Close

Recent Posts

ਪੰਜਾਬ ਮੁੱਖ ਖ਼ਬਰ

ਕੰਜਿਊਮਰ ਕੋਰਟ ਦੇ ਸਾਬਕਾ ਜੱਜ ਨੇ ਕੀਤੀ ਖੁਦਕੁਸ਼ੀ: ਸੰਗਰੂਰ ‘ਚ ਟਰੇਨ ਅੱਗੇ ਮਾਰੀ ਛਾਲ; ਤਰਨਤਾਰਨ ਦੇ ਸਾਬਕਾ ਐਸ.ਐਸ.ਪੀ ਨੂੰ ਠਹਿਰਾਇਆ ਜ਼ਿੰਮੇਦਾਰ

ਕੰਜਿਊਮਰ ਕੋਰਟ ਦੇ ਸਾਬਕਾ ਜੱਜ ਨੇ ਕੀਤੀ ਖੁਦਕੁਸ਼ੀ: ਸੰਗਰੂਰ ‘ਚ ਟਰੇਨ ਅੱਗੇ ਮਾਰੀ ਛਾਲ; ਤਰਨਤਾਰਨ ਦੇ ਸਾਬਕਾ ਐਸ.ਐਸ.ਪੀ ਨੂੰ ਠਹਿਰਾਇਆ ਜ਼ਿੰਮੇਦਾਰ
  • PublishedFebruary 10, 2023

ਸੰਗਰੂਰ, 10 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਦੇ ਸੰਗਰੂਰ ਵਿੱਚ ਇੱਕ ਸਾਬਕਾ ਕੰਜਿਊਮਰ ਕੋਰਟ ਦੇ ਜੱਜ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੁਸਾਈਡ ਨੋਟ ਵਿੱਚ ਉਸ ਨੇ ਤਰਨਤਾਰਨ ਦੇ ਸਾਬਕਾ ਐਸਐਸਪੀ ਗੁਰਕ੍ਰਿਪਾਲ ਸਿੰਘ ਅਤੇ ਸਹਿਕਾਰੀ ਬੈਂਕ ਦੇ ਮੁਲਾਜ਼ਮ ਅਮਨ ਸ਼ਰਮਾ ਦੇ ਨਾਂ ਲਿਖੇ ਹਨ। ਪੁਲੀਸ ਨੇ ਸਾਬਕਾ ਐਸਐਸਪੀ ਅਤੇ ਬੈਂਕ ਮੁਲਾਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਾਬਕਾ ਜੱਜ ਦੀ ਪਛਾਣ ਗੁਰਪਾਲ ਸਿੰਘ ਵਜੋਂ ਹੋਈ ਹੈ। ਸਾਬਕਾ ਜੱਜ ਦਾ ਮੁਲਜ਼ਮਾਂ ਨਾਲ ਵਿੱਤੀ ਲੈਣ-ਦੇਣ ਸੀ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਸਵੇਰੇ 4 ਵਜੇ ਦੇ ਕਰੀਬ ਹੋਈ। ਹਜ਼ੂਰ ਸਾਹਿਬ ਤੋਂ ਆ ਰਹੀ ਟਰੇਨ ਦੇ ਪਾਇਲਟ ਨੇ ਦੱਸਿਆ ਕਿ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਪੁਲਸ ਲਾਸ਼ ਦੀ ਸ਼ਨਾਖਤ ਕਰਨ ਗਈ ਤਾਂ ਉਨ੍ਹਾਂ ਨੂੰ ਮ੍ਰਿਤਕ ਦੀ ਜੇਬ ‘ਚੋਂ ਪਛਾਣ ਪੱਤਰ ਅਤੇ ਸੁਸਾਈਡ ਨੋਟ ਮਿਲਿਆ।

ਸੁਸਾਈਡ ਨੋਟ ਵਿੱਚ ਦੋ ਨਾਮ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ ਇੱਕ ਸਾਬਕਾ ਐਸਐਸਪੀ ਗੁਰਕ੍ਰਿਪਾਲ ਸਿੰਘ ਅਤੇ ਸਹਿਕਾਰੀ ਬੈਂਕ ਮੁਲਾਜ਼ਮ ਅਮਨ ਸ਼ਰਮਾ ਦਾ ਹੈ। ਉਸ ਦਾ ਮ੍ਰਿਤਕ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਦੋਵੇਂ ਉਸ ਨੂੰ ਪੈਸਿਆਂ ਨੂੰ ਲੈ ਕੇ ਪ੍ਰੇਸ਼ਾਨ ਕਰ ਰਹੇ ਸਨ। ਜਿਸ ਤੋਂ ਬਾਅਦ ਮ੍ਰਿਤਕ ਨੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਅਤੇ ਡਾਕਟਰ ਦੇ ਬਿਆਨਾਂ ਦੇ ਆਧਾਰ ‘ਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੋਵਾਂ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Written By
The Punjab Wire