ਗੁਰਦਾਸਪੁਰ ਪੰਜਾਬ

1 ਅਪ੍ਰੈਲ ਤੋਂ ਅਸ਼ੀਰਵਾਦ ਸਕੀਮ ਲਈ ਬਿਨੈਪੱਤਰ ਕੇਵਲ ਆਨ-ਲਾਈਨ ਪੋਰਟਲ ਉੱਪਰ ਹੀ ਲਏ ਜਾਣਗੇ – ਜ਼ਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ

1 ਅਪ੍ਰੈਲ ਤੋਂ ਅਸ਼ੀਰਵਾਦ ਸਕੀਮ ਲਈ ਬਿਨੈਪੱਤਰ ਕੇਵਲ ਆਨ-ਲਾਈਨ ਪੋਰਟਲ ਉੱਪਰ ਹੀ ਲਏ ਜਾਣਗੇ – ਜ਼ਿਲ੍ਹਾ ਨਿਆਂ ਅਤੇ ਅਧਿਕਾਰਤਾ ਅਫ਼ਸਰ
  • PublishedMarch 29, 2023

ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਆਨ-ਲਾਈਨ ਪੋਰਟਲ ਦੀ ਕੀਤੀ ਸ਼ੁਰੂਆਤ

ਗੁਰਦਾਸਪੁਰ, 29 ਮਾਰਚ ( ਮੰਨਣ ਸੈਣੀ) । ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸ਼ੀਰਵਾਦ ਸਕੀਮ ਤਹਿਤ ਲੜਕੀਆਂ ਦੇ ਵਿਆਹ ਸਮੇਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਆਨ-ਲਾਈਨ ਪੋਰਟਲ ਤੇ ਅਪਲਾਈ ਕਰਨ ਸਬੰਧੀ ਪੰਜਾਬ ਸਰਕਾਰ ਵੱਲੋ ਆਨ ਲਾਈਨ ਪੋਰਟਲ https://ashirwad.punjab.gov.in ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਗੁਰਦਾਸਪੁਰ, ਸ੍ਰੀ ਸੁਖਵਿੰਦਰ ਸਿੰਘ ਘੁੰਮਣ ਵੱਲੋ ਦੱਸਿਆ ਗਿਆ ਕਿ 1 ਅਪਰੈਲ 2023 ਤੋਂ ਬਿਨੈਕਾਰ ਆਪਣੀਆਂ ਦਰਖਾਸਤਾਂ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਪੋਰਟਲ ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦਰਖਾਸਤ ਅਪਲਾਈ ਕਰਨ ਸਬੰਧੀ ਹਦਾਇਤਾਂ ਪੋਰਟਲਤੇ ਹੀ ਮੌਜੂਦ ਹਨ।

ਸ੍ਰੀ ਸੁਖਵਿੰਦਰ ਸਿੰਘ ਘੁੰਮਣ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਕਿਸੇ ਵੀ ਬਿਨੈਕਾਰ ਨੂੰ ਦਫ਼ਤਰ ਵਿਚ ਆਪਣੀ ਫਾਇਲ ਲੈ ਕੇ ਜਾਂ ਸੇਵਾ ਕੇਂਦਰ ਵਿਚ ਫਾਇਲ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ 1 ਅਪ੍ਰੈਲ 2023 ਤੋਂ ਬਿਨੈਕਾਰ ਪੰਜਾਬ ਸਰਕਾਰ ਦੇ https://ashirwad.punjab.gov.in ਪੋਰਟਲ `ਤੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 1 ਅਪ੍ਰੈਲ 2023 ਤੋਂ ਕੋਈ ਵੀ ਅਸ਼ੀਰਵਾਦ ਸਕੀਮ ਦੀ ਫਾਇਲ ਦਫਤਰ ਵਿਖੇ ਜਾਂ ਸੇਵਾ ਕੇਂਦਰ ਵਿਚ ਪ੍ਰਾਪਤ ਨਹੀਂ ਕੀਤੀ ਜਾਵੇਗੀ।

Written By
The Punjab Wire