Close

Recent Posts

ਮੁੱਖ ਖ਼ਬਰ

ਜਸਟਿਸ ਹਰਮਿੰਦਰ ਸਿੰਘ ਮਦਾਨ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਗੁਰਦਾਸਪੁਰ ਵਿਖੇ ਵਲਨਰੇਬਲ ਵਿਟਨਸ ਡੈਪੋਜੀਸ਼ਨ ਸੈਂਟਰ ਦਾ ਉਦਘਾਟਨ

ਜਸਟਿਸ ਹਰਮਿੰਦਰ ਸਿੰਘ ਮਦਾਨ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਗੁਰਦਾਸਪੁਰ ਵਿਖੇ ਵਲਨਰੇਬਲ ਵਿਟਨਸ ਡੈਪੋਜੀਸ਼ਨ ਸੈਂਟਰ ਦਾ ਉਦਘਾਟਨ
  • PublishedMarch 18, 2023

ਗੁਰਦਾਸਪੁਰ, 18 ਮਾਰਚ 2023 ( ਮੰਨਣ ਸੈਣੀ) । ਮਾਣਯੋਗ ਮਿਸਟਰ ਜਸਟਿਸ ਹਰਮਿੰਦਰ ਸਿੰਘ ਮਦਾਨ, ਜੱਜ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਪ੍ਰਬੰਧਕੀ ਜੱਜ, ਸੈਸ਼ਨ ਡਵੀਜਨ, ਗੁਰਦਾਸਪੁਰ ਵੱਲੋਂ ਜ਼ਿਲ੍ਹਾ ਕੋਰਟ ਕੰਪਲੈਕਸ, ਗੁਰਦਾਸਪੁਰ ਵਿਖੇ ਸ੍ਰੀ ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ, ਗੁਰਦਾਸਪੁਰ ਦੀ ਹਾਜ਼ਰੀ ਵਿੱਚ ਵਲਨਰੇਬਲ ਵਿਟਨਸ ਡੈਪੋਜੀਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ।

ਇਸ ਮੌਕੇ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ, ਸ੍ਰੀ ਪਰਮਿੰਦਰ ਸਿੰਘ ਰਾਏ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਸ੍ਰੀਮਤੀ ਜਸਬੀਰ ਕੌਰ, ਪ੍ਰਿੰਸੀਪਲ ਜੱਜ (ਫੈਮਿਲੀ ਕੋਰਟ), ਗੁਰਦਾਸਪੁਰ, ਸ੍ਰੀ ਰਮਨ ਗੋਕਲਾਨੀ, ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਸ੍ਰੀ ਦਿਆਮਾ ਹਰੀਸ਼ ਓਮ ਪ੍ਰਕਾਸ਼, ਸੀਨੀਅਰ ਪੁਲਿਸ ਕਪਤਾਨ, ਗੁਰਦਾਸਪੁਰ, ਮੈਡਮ ਨਵਦੀਪ ਕੌਰ ਗਿੱਲ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਸ੍ਰੀ ਮਦਨ ਲਾਲ ਸਿਵਲ ਜੱਜ (ਸੀਨੀਅਰ ਡਵੀਜਨ), ਗੁਰਦਾਸਪੁਰ, ਸ੍ਰੀ ਰਛਪਾਲ ਸਿੰਘ, ਸੀ.ਜੇ.ਐਮ, ਗੁਰਦਾਸਪੁਰ, ਮਿਸ ਰਮਨੀਤ ਕੌਰ, ਪ੍ਰਿੰਸੀਪਲ ਜੱਜ (ਜੁਵੇਨਾਇਲ ਜਸਟਿਸ ਬੋਰਡ), ਗੁਰਦਾਸਪੁਰ, ਸ੍ਰੀ ਜਸਵਿੰਦਰ ਪਾਲ, ਮਿਸ ਸਤਵਿੰਦਰਜੀਤ ਕੌਰ, ਮਿਸ ਪਰਨੀਤ ਕੌਰ, ਸ੍ਰੀ ਅਮਨਦੀਪ ਸਿੰਘ, ਮਿਸ ਪਲਵੀ ਰਾਣਾ ਅਤੇ ਸ੍ਰੀ ਯੋਗੇਸ਼ ਗਿੱਲ, ਸਿਵਲ ਜੱਜ (ਜੂਨੀਅਰ ਡਵੀਜਨ), ਗੁਰਦਾਸਪੁਰ ਨਿਆਇਕ ਅਧਿਕਾਰੀ ਅਤੇ ਸ੍ਰੀ ਨਰੇਸ਼ ਸਿੰਘ ਠਾਕੁਰ, ਬਾਰ ਪ੍ਰਧਾਨ, ਜਿਲ੍ਹਾ ਬਾਰ ਐਸੋਸੀਏਸ਼ਨ, ਗੁਰਦਾਸਪੁਰ, ਸ੍ਰੀ ਅਮਨਪ੍ਰੀਤ ਸਿੰਘ ਸੰਧੂ, ਜ਼ਿਲ੍ਹਾ ਅਟਾਰਨੀ, ਗੁਰਦਾਸਪੁਰ ਅਤੇ ਮੈਡਮ ਅਮਨਦੀਪ ਕੌਰ ਘੁੰਮਣ, ਐੱਸ.ਡੀ.ਐੱਮ. ਗੁਰਦਾਸਪੁਰ ਵੀ ਮੌਜੂਦ ਸਨ।

ਵਲਨਰੇਬਲ ਵਿਟਨਸ ਡੈਪੋਜੀਸਨ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਮਾਣਯੋਗ ਮਿਸਟਰ ਜਸਟਿਸ ਹਰਮਿੰਦਰ ਸਿੰਘ ਮਦਾਨ ਨੇ ਦੱਸਿਆ ਕਿ ਵਲਨਰੇਬਲ ਵਿਟਨਸ ਡੈਪੋਜੀਸਨ ਸੈਂਟਰ ਨੂੰ ਵਿਟਨਸ ਪ੍ਰੋਟੈਕਸ਼ਨ ਸਕੀਮ-2018 ਤਹਿਤ ਗਠਿਤ ਕੀਤਾ ਗਿਆ ਹੈ। ਮਾਣਯੋਗ ਜੱਜ ਸਾਹਿਬ ਨੇ ਦੱਸਿਆ ਕਿ ਕਮਜ਼ੋਰ ਗਵਾਹ ਉਹ ਗਵਾਹ ਹੁੰਦੇ ਹਨ, ਜੋ ਕਿ 18 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ, ਜਿਨਸੀ ਸੋਸ਼ਣ ਤੋਂ ਪੀੜਤ, ਦਿਮਾਗੀ ਬਿਮਾਰੀ ਤੋਂ ਪੀੜਤ, ਜਿਸ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਮਿਲਦੀ ਹੈ ਜਾਂ ਜੋ ਕੌਰਟ ਵੱਲੋਂ ਕਮਜੋਰ ਘੋਸ਼ਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਕਮਜ਼ੋਰ ਗਵਾਹਾਂ ਦੇ ਮਤਲਬ ਨੂੰ ਵਿਸਥਾਰ ਵਿੱਚ ਦੱਸਿਆ ਹੈ। ਮਾਣਯੋਗ ਜੱਜ ਸਾਹਿਬ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਇਹ ਸੈਂਟਰ ਕਮਜ਼ੋਰ ਗਵਾਹਾਂ ਨੂੰ ਬਿਨਾਂ ਡਰ ਅਤੇ ਦਬਾਅ ਤੋਂ ਮਿਆਰੀ ਨਿਆਂ ਦੇਣ ਵਿੱਚ ਮਦਦਗਾਰ ਹੋਵੇਗਾ।

ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ, ਸ੍ਰੀ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਵਲਨਰੇਬਲ ਵਿਟਨਸ ਡੈਪੋਜੀਸਨ ਸੈਂਟਰ ਦੇ ਸਥਾਪਿਤ ਹੋਣ ਤੋਂ ਬਾਅਦ ਕੋਈ ਵੀ ਗਵਾਹ, ਜਿਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਹੋਵੇ ਤਾਂ ਉਹ ਸਬੰਧਤ ਅਦਾਲਤ ਨੂੰ ਗੁਜਾਰਿਸ਼ ਕਰ ਕੇ ਇਸ ਸੈਂਟਰ ਰਾਹੀਂ ਆਪਣੇ ਬਿਆਨ ਦਰਜ ਕਰਵਾ ਸਕਦਾ ਹੈ।

ਇਸ ਤੋਂ ਇਲਾਵਾ ਮਾਣਯੋਗ ਮਿਸਟਰ ਜਸਟਿਸ ਹਰਮਿੰਦਰ ਸਿੰਘ ਮਦਾਨ, ਜੱਜ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਪ੍ਰਬੰਧਕੀ ਜੱਜ, ਸੈਸ਼ਨ ਡਵੀਜਨ, ਗੁਰਦਾਸਪੁਰ ਵੱਲੋਂ ਗੁਰਦਾਸਪੁਰ ਦੀਆਂ ਵੱਖ-ਵੱਖ ਅਦਾਲਤਾਂ ਦਾ ਸਰਵੇਖਣ ਕੀਤਾ ਗਿਆ ਅਤੇ ਅਦਾਲਤਾਂ ਵਿੱਚ ਮੌਜੂਦ ਪ੍ਰਾਰਥੀਆਂ ਨੂੰ ਮਿਲਿਆ ਗਿਆ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਇਸ ਤੋਂ ਇਲਾਵਾ ਮਾਣਯੋਗ ਜੱਜ ਸਹਿਬਾਨ ਗੁਰਦਾਸਪੁਰ ਬਾਰ ਵਿੱਚ ਗਏ ਅਤੇ ਵਕੀਲਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ। ਇਸ ਤੋਂ ਬਾਅਦ ਮਾਣਯੋਗ ਜੱਜ ਸਾਹਿਬਾਨ ਦੁਆਰਾ ਕੇਂਦਰੀ ਜੇਲ੍ਹ, ਗੁਰਦਾਸਪੁਰ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਗਿਆ।

Written By
The Punjab Wire