ਵਿਧਾਇਕ ਸ਼ੈਰੀ ਕਲਸੀ ਨੇ ਬਟਾਲਾ ਸ਼ਹਿਰ ਅੰਦਰ ਵੱਖ- ਵੱਖ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦੀ ਨੇਪਰੇ ਚਾੜਨ ਲਈ ਅਧਿਕਾਰੀਆਂ ਨੂੰ ਦਿੱਤੇ ਦਿਸ਼ਾ ਨਿਰਦੇਸ਼
ਬਟਾਲਾ, 22 ਫਰਵਰੀ ( ਮੰਨਣ ਸੈਣੀ)। ਸ. ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਅੱਜ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਨੂੰ ਜਲਦੀ ਨੇਪਰੇ ਚਾੜਨ ਲਈ ਆਧਿਕਾਰੀ ਨਾਲ ਆਨ- ਲਾਈਨ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐੱਸ.ਡੀ.ਐੱਮ. ਬਟਾਲਾ ਡਾ. ਸ਼ਾਇਰੀ ਭੰਡਾਰੀ, ਕਾਰਜਕਾਰੀ ਇੰਜੀਨੀਆਰ ਰਮਨ ਕੌਸ਼ਲ, ਨਵਦੀਪ ਸਿੰਘ ਜੇਈ, ਰੌਹਿਤ ਉਪਲ ਜੇਈ, ਮੁਨੀਤ ਸ਼ਰਮਾਂ ਜੇਈ ਆਦਿ ਹਾਜ਼ਰ ਸਨ।
ਵਿਧਾਇਕ ਸ਼ੈਰੀ ਕਲਸੀ ਵਲੋਂ ਅੱਜ ਵਾਰਡ ਨੰਬਰ 03 ਵਿਖੇ ਅਮਰਜੀਤ ਮਕੈਨੀਕਲ ਵਰਕਸ ਅਤੇ ਦਸਮੇਸ਼ ਨਗਰ ਵਿਖੇ ਗਲੀ ਦੀ ਉਸਾਰ ਦਾ ਕੰਮ, ਵਾਰਡ ਨੰਬਰ 04 ਵਿੱਚ ਨਿਊ ਮਾਡਲ ਟਾਊਨ ਨੇੜੇ ਅਜੈ ਹੇਅਰ ਡਰੈਸਰ ਵਿਖੇ ਗਲੀ ਦੀ ਉਸਾਰੀ ਦਾ ਕੰਮ, ਵਾਰਡ ਨੰਬਰ 18 ਵਿਖੇ ਪ੍ਰੇਮ ਨਗਰ ਗਲੀ ਵਿਖੇ ਇੰਟਰਲਾਕ ਟਾਇਲ ਲਗਾਉਣ ਦਾ ਕੰਮ ,ਵਾਰਡ ਨੰਬਰ 23 ਵਿੱਚ ਲਾਡੀ ਸ਼ੀਸੇ ਵਾਲਾ ਬਾਜਵਾ ਕਾਲਨੀ ਗੌਸਪੁਰਾ ਗਲੀ ਵਿਖੇ ਇੰਟਰਲਾੱਕ ਟਾਇਲਾਂ ਲਗਾਉਣ ਦਾ ਕੰਮ , ਵਾਰਡ ਨੰਬਰ 31 ਵਿਖੇ ਨੇੜੇ ਸ਼ਰਮਾ ਕਰਿਆਨਾ ਸਟੋਰ ਵਿਖੇ ਨਵੀਂ ਬਣ ਵਾਲੀ ਗਲੀ ਦਾ ਕੰਮ,ਵਾਡਰ ਨੰਬਰ 28 ਵਿਖੇ ਡਾ. ਅਸ਼ੋਕ ਤੋਂ ਗੁਰਦੁਆਰਾ ਕੰਧ ਸਾਹਿਬ ਤੱਕ ਬਣਨ ਵਾਲੀ ਗਲੀ ਦਾ ਅਤੇ ਵਾਰਡ ਨੰਬਰ 25 ਦਾ ਕੰਮਾਂ ਨੂੰ ਜਲਦੀ ਨੇਪਰੇ ਚਾੜਨ ਦੀਆਂ ਹਦਾਇਤਾਂ ਦਿੱਤੀਆ।
ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ।
ਇਸ ਮੌਕੇ ਗੱਲ ਬਾਤ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਬਪੱਖੀ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਅੰਦਰ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨਾ ਉਨਾਂ ਦੀ ਪਹਿਲੀ ਤਰਜੀਹ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਟਾਲਾ ਹਲਕੇ ਦੇ ਲੋਕਾਂ ਨੇ ਜੋ ਉਨਾਂ ਉੱਪਰ ਵਿਸ਼ਵਾਸ ਕੀਤਾ ਹੈ, ਉਹ ਲੋਕਾਂ ਦੇ ਭਰੋਸੇ ਉੱਪਰ ਪੂਰਾ ਉਤਰਨਗੇ।