Close

Recent Posts

ਕ੍ਰਾਇਮ ਗੁਰਦਾਸਪੁਰ

ਗੁਰਦਾਸਪੁਰ ਪੁਲਿਸ ਨੇ ਡਾਕਾ ਮਾਰਨ ਦੀ ਤਿਆਰੀ ਵਿੱਚ ਚਾਨਣ ਦੀਆਂ ਮੜੀਆਂ ਤੋਂ 5 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ ਪੁਲਿਸ ਨੇ ਡਾਕਾ ਮਾਰਨ ਦੀ ਤਿਆਰੀ ਵਿੱਚ ਚਾਨਣ ਦੀਆਂ ਮੜੀਆਂ ਤੋਂ 5 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
  • PublishedFebruary 17, 2023

ਗੁਰਦਾਸਪੁਰ, 17 ਫਰਵਰੀ (ਮੰਨਣ ਸੈਣੀ)। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਡਾਕਾ ਮਾਰਨ ਦੀ ਤਿਆਰੀ ਵਿੱਚ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਇੱਕ ਦਾਤਰ, ਇੱਕ ਲੋਹੇ ਦਾ ਰਾਡ, ਇੱਕ ਲੱਕੜ ਦਾ ਸੋਟਾ, ਇੱਕ ਚਾਕੂ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤੀ ਹੈ। ਪੁਲਿਸ ਨੇ ਇਹ ਗ੍ਰਿਫ਼ਤਾਰੀ ਚਾਨਣ ਦੀਆਂ ਮੜੀਆਂ ਤੋਂ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਓਕਾਂਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਭੈੜੇ ਪੁਰਸਾ ਦੀ ਤਲਾਸ਼ ਵਿੱਚ ਹਨੂੰਮਾਨ ਚੌਕ ਮੋਜੂਦ ਸੀ ਕਿ ਮੁੱਖਬਰ ਖਾਸ ਨੇ ਇੱਤਲਾਹ ਦਿੱਤੀ ਕਿ ਦੋਸੀ ਭੁਪਿੰਦਰ ਸਿੰਘ ਉਰਫ਼ ਰੋਮੀ ਪੁੱਤਰ ਰਮਨਦੀਪ ਸਿੰਘ, ਮੋਸਮ ਕੁਮਾਰ ਪੁੱਤਰ ਰਜਿੰਦਰ ਕੁਮਾਰ, ਰਾਹੁਲ ਕੁਮਾਰ ਉਰਫ ਚੀਚੀ ਪੁੱਤਰ ਰਾਜ ਕੁਮਾਰ ਵਾਸੀਆਂਨ ਨੰਗਲ ਕੋਟਲੀ ਗੁਰਦਾਸਪੁਰ, ਰਾਜਨ ਪੁੱਤਰ ਪ੍ਰਕਾਸ਼ ਚੰਦ ਵਾਸੀ ਬੁੱਤਾਂ ਵਾਲੀ ਗਲੀ ਗੁਰਦਾਸਪੁਰ, ਸਲਾਤੀਅਨ ਮਸੀਹ ਉਰਫ਼ ਬੂਟਾ ਪੁੱਤਰ ਸਵਰਨ ਮਸੀਹ ਵਾਸੀ ਮੁਸਤਫਾਬਾਦ ਜੱਟਾਂ ਇਸ ਸਮੇਂ ਚੰਨਣ ਦੀਆਂ ਮੜੀਆਂ ਗੁਰਦਾਸਪੁਰ ਵਿਖੇ ਇਕੱਠੇ ਹੋਏ ਹਨ ਅਤੇ ਉਹਨਾਂ ਪਾਸ ਮਾਰੂ ਹਥਿਆਰ ਹਨ ਜੋ ਡਾਕਾ ਮਾਰਨ ਦੀ ਤਿਆਰੀ ਵਿੱਚ ਹਨ। ਇਸ ਬਾਰੇ ਇਤਲਾਹ ਮਿਲਣ ਤੇ ਉਨ੍ਹਾ ਵੱਲੋਂ ਵੀਰਵਾਰ ਸ਼ਾਮ ਨੇ ਸਮੇਤ ਪੁਲਿਸ ਪਾਰਟੀ ਚੰਨਣ ਦੀਆਂ ਮੜੀਆਂ ਵਿਖੇ ਰੇਡ ਮਾਰੀ ਗਈ ਅਤੇ ਉੱਕਤ ਦੋਸੀਆਂ ਨੂੰ ਕਾਬੂ ਕਰਕੇ ਦੋਸੀਆਂ ਦੀ ਤਲਾਸੀ ਕੀਤੀ ਦੋਰਾਂਨੇ ਤਲਾਸੀ ਇੱਕ ਦਾਤਰ, ਇੱਕ ਰਾਡ ਲੋਹਾ, ਇੱਕ ਲੱਕੜ ਦਾ ਸੋਟਾ, ਇੱਕ ਚਾਕੂ, ਇੱਕ ਖਿਡੌਣਾ ਪਿਸਤੋਲ ਬ੍ਰਾਮਦ ਕੀਤੇ ਗਏ। ਇਸ ਸਬੰਧੀ ਥਾਣਾ ਸਿਟੀ ਵਿੱਚ 399,402 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Written By
The Punjab Wire