੇਕਟਾ ਦਾ ਕੰਮ, ਇੱਕਠੇ ਹੀ ਹੋਵੇਗਾ ਦੋਨਾਂ ਪ੍ਰੋਜੈਕਟਾਂ ਦਾ ਉਦਘਾਟਨ – ਡੀਸੀ ਹਿਮਾਂਸ਼ੂ ਅਗਰਵਾਲ

ਗੁਰਦਾਸਪੁਰ, 30 ਮਾਰਚ 2023 (ਮੰਨਣ ਸੈਣੀ)। ਗੁਰਦਾਸਪੁਰ ਦੇ ਦੋ ਮਹੱਤਵਪੂਰਨ ਪ੍ਰੋਜੇਕਟ ਤਿਬੜੀ ਰੋਡ ਤੇ ਬਨਣ ਵਾਲੇ ਅੰਡਰ ਬ੍ਰਿਜ ਅਤੇ ਨਵੇ ਬੱਸ ਸਟੈਂਡ ਦਾ ਉਦਘਾਟਨ ਮਈ ਮਹੀਨੇਂ ਅੰਦਰ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਖੁੱਦ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਵੱਲੋਂ ਦਿੱਤੀ ਗਈ। ਡੀਸੀ ਅਗਰਵਾਲ ਨੇ ਦੱਸਿਆ ਕਿ ਦੋਨਾਂ ਪ੍ਰੋਜੇਕਟਾਂ ਦਾ ਉਦਘਾਟਨ ਇੱਕਠਾ ਹੀ ਹੋਵੇਗਾ। ਡੀਸੀ ਗੁਰਦਾਸਪੁਰ ਵੱਲੋਂ ਖੁੱਦ ਮੌਕੇ ਤੇ ਦੋਨਾਂ ਪ੍ਰੋਜੇਕਟਾਂ ਦੇ ਕੰਮ ਕਾਜ ਦਾ ਜਾਇਜਾ ਵੀ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਜਲਦ ਕੰਮ ਪੂਰਾ ਕਰਨ ਦੇ ਨਿਰੇਦੇਸ਼ ਦਿੱਤੇ ਗਏ। ਉਹਨਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਦਿੰਨੀ ਬਾਰਿਸ਼ ਕਾਰਨ ਤੇਜ਼ੀ ਨਾਲ ਚੱਲ ਰਹੇ ਕੰਮ ਤੇ ਪੂਰੀ ਤਰ੍ਹਾਂ ਬ੍ਰੇਕ ਲੱਗ ਗਈ ਸੀ ਅਤੇ ਹੁਣ ਅਗਲੇ ਕੁਝ ਦਿਨ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਕਾਰਨ ਇਸ ਪ੍ਰੋਜੇਕਟ ਦੇ ਕੰਮ ਦੀ ਰਫ਼ਤਾਰ ਹੋਲੀ ਬਣੀ ਰਹਿਣ ਦੀ ਸੰਭਾਵਨਾ ਹੈ। ਪਰ ਹਰ ਹਾਲ ਵਿੱਚ ਮਈ ਮਹੀਨੇ ਦੇ ਪਹਿਲ੍ਹੇ ਯਾ ਦੂਸਰੇ ਹਫ਼ਤੇ ਤੱਕ ਇਨ੍ਹਾਂ ਦਾ ਉਦਘਾਟਨ ਕਰ ਦਿੱਤਾ ਜਾਵੇਗਾ।

ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਜੁਆਇਨਿੰਗ ਤੋਂ ਕੁੱਝ ਸਮੇਂ ਬਾਅਦ ਇਸ ਪ੍ਰੋਜੈਕਟ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੋਨਾਂ ਪ੍ਰੋਜੇਕਟਾਂ ਦਾ ਖੁੱਦ ਮੌਕੇ ਤੇ ਜਾ ਕੇ ਜਾਇਜਾ ਲਿਆ ਗਿਆ ਸੀ ਅਤੇ ਸਬੰਧਿਤ ਵਿਭਾਗਾਂ ਨੂੰ ਮਾਰਚ 2023 ਤੱਕ ਇਹ ਪ੍ਰੋਜੈਕਟ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਸਨ। ਡੀਸੀ ਵੱਲੋਂ ਦਿੱਤੇ ਗਏ ਸਮੇਂ ਤੋਂ ਬਾਅਦ ਕੰਮ ਦੀ ਰਫ਼ਤਾਰ ਵਿੱਚ ਤੇਜੀ ਵੇਖਣ ਨੂੰ ਮਿਲੀ ਅਤੇ ਇਹਨ੍ਹਾਂ ਪ੍ਰੋਜੈਕਟਾਂ ਨੂੰ ਤਹਿ ਸਮੇਂ ਅੰਦਰ ਪੂਰਾ ਕਰਨ ਲਈ ਦਿਨ ਰਾਤ ਇੱਕ ਕੀਤਾ ਗਿਆ। ਪਰ ਪਿਛਲੇ ਕਈ ਦਿੰਨਾਂ ਤੋਂ ਬਾਰਿਸ਼ ਅਤੇ ਖਰਾਬ ਮੌਸਮ ਕਾਰਨ ਇਥੇ ਕੰਮ ਮੁਕੰਮਲ ਤੌਰ ਤੇ ਬੰਦ ਪੈ ਗਿਆ ਸੀ ਅਤੇ ਮਾਰਚ ਦੇ ਅੰਤ ਤੱਕ ਇਹ ਪੂਰਾ ਨਹੀਂ ਹੋ ਸਕਿਆ। ਜਿਸ ਦੇ ਚਲਦੀਆਂ ਡੀਸੀ ਅਗਰਵਾਲ ਵਲੋਂ ਦੂਜੀ ਵਾਪ ਇਹਨ੍ਹਾਂ ਪ੍ਰੋਜੈਕਟਾਂ ਦਾ ਦੌਰਾ ਕਰ ਖੁੱਦ ਮੌਕੇ ਤੇ ਜਾਣਕਾਰੀ ਹਾਸਿਲ ਕੀਤੀ ਗਈ।

ਦੀ ਪੰਜਾਬ ਵਾਇਰ ਨਾਲ ਗੱਲ਼ਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਦਿੰਨੀ ਬਾਰਿਸ਼ ਕਾਰਨ ਕੰਮ ਪੂਰੀ ਤਰ੍ਹਾਂ ਰੁੱਕ ਗਿਆ ਸੀ ਅਤੇ ਧੁੱਪ ਲੱਗਣ ਤੇ ਬਾਅਦ ਦੋਬਾਰਾ ਕੰਮ ਚਾਲੂ ਹੋਇਆ ਹੈ। ਪਰ ਹੁਣ ਅਗਲੇ ਦਿੰਨਾਂ ਵਿੱਚ ਫਿਰ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ। ਜਿਸ ਦੇ ਚਲਦੀਆਂ ਇਹ ਪ੍ਰੋਜੇਕਟ ਮਾਰਚ ਅੰਤ ਤੱਕ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕੰਮ ਪੂਰਾ ਹੋਣ ਵਿੱਚ ਮੌਸਮ ਕਾਰਨ ਦੇਰੀ ਆ ਰਹੀ ਹੈ ਪਰ ਸਬੰਧਿਤ ਅਧਿਕਾਰੀਆਂ ਨੂੰ ਕਹਿ ਦਿੱਤਾ ਗਿਆ ਹੈ ਕਿ ਜਲਦੀ ਤੋਂ ਜਲਦੀ ਇਸ ਨੂੰ ਪੂਰਾ ਕਰ ਲਿਆ ਜਾਵੇਂ। ਉਮੀਦ ਜਤਾਉਂਦੇ ਹੋਏ ਡੀਸੀ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮਈ ਦੇ ਪਹਿਲ੍ਹੇ ਯਾਂ ਵੱਧ ਤੋਂ ਵੱਧ ਦੂਸਰੇ ਹਫ਼ਤੇ ਤੱਕ ਹੁਣ ਰੇਲਵੇ ਅੰਡਰ ਬ੍ਰਿਜ ਅਤੇ ਬੱਸ ਸਟੈਡ਼ ਦੋਨਾਂ ਪ੍ਰੋਜੈਕਟਾਂ ਦਾ ਇੱਕਠਾ ਹੀ ਉਦਘਾਟਨ ਕਰ ਜਨਤਾ ਦੇ ਸਪੁਰਦ ਕਰ ਦਿੱਤਾ ਜਾਵੇਗਾ।

Written By
The Punjab Wire