ਗੁਰਦਾਸਪੁਰ

ਜੇਲ੍ਹ ਰੋਡ ਤੇ ਦੁਕਾਨ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਚੋਰੀ

ਜੇਲ੍ਹ ਰੋਡ ਤੇ ਦੁਕਾਨ ਦੇ ਬਾਹਰ ਖੜ੍ਹਾ ਮੋਟਰ ਸਾਈਕਲ ਚੋਰੀ
  • PublishedFebruary 14, 2023

ਗੁਰਦਾਸਪੁਰ, 14 ਫਰਵਰੀ (ਮੰਨਣ ਸੈਣੀ)। ਸ਼ਹਿਰ ਦੇ ਜੇਲ੍ਹ ਰੋਡ ’ਤੇ ਸਥਿਤ ਇੱਕ ਦੁਕਾਨ ਦੇ ਬਾਹਰ ਖਡ਼੍ਹਾ ਸਪਲੈਂਡਰ ਮੋਟਰਸਾਈਕਲ ਚੋਰਾਂ ਨੇ ਚੋਰੀ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਪੁੱਤਰ ਦਾਰਾ ਵਾਸੀ ਗੋਬਿੰਦ ਨਗਰ ਬਟਾਲਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 06 ਏਜੇ 2857 ਜੇਲ ਰੋਡ ‘ਤੇ ਸਥਿਤ ਅਕਾਲ ਪੱਗੜੀ ਸੈਂਟਰ ਦੇ ਬਾਹਰ ਖੜ੍ਹਾ ਕਰਕੇ ਆਪਣੇ ਕੰਮ ਲਈ ਦੁਕਾਨ ‘ਤੇ ਗਿਆ ਸੀ। ਜਦੋਂ ਉਹ ਥੋੜ੍ਹੀ ਦੇਰ ਬਾਅਦ ਦੁਕਾਨ ਤੋਂ ਬਾਹਰ ਆਇਆ ਤਾਂ ਦੇਖਿਆ ਕਿ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਚੋਰੀ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।

Written By
The Punjab Wire