ਗੁਰਦਾਸਪੁਰ ਪੰਜਾਬ

ਭਾਜਪਾ ਨੂੰ ਝੱਟਕਾ- ਵਪਾਰ ਮੰਡਲ ਬਟਾਲਾ ਦੇ ਪ੍ਰਧਾਨ ਭਾਜਪਾ ਆਗੂ ਨਵਨੀਤ ਖੋਸਲਾ ਸਮੁੱਚੇ ਪਰਿਵਾਰ ਸਮੇਤ ਆਪ ਪਾਰਟੀ ਵਿੱਚੇ ਸ਼ਾਮਲ

ਭਾਜਪਾ ਨੂੰ ਝੱਟਕਾ- ਵਪਾਰ ਮੰਡਲ ਬਟਾਲਾ ਦੇ ਪ੍ਰਧਾਨ ਭਾਜਪਾ ਆਗੂ ਨਵਨੀਤ ਖੋਸਲਾ ਸਮੁੱਚੇ ਪਰਿਵਾਰ ਸਮੇਤ ਆਪ ਪਾਰਟੀ ਵਿੱਚੇ ਸ਼ਾਮਲ
  • PublishedMarch 6, 2023

ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ’ਤੇ ਲੋਕਾਂ ਲਾਈ ਮੋਹਰ-ਵਿਧਾਇਕ ਸ਼ੈਰੀ ਕਲਸੀ

ਬਟਾਲਾ, 6 ਮਾਰਚ (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਖੁਸ਼ ਹਨ ਅਤੇ ਵਿਕਾਸ ਤੇ ਲੋਕ ਭਲਾਈ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰਵਾਇਤੀ ਪਾਰਟੀਆਂ ਦੇ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਹ ਪ੍ਰਗਟਾਵਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਵਪਾਰ ਮੰਡਲ ਬਟਾਲਾ ਦੇ ਪ੍ਰਧਾਨ ਤੇ ਭਾਜਪਾ ਆਗੂ ਨਵਨੀਤ ਖੋਸਲਾ ਦਾ ਆਪਣੇ ਪਰਿਵਾਰ ਸਮੇਤ ਆਪ ਪਾਰਟੀ ਵਿੱਚ ਸ਼ਾਮਿਲ ਹੋਣ ਉਪਰੰਤ ਕੀਤਾ। ਇਸ ਮੌਕੇ ਰਾਜੀਵ ਖੋਸਲਾ, ਕੁਨਾਲ ਖੋਸਲਾ,ਰੋਹਿਤ ਖੋਸਲਾ, ਰਾਜਾ, ਮੋਹਿਤ, ਹੈਪੀ, ਮੁਨੀਸ਼, ਸਾਬੀ, ਵਿੱਕੀ, ਸੋਰਬ, ਜੀਵਨ, ਲਾਲੀ, ਰਮੇਸ਼ ਕੋਸ਼ਿਕ, ਐਕਸ ਕੰਨਵੀਨਰ ਬੀਜੈਪੀ ਆਰ.ਟੀ.ਆਈ. ਸੈੱਲ ਬਟਾਲਾ ਅਤੇ ਪਰਮਜੀਤ ਸਿੰਘ ਸੋਹਲ, ਧੀਰਜ ਵਰਮਾ, ਆਪ ਲੀਗਲ ਜੁਆਇੰਟ ਸੈਕਰਟਰੀ ਪੰਜਾਬ, ਗਗਨ ਬਟਾਲਾ ਮੋਜੂਦ ਸਨ।

ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਆਪ ਪਾਰਟੀ ਵਿੱਚ ਨਵਨੀਤ ਖੋਸਲਾ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਅਤੇ ਇਕ ਟੀਮ ਵਜੋਂ ਲੋਕ ਹਿੱਤ ਲਈ ਵਿਕਾਸ ਕਾਰਜ ਕਰਵਾਏ ਜਾਣਗੇ। ਉਨਾਂ ਕਿਹਾ ਕਿ ਆਪ ਪਾਰਟੀ ਦਾ ਮੁੱਖ ਏਜੰਡਾ ਆਮ ਲੋਕਾਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨਾ ਅਤੇ ਮੁੱਢਲੀਆਂ ਸਹੂਲਤਾਂ ਲੋਕਾਂ ਤੱਕ ਪੁੱਜਦਾ ਕਰਨਾ ਹੈ। ਉਨਾਂ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਮਹਿਜ 11 ਮਹੀਨਿਆਂ ਦੇ ਕਾਰਜਕਾਲ ਦੋਰਾਨ ਇਤਿਹਾਸਕ ਫੈਸਲੇ ਲਏ ਗਏ ਹਨ, ਜੋ ਪਹਿਲੀਆਂ ਸੱਤਾ ਹੰਢਾ ਕੇ ਗਈਆਂ ਪਾਰਟੀਆਂ ਨਹੀਂ ਲੈ ਸਕੀਆਂ।

ਇਸ ਮੌਕੇ ਭਾਜਪਾ ਆਗੂ ਨਵਨੀਤ ਖੋਸਲਾ, ਵਾਰਡ ਨੰਬਰ 14 ਨੇ ਕਿਹਾ ਕਿ ਉਹ ਹਲਕਾ ਵਿਧਾਇਕ ਸ਼ੈਰੀ ਕਲਸੀ ਵਲੋਂ ਹਲਕੇ ਅੰਦਰ ਕੀਤੇ ਜਾ ਰਹੇ ਚਹੁਪੱਖੀ ਵਿਕਾਸ ਕੰਮਾਂ ਅਤੇ ਲੋਕ ਭਲਾਈ ਸਕੀਮਾਂ ਦਾ ਹੇਠਲੇ ਪੱਧਰ ਤੱਕ ਪੁਜਦਾ ਕਰਨ ਨੂੰ ਲੈ ਕੇ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਵਿਧਾਇਕ ਸ਼ੈਰੀ ਕਲਸੀ 24 ਘੰਟੇ ਲੋਕਾਂ ਦੀ ਸੇਵਾ ਲਈ ਤੱਤਪਰ ਰਹਿੰਦੇ ਹਨ। ਉਨਾਂ ਕਿਹਾ ਕਿ ਹਲਕਾ ਵਿਧਾਇਕ ਸ਼ੈਰੀ ਕਲਸੀ ਜੋ ਵੀ ਉਨਾਂ ਦੀ ਡਿਊਟੀ ਲਗਾਉਣਗੇ ਉਹ ਮਿਹਨਤ ਤੇ ਲਗਨ ਨਾਲ ਉੱਸ ਤੇ ਪੂਰਾ ਉਤਰਨਗੇ।

Written By
The Punjab Wire