ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਫਲੈਗ ਮਾਰਚ ਦੌਰਾਨ ਗੁਰਦਾਸਪੁਰ ਪੁਲਿਸ ਦਾ ਗੁਰੂਦੁਆਰਿਆਂ ਵਿੱਚ ਹੋਇਆ ਭਰਵਾਂ ਸੁਆਗਤ, ਲੋਕਾਂ ਪੁਲਿਸ ਮੁਲਾਜ਼ਿਮਾ ਦੇ ਕੰਮ ਨੂੰ ਦੱਸਿਆ ਸ਼ਲਾਘਾਯੋਗ, ਪੰਜਾਬ ਅੰਦਰ ਅਮਨ ਸ਼ਾਂਤੀ ਬਹਾਲੀ ਨੂੰ ਦੱਸਿਆ ਬੇਹੱਦ ਜਰੂਰੀ, ਵੇਖੋ ਵੀਡੀਓ

ਫਲੈਗ ਮਾਰਚ ਦੌਰਾਨ ਗੁਰਦਾਸਪੁਰ ਪੁਲਿਸ ਦਾ ਗੁਰੂਦੁਆਰਿਆਂ ਵਿੱਚ ਹੋਇਆ ਭਰਵਾਂ ਸੁਆਗਤ, ਲੋਕਾਂ ਪੁਲਿਸ ਮੁਲਾਜ਼ਿਮਾ ਦੇ ਕੰਮ ਨੂੰ ਦੱਸਿਆ ਸ਼ਲਾਘਾਯੋਗ, ਪੰਜਾਬ ਅੰਦਰ ਅਮਨ ਸ਼ਾਂਤੀ ਬਹਾਲੀ ਨੂੰ ਦੱਸਿਆ ਬੇਹੱਦ ਜਰੂਰੀ, ਵੇਖੋ ਵੀਡੀਓ
  • PublishedMarch 19, 2023

ਗੁਰਦਾਸਪੁਰ, 19 ਮਾਰਚ 2023 (ਮੰਨਣ ਸੈਣੀ)। ਖਾਲਿਸਤਾਨੀ ਸਮਰਥੱਕ ਅਮ੍ਰਿਤਪਾਲ ਦੀ ਭਾਲ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਬੇਹਤਰੀਨ ਜਵਾਨ ਲੱਗੇ ਹਨ ਉੱਥੇ ਹੀ ਆਪਣੇ ਆਪਣੇ ਜ਼ਿਲ੍ਹੇਆਂ ਅੰਦਰ ਸਦਭਾਵਨਾ ਦੀ ਸੇਵਾ ਲਈ ਵਚਨਬੱਧ, ਪੰਜਾਬ ਪੁਲਿਸ ਦੇ ਮੁੱਖੀਆ ਵੱਲੋਂ ਆਮ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਦਿੱਲਾ ਵਿੱਚ ਪਨਪੇ ਬੇਵਜ਼ਹ ਖੋਫ਼ ਜੋ ਸ਼ੋਸ਼ਲ ਮੀਡੀਆ ਦੇ ਜਰਿਏ ਲੋਕਾਂ ਦੇ ਦਿਲਾਂ ਵਿੱਚ ਪਾਉਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਨੂੰ ਲੋਕਾ ਨੂੰ ਰੁਬਰੂ ਹੋ ਕੇ ਕੱਢਿਆ ਜਾ ਰਿਹਾ ਹੈ। ਇਸੇ ਲੜੀ ਦੇ ਚਲਦੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਵੀ ਅਮਨ-ਕਾਨੂੰਨ ਅਤੇ ਸ਼ਾਂਤੀ ਬਣਾਈ ਰੱਖਣ ਲਈ ਫਲੈਗ ਮਾਰਚ ਕੱਢਿਆ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।

ਇਸ ਦੌਰਾਨ ਗੁਰਦਾਸਪੁਰ ਪੁਲਿਸ ਨੂੰ ਉਸ ਵੇਲੇ ਕਾਫੀ ਹੌਸਲਾ ਅਤੇ ਬੱਲ ਮਿਲਿਆ ਜੱਦ ਉਨ੍ਹਾਂ ਦੀ ਲੋਕਾਂ ਦਾ ਡਰ ਖਤਮ ਕਰਨ ਸਬੰਧੀ ਮੁਹਿੰਮ ਕੰਮ ਆਈ ਅਤੇ ਲੋਕ ਪੁਲਿਸ ਦੀ ਕਾਰਵਾਈ ਦੀ ਵਢਿਆਈ ਕਰਦੇ ਨਜ਼ਰ ਆਏ। ਪੁਲਿਸ ਵੱਲੋਂ ਲੋਕਾਂ ਦੀ ਸੁੱਰਖਿਆ ਲਈ ਦਰਸ਼ਾਈ ਗਈ ਵਚਨਬਧੱਤਾ ਦਾ ਅਸਰ ਉਸ ਵੇੇਲੇ ਜਿਆਦਾ ਵੇਖਣ ਨੂੰ ਮਿਲਿਆ ਜਦ ਗੁਰੂਦੁਆਰਿਆ ਵਿੱਚ ਆਏ ਲੋਕਾਂ ਵੱਲੋਂ ਵੀ ਪੁਲਿਸ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਅਮਨ ਸ਼ਾਂਤੀ ਦਾ ਮਸੀਹਾ ਦੱਸ ਸਿਰੋਪੇ ਭੇਂਟ ਕੀਤੇ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਵੱਖਵਾਦੀ ਤਾਤਕਾਂ ਤੇ ਨੱਥ ਪਾਉਣ ਦੀ ਗੱਲ਼ ਕਰਦੇ ਹੋਏ ਪਾਕਿਸਤਾਨ ਦੀਆਂ ਏਜੰਸੀਆਂ ਦੇ ਹੱਥੀ ਚੜ੍ਹ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆ ਖਿਲਾਫ਼ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਗਈ।

ਦੱਸਣਯੋਗ ਹੈ ਕਿ ਗੁਰਦਾਸਪੁਰ ਪੁਲਿਸ ਵੱਲੋਂ ਐਤਵਾਰ ਨੂੰ ਧਾਰੀਵਾਲ, ਗੁਰਦਾਸਪੁਰ, ਦੀਨਾਨਗਰ ਅਤੇ ਕਲਾਨੌਰ ਅੰਦਰ ਫਲੈਗ ਮਾਰਚ ਕੱਢਿਆ ਗਿਆ। ਜਿਸ ਵਿੱਚ ਪੁਲਿਸ ਨੂੰ ਸਮਾਜ ਦੇ ਹਰ ਵਰਗ ਦਾ ਸਹਿਯੋਗ ਮਿਲਿਆ ਅਤੇ ਲੋਕਾਂ ਵੱਲੋਂ ਫਿਰਕੂ ਤਾਕਤਾਂ ਖਿਲਾਫ਼ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੀ ਬੇਹੱਦ ਸ਼ਲਾਘਾ ਵੀ ਕੀਤੀ ਗਈ। ਐਸਾ ਹੀ ਦ੍ਰਿਸ਼ ਧਾਰੀਵਾਲ ਦੇ ਗੁਰੂਦੁਆਰਾ ਬੇਬੇ ਨਾਨਕੀ ਜੀ ਵਿੱਥੇ ਵੇਖਣ ਨੂੰ ਮਿਲਿਆ, ਜਿਸ ਦੇ ਚਲਦੇ ਡਿਓਟੀ ਤੇ ਤਾਇਨਾਤ ਪੁਲਿਸ ਮੁਲਾਜਿਮ ਅਤੇ ਖੁੱਦ ਐਸਐਸਐਪੀ ਹਰੀਸ਼ ਦਿਯਾਮਾ ਵੀ ਕਾਫੀ ਭਾਵੁਕ ਨਜ਼ਰ ਆਏ। ਉਨ੍ਹਾਂ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਦਾ ਧੰਨਵਾਦ ਕਰਦੇ ਹੋਏ ਜ਼ਿਲ੍ਹੇ ਵਿੱਚ ਅਮਨ ਸ਼ਾਂਤੀ ਪੂਰੀ ਤਰ੍ਹਾਂ ਬਹਾਲ ਰੱਖਣ ਦੀ ਗੱਲ ਕਹੀ ਅਤੇ ਲੋਕਾਂ ਨੂੰ ਸ਼ੋਸ਼ਲ ਮੀਡਿਆ ਤੇ ਚੱਲ ਰਹਿਆ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਸਾਫ਼ ਕਿਹਾ ਕਿ ਪੁਲਿਸ ਦੇ ਸਾਇਬਰ ਸੈਲ ਵੱਲੋਂ ਹਰ ਗਤਿਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ।


Written By
The Punjab Wire