Close

Recent Posts

ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਵਿਸ਼ੇਸ਼

ਸ਼ਿਖਿਆ ਮੰਤਰੀ ਬੈਂਸ ਦੀ ਸੱਖਤੀ ਦਾ ਅਸਰ:- PSEB ਪੇਪਰ ਲੀਕ ਮਾਮਲੇ ਨੂੰ ਸੁਲਝਾਉਣ ਦੇ ਬੇਹੱਦ ਨੇੜ੍ਹੇ ਪਹੁੰਚੀ ਗੁਰਦਾਸਪੁਰ ਪੁਲਿਸ, ਪੰਜਾਬ ਅੰਦਰ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ

ਸ਼ਿਖਿਆ ਮੰਤਰੀ ਬੈਂਸ ਦੀ ਸੱਖਤੀ ਦਾ ਅਸਰ:- PSEB ਪੇਪਰ ਲੀਕ ਮਾਮਲੇ ਨੂੰ ਸੁਲਝਾਉਣ ਦੇ ਬੇਹੱਦ ਨੇੜ੍ਹੇ ਪਹੁੰਚੀ ਗੁਰਦਾਸਪੁਰ ਪੁਲਿਸ, ਪੰਜਾਬ ਅੰਦਰ ਵੱਡੇ ਨੈੱਟਵਰਕ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ
  • PublishedMarch 9, 2023

ਸੂਤਰਾਂ ਅਨੁਸਾਰ ਦੋ ਦੋਸ਼ੀ ਹੋਏ ਗ੍ਰਿਫਤਾਰ, ਸਕੂਲਾਂ ਅੰਦਰ ਚੋਟੀ ਦੇ ਰਿਜਲਟ ਲਿਆਉਣ ਵਾਲੇ ਵੱਡੇ ਅਦਾਰੇ ਵੀ ਜਾਂਚ ਦੇ ਘੇਰੇ ‘ਚ, ਹਾਲੇ ਕੋਈ ਅਧਿਕਾਰਤ ਪੁਸ਼ਟੀ ਨਹੀਂ

ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਸੁਲਝਾਉਣ ਵਿੱਚ ਜੁੱਟੀ ਪੁਲਿਸ, ਤੱਥਾ ਦੀ ਹਰ ਪੱਖੋਂ ਹੋ ਰਹੀ ਜਾਂਚ ਸਾਰਥਕ ਨਤੀਜੇ ਆਉਣਗੇ ਸਾਹਮਣੇ-ਐਸਐਸਪੀ ਹਰੀਸ਼ ਦਯਾਮਾ

ਗੁਰਦਾਸਪੁਰ, 9 ਮਾਰਚ 2023 (ਮੰਨਣ ਸੈਣੀ)। ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਤੇ ਅਮਲ ਹੁੰਦਾ ਦਿੱਖ ਰਿਹਾ ਹੈ। ਜਿਸਦੇ ਚਲਦੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੰਗਰੇਜ਼ੀ ਦੇ ਪੇਪਰ ਲੀਕ ਹੋਣ ਦੇ ਮਾਮਲੇ ਵਿੱਚ ਗੁਰਦਾਸਪੁਰ ਪੁਲੀਸ ਨੇ ਬਹੁਤ ਹੀ ਗੰਭੀਰਤਾ ਨਾਲ ਕੰਮ ਕਰਦੇ ਹੋਏ ਵੱਡੀ ਲੀਡ ਹਾਸਿਲ ਕਰ ਵੱਡੇ ਨੈਟਵਰਕ ਆਪਣੀ ਰੇਂਜ ਵਿੱਚ ਲਿਆਉਂਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ। ਹਾਲਾਂਕਿ ਪੁਲਿਸ ਅਧਿਕਾਰੀ ਇਸ ਸਬੰਧੀ ਹਾਲੇ ਕੁੱਝ ਵੀ ਨਸ਼ਰ ਕਰਨ ਤੋਂ ਬੱਚ ਰਹੀ ਹੈ ਅਤੇ ਪੂਰੀ ਤਰ੍ਹਾਂ ਚੁੱਪੀ ਧਾਰਣ ਕਰ ਆਪਣੇ ਪੱਧਰ ਉੱਤੇ ਨੈਟਵਰਕ ਦੀਆਂ ਕੜੀਆਂ ਜੋੜਣ ਵਿੱਚ ਲੱਗੀ ਹੈ ਕਿਉਕਿ ਇਸ ਕੇਸ ਚ ਕਾਫੀ ਵੱਡੇ ਨੈੱਟਵਰਕ ਅਤੇ ਕਈ ਵੱਡੇ ਸਫੇਦ ਕਾਲਰ ਵਾਲੇ ਜਜਮਾਨ ਅੱੜੀਕੇ ਆ ਜਾਣ ਦੀ ਸੰਭਾਵਨਾ ਹੈ। ਫਿਲਹਾਲ ਪੁਲਸ ਇਸ ਮਾਮਲੇ ‘ਚ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਜਲਦਬਾਜ਼ੀ ‘ਚ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰ ਰਹੀ ਹੈ ਤਾਂ ਜੋ ਜਾਂਚ ‘ਚ ਕੋਈ ਖਾਮੀ ਨਾ ਰਹੀ ਜਾਵੇਂ। ਜਿੱਥੇ ਇਹ ਮਾਮਲਾ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਨਾਲ ਜੁੜਿਆ ਹੋਇਆ ਹੈ, ਉੱਥੇ ਹੀ ਇਸ ਮਾਮਲੇ ਵਿੱਚ ਅਗਰ ਕੋਈ ਸਿੱਖਿਆ ਸੰਸਥਾਵਾਂ ਦੀ ਵੀ ਸ਼ਮਹੂਲਿਅਤ ਸਾਹਮਣੇ ਆਉਂਦੀ ਹੈ ਤਾਂ ਸਰਕਾਰ ਵੱਲੋ ਅਤੇ ਉਨ੍ਹਾਂ ਖਿਲਾਫ਼ ਵੀ ਕੜੇ ਕਦਮ ਚੁੱਕੇ ਜਾ ਸਕਦੇ ਹਨ। ਜਿਸ ਕਰਕੇ ਪੁਲਸ ਵੱਲੋਂ ਹਰੇਕ ਪਹਲੂ ਦੀ ਡੂੰਘਾਈ ਤੱਕ ਜਾਂਚ ਕੀਤੀ ਜਾ ਰਹੀ ਹੈ।

ਦੋਸ਼ੀਆਂ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਨ ਨੂੰ ਤਿਆਰ ਨਹੀਂ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ

ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਲਿਆ ਜਾਣਾ ਸੀ। ਪੇਪਰ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਜਿਵੇਂ ਹੀ ਬੋਰਡ ਨੂੰ ਪੇਪਰ ਲੀਕ ਹੋਣ ਦਾ ਪਤਾ ਲੱਗਾ ਤਾਂ ਪੇਪਰ ਰੱਦ ਕਰ ਦਿੱਤਾ ਗਿਆ। ਇਸ ਘਟਨਾ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਸਬੰਧੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਇਸ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੰਦੇ ਹੋਏ ਨਾ ਬਖ਼ਸ਼ਨ ਦੀ ਗੱਲ ਕਹੀ ਸੀ।

ਬੈਂਸ ਵੱਲੋਂ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ 25 ਫਰਵਰੀ ਨੂੰ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਵੱਲੋਂ ਥਾਣਾ ਸਿਟੀ ਗੁਰਦਾਸਪੁਰ ਵਿਖੇ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੁਰਦਾਸਪੁਰ ਪੁਲਿਸ ਦੀ ਤਰਫੋਂ ਅਣਪਛਾਤੇ ਵਿਅਕਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਐਸਐਸਪੀ ਹਰੀਸ਼ ਦਿਆਮਾ ਨੇ ਖੁਦ ਵਿਸ਼ੇਸ਼ ਦਿਲਚਸਪੀ ਲੈਂਦਿਆਂ ਜਾਂਚ ਸ਼ੁਰੂ ਕਰਵਾਈ । ਜਿਸ ਦੇ ਤਹਿਤ ਇਸ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲਣ ਦੀ ਗੱਲ ਬਾਹਰ ਆਈ ਹੈ ਅਤੇ ਸੂਤਰਾਂ ਅਨੁਸਾਰ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

ਸੂਤਰਾਂ ਅਨੁਸਾਰ ਫੜੇ ਗਏ ਦੋਸ਼ੀਆਂ ਵਿੱਚ ਇੱਕ ਅਕੈਡਮੀ ਦਾ ਕਰਿੰਦਾ ਵੀ ਸ਼ਾਮਿਲ

ਫੜੇ ਗਏ ਵਿਅਕਤੀਆਂ ਵਿੱਚ ਅਕੈਡਮੀ ਦਾ ਕਰਿੰਦਾ ਵੀ ਸ਼ਾਮਲ ਹੈ। ਸੂਤਰਾਂ ਅਨੁਸਾਰ ਪੁਲਿਸ ਦੇ ਹੱਥ ਹੁਣ ਉਕਤ ਕਰਿੰਦਿਆਂ ਰਾਹੀਂ ਅਜਿਹੇ ਨੈੱਟਵਰਕ ਤੱਕ ਵੀ ਪਹੁੰਚ ਗਏ ਹਨ, ਜਿਨ੍ਹਾਂ ਨੇ ਸਿੱਖਿਆ ਦੇ ਨਾਂਅ ‘ਤੇ ਵੱਡੇ-ਵੱਡੇ ਅਦਾਰੇ ਖੋਲ੍ਹੇ ਹੋਏ ਹਨ, ਪਰ ਸਕੂਲ ਦਾ ਨਤੀਜਾ ਟਾਪ ‘ਤੇ ਲਿਆਉਣ ਕਾਰਨ ਅਜਿਹੇ ਲੀਕ ਹੋਏ ਪੇਪਰ ਹਾਸਲ ਕਰ ਕੇ ਬੱਚਿਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਇਹ ਨੈੱਟਵਰਕ ਪੂਰੇ ਪੰਜਾਬ ਵਿੱਚ ਫੈਲਿਆ ਹੋਇਆ ਹੈ ਅਤੇ ਪੁਲਿਸ ਅਗਰ ਇਸ ਨੈਟਵਰਕ ਦੀ ਪਹਿਚਾਣ ਕਰ ਇਸ ਨੈਟਵਰਕ ਨੂੰ ਨਸ਼ਰ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਕਾਫ਼ੀ ਵੱਡੀਆ ਹਸਤੀਆਂ ਅਤੇ ਸਕੂਲ ਪ੍ਰਬੰਧਕ ਇਸ ਘੇਰੇ ਵਿੱਚ ਆਉਂਣਗੇਂ।ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ, ਪਰ ਉਮੀਦ ਹੈ ਕਿ ਜਲਦੀ ਹੀ ਐਸਐਸਪੀ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਖੁਲਾਸੇ ਕਰਨਗੇਂ।

ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਪੁਲਸ, ਜਲਦੀ ਹੀ ਹੋਣਗੇ ਖੁਲਾਸੇ-ਐਸਐਸਪੀ ਹਰੀਸ਼ ਦਿਆਮਾ

ਉਥੇ ਜਦੋਂ ਦੂਜੇ ਪਾਸੇ ਜਦੋਂ ਐਸ.ਐਸ.ਪੀ ਗੁਰਦਾਸਪੁਰ ਹਰੀਸ਼ ਦਿਆਮਾ ਤੋਂ ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਬਹੁਤ ਹੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਅਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਬਾਰੇ ਐਸਐਸਪੀ ਹਰੀਸ਼ ਨੇ ਫਿਲਹਾਲ ਚੁੱਪ ਧਾਰ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਅਤੇ ਜਲਦੀ ਹੀ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ।

Written By
The Punjab Wire