ਪਤੀ ਖਿਲਾਫ ਕਤਲ ਦਾ ਮਾਮਲਾ ਦਰਜ, 35 ਸਾਲ ਪਹਿਲ੍ਹਾ ਹੋਇਆ ਸੀ ਵਿਆਹ
ਦੀਨਾਨਗਰ (ਗੁਰਦਾਸਪੁਰ), 17 ਫਰਵਰੀ (ਮੰਨਣ ਸੈਣੀ)। ਥਾਣਾ ਦੀਨਾਨਗਰ ਦੇ ਪਿੰਡ ਪਨਿਆੜ ਵਿੱਚ ਇੱਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਨੂੰ ਘਰ ਦੇ ਵਿਹੜੇ ਵਿੱਚ ਹੀ ਲੱਕੜਾ ਚਿੰਣ ਕੇ ਲੱਗਾ ਲਗਾ ਦਿੱਤੀ ਗਈ। ਇਸ ਸਬੰਧੀ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਤਤਕਾਲ ਮੌਕੇ ਤੇ ਪਹੁੰਚ ਕਰ ਅੱਗ ਨੂੰ ਬੁਝਾਇਆ ਅਤੇ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਮੋਰਚਰੀ ਵਿੱਚ ਜਮਾਂ ਕਰਵਾਇਆ। ਇਸ ਸਬੰਧੀ ਪੁਲਿਸ ਨੇ ਦੋਸ਼ੀ ਪਤੀ ਨੂੰ ਗ੍ਰਿਫ਼ਤਾਰ ਕਰ ਉਸ ਖਿਲਾਫ ਕਤਲ ਦਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੇ ਭਰਾ ਪ੍ਰੀਤਮ ਚੰਦ ਪੁੱਤਰ ਸੋਦਾਗਰ ਰਾਮ ਵਾਸੀ ਗੰਜਾ ਥਾਣਾ ਦੋਰਾਗਲਾ ਨੇ ਦੱਸਿਆ ਕਿ ਉਸਦੀ ਵੱਡੀ ਭੈਣ ਮਹਿੰਦਰੋ ਉਰਫ ਗੁੱਡੋ ਦਾ ਵਿਆਹ ਸੰਸਾਰ ਚੰਦ ਪੁੱਤਰ ਫੱਗੂ ਰਾਮ ਵਾਸੀ ਪਨਿਆੜ ਨਾਲ ਕ੍ਰੀਬ 35 ਸਾਲ ਪਹਿਲਾ ਹੋਇਆ ਸੀ। ਦੋਸੀ ਅਕਸਰ ਹੀ ਉਸਦੀ ਭੈਣ ਦੀ ਕੁੱਟ ਮਾਰ ਕਰਦਾ ਰਹਿੰਦਾ ਸੀ ਅਤੇ ਹੁਣ ਵੀ ਪਿੱਛਲੇ ਕੁਝ ਦਿਨਾ ਤੋਂ ਇੰਨਾ ਦਾ ਆਪਸੀ ਲੜਾਈ ਝਗੜਾ ਚੱਲ ਰਿਹਾ ਸੀ। ਦੋਸੀ ਨੇ ਬੁਧਵਾਰ ਨੂੰ ਵੱਕਤ ਕ੍ਰੀਬ 9.00 ਵਜੇ ਰਾਤ ਉਸਦੀ ਭੈਣ ਮਹਿੰਦਰੋ ਉਰਫ ਗੁੱਡੋ ਦਾ ਕਤਲ ਕਰ ਦਿੱਤਾ। ਮਾਰਨ ਤੋਂ ਬਾਅਦ ਦੋਸ਼ੀ ਨੇ ਘਰ ਦੇ ਵਿਹੜੇ ਵਿੱਚ ਹੀ ਲਕੜਾ ਚਿੱਣ ਕੇ ਉਸਦੀ ਭੈਣ ਦੀ ਲਾਸ ਨੂੰ ਅੱਗ ਲਗਾ ਦਿੱਤੀ।
ਇਸ ਦੇ ਸਬੰਧ ਥਾਣਾ ਮੁੱਖੀ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵਾਰਦਾਤ ਦੀ ਸੂਚਨਾ ਕੰਟਰੋਲ ਰੂਮ ਤੋਂ ਥਾਣਾ ਦੀਨਾਨਗਰ ਵਿਖੇ ਇਤਲਾਹ ਮਿਲਣ ਤੇ ਡਿਊਟੀ ਅਫਸਰ ਅਸ਼ੀ ਪਾਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੁੱਜ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਲੱਕੜਾ ਦੀ ਅੱਗ ਬੁਝਾ ਕੇ ਲਾਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਗੁਰਦਾਸਪੁਰ ਮੋਰਚਰੀ ਵਿੱਚ ਜਮਾਂ ਕਰਵਾਇਆ। ਇਸ ਸਬੰਧੀ ਪ੍ਰੀਤਮ ਚੰਦ ਦੇ ਬਿਆਨਾ ਤੇ ਸੰਸਾਰ ਚੰਦ ਦੇ ਖਿਲਾਫ ਕਤਲ ਦਾ ਮਾਮਲਾ ਦਰਜ਼ ਕੀਤਾ ਗਿਆ ਹੈ।