ਦਿੱਲੀ, 1 ਮਾਰਚ 2023 (ਦੀ ਪੰਜਾਬ ਵਾਇਰ)। ਪਹਿਲ੍ਹਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਜਨਤਾ ਤੇ ਹੋਰ ਬੋਝ ਵੱਧ ਗਿਆ ਹੈ । ਬੁੱਧਵਾਰ (1 ਮਾਰਚ) ਤੋਂ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਅਤੇ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 350.50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਇਸ ਵਾਧੇ ਨਾਲ ਦਿੱਲੀ ‘ਚ ਰਸੋਈ ਗੈਸ ਦੀ ਪ੍ਰਚੂਨ ਕੀਮਤ ਹੁਣ 1,103 ਰੁਪਏ ਪ੍ਰਤੀ ਸਿਲੰਡਰ ਹੋ ਜਾਵੇਗੀ, ਜਦਕਿ ਵਪਾਰਕ ਸਿਲੰਡਰ ਦੀ ਕੀਮਤ 2,119.50 ਰੁਪਏ ਹੋ ਜਾਵੇਗੀ। ਘਰੇਲੂ ਗੈਸ ਦੀਆਂ ਕੀਮਤਾਂ ਨੂੰ ਆਖਰੀ ਵਾਰ ਜੁਲਾਈ 2022 ਵਿੱਚ ਸੋਧਿਆ ਗਿਆ ਸੀ। ਇੱਕ ਘਰੇਲੂ ਗੈਸ ਸਿਲੰਡਰ ਦਾ ਭਾਰ 14.2 ਕਿਲੋਗ੍ਰਾਮ ਹੈ ਜਦੋਂ ਕਿ ਇੱਕ ਵਪਾਰਕ ਗੈਸ ਸਿਲੰਡਰ ਦਾ ਭਾਰ 19 ਕਿਲੋਗ੍ਰਾਮ ਹੈ।
Recent Posts
- ਭਗਵੰਤ ਮਾਨ ਸਰਕਾਰ ਦੀ ਅਗਵਾਈ ਹੇਠ ‘ਏ.ਆਈ. ਕ੍ਰਾਂਤੀ’ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰੇਗੀ
- ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਾਲਜਾਂ ਵਿੱਚ ਪਲੇਸਮੈਂਟ ਕਰਵਾਉਣਾ ਸ਼ਲਾਗਾਯੋਗ ਉਪਰਾਲਾ – ਡਾਕਟਰ ਮਨਦੀਪ ਕੌਰ
- ‘ਗੈਂਗਸਟਰਾਂ ‘ਤੇ ਵਾਰ’: ਦੋ ਮਹੀਨਿਆਂ ਵਿੱਚ 309 ਹਥਿਆਰਾਂ ਸਮੇਤ 15 ਹਜ਼ਾਰ ਤੋਂ ਵੱਧ ਵਿਅਕਤੀ ਗ੍ਰਿਫ਼ਤਾਰ
- ਦੰਦਾਂ ਦੀ ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ
- ਐੱਚਪੀਵੀ ਟੀਕਾਕਰਣ ਜਾਗਰੂਕਤਾ ਲਈ ਡਾਕਟਰਾਂ ਨੇ ਆਪਣੀ ਬੱਚੀਆ ਨੂੰ ਲਗਵਾਏ ਟੀਕੇ