Close

Recent Posts

ਗੁਰਦਾਸਪੁਰ ਪੰਜਾਬ

2023 ਦੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਜਿੱਤਣ ਵਾਲੀ ਕਿਸ ਮੁਟਿਆਰ ਦੇ ਹੱਥਾਂ ਵਿੱਚ ਜਾਵੇਗੀ ਟਰਾਫੀ ਤੇ ਸਿਰ ਤੇ ਸੱਜੇ ਗੀ ਸੱਗੀ-ਜੈਕਬ ਮਸੀਹ ਤੇਜਾ

2023 ਦੇ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲਾ ਜਿੱਤਣ ਵਾਲੀ ਕਿਸ ਮੁਟਿਆਰ ਦੇ ਹੱਥਾਂ ਵਿੱਚ ਜਾਵੇਗੀ ਟਰਾਫੀ ਤੇ ਸਿਰ ਤੇ ਸੱਜੇ ਗੀ ਸੱਗੀ-ਜੈਕਬ ਮਸੀਹ ਤੇਜਾ
  • PublishedFebruary 12, 2023

ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ)। ਲੋਕ ਸੱਭਿਆਚਾਰਕ ਪਿੜ ਰਜਿ ਗੁਰਦਾਸਪੁਰ ਦੇ ਪ੍ਰਧਾਨ ਤੇ ਭੰਗੜਾ ਕੋਚ ਜੈਕਬ ਤੇਜਾ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਸ ਵਾਰ ਫਿਰ ਪਿੜ ਪਰਿਵਾਰ ਲੈ ਕੇ ਆ ਰਹੇ।ਧੀਆਂ-ਧਿਆਣੀਆਂ ਦਾ ਵਿਲੱਖਣ ਵਿਰਾਸਤੀ ਲੋਕ-ਕਲਾਵਾਂ ਮੁਕਾਬਲਾ “ਸੁਨੱਖੀ ਪੰਜਾਬਣ ਮੁਟਿਆਰ” 24 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਥਾਨ ਰਾਮ ਸਿੰਘ ਦੱਤ ਹਾਲ ਵਾਲੀ ਗਲੀ,ਬੱਸ ਸਟੈਂਡ ਦੇ ਪਿਛਲੇ ਪਾਸੇ ਕਰਵਾਇਆ ਜਾ ਰਿਹਾ ਹੈ।

ਲੋਕ ਸੱਭਿਆਚਾਰਕ ਪਿੜ ਵੱਲੋਂ ਵਿਸ਼ਵ ਪੱਧਰੀ ਮੁਕਾਬਲੇ ਦੀ ਕੋਈ ਵੀ ਐਟਰੀ ਫੀਸ ਧੀਆਂ-ਧਿਆਣੀਆਂ ਕੋਲੋਂ ਨਹੀਂ ਲਈ ਜਾਵੇਗੀ। ਵੱਖ-ਵੱਖ ਜਿਲਿਆਂ ਵਿਚੋਂ ਆਉਣ ਵਾਲੀਆਂ ਧੀਆਂ ਲਈ ਰਹਿਣ ਅਤੇ ਖਾਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ।ਇਸ ਮੁਕਾਬਲੇ ਵਿੱਚ 16 ਤੋਂ 35 ਸਾਲ ਦੀ ਉਮਰ ਤੱਕ ਦੀ ਕੋਈ ਵੀ ਚਾਹਵਾਨ ਵਿਆਹੀ/ ਅਣਵਿਆਹੀ ਪੰਜਾਬਣ ਮੁਟਿਆਰ ਭਾਗ ਲੈ ਸਕਦੀ ਹੈ। ਪਹਿਲੇ ਸਥਾਨ ਤੇ ਆਉਣ ਵਾਲੀ ਮੁਟਿਆਰ ਨੂੰ ਸੱਗੀ ਫੁੱਲ, ਸ਼ਗਨ ਅਤੇ ਟਰਾਫੀ, ਦੂਸਰੇ ਸਥਾਨ ਵਾਲੀ ਨੂੰ ਬੁਗਤੀਆਂ,ਸ਼ਗਨ ਅਤੇ ਟਰਾਫੀ, ਤੀਜੇ ਸਥਾਨ ਵਾਲੀ ਨੂੰ ਟਿੱਕਾ,ਸ਼ਗਨ ਅਤੇ ਟਰਾਫੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਲੰਮ ਸਲੰਮੀ ਨਾਰ , ਨਸ਼ੀਲੇ ਨੈਣ, ਗਿੱਧਿਆਂ ਦੀ ਮੇਲਣ,ਮੋਰਨੀ ਵਰਗੀ ਧੌਣ, ਸੂਝਵਾਨ ਮੁਟਿਆਰ, ਮੜ੍ਹਕ ਨਾਲ ਤੁਰਨਾ, ਸੋਹਣਾ ਪੰਜਾਬੀ ਪਹਿਰਾਵਾ, ਹਾਸਿਆਂ ਦੀ ਰਾਣੀ,ਸੱਪਣੀ ਵਰਗੀ ਗੁੱਤ,ਮੁੱਖੜਾ ਚੰਨ ਵਰਗਾ,ਮਲੂਕੜੀ ਜਿਹੀ ਮੁਟਿਆਰ, ਸੋਹਣੇ ਗਹਿਣੇ, ਮਿੱਠੜੇ ਬੋਲ,ਮਿਲੇਪੜੀ ਮੁਟਿਆਰ, ਨੰਨੀ ਕਰੂੰਬਲ, ਨਿਰੋਲ ਪਿੜ ਪੇਸ਼ਕਾਰੀ,ਵਿਦਾਇਗੀ ਤੋਰ, ਸ਼ਰਮੀਲੀਆਂ ਅੱਖਾਂ,ਲਾੜੀ ਸਰੂਪ, ਬੁਸਕਣਾ ਦੇ ਖਿਤਾਬ ਦਿੱਤੇ ਜਾਣਗੇ।ਹਰ ਮੁਟਿਆਰ ਨੂੰ ਟਰਾਫੀ ਤੇ ਸਰਟੀਫਿਕੇਟ ਦਿੱਤਾ ਜਾਵੇਗਾ।

Written By
The Punjab Wire