ਗੁਰਦਾਸਪੁਰ ਮੁੱਖ ਖ਼ਬਰ

ਰਾਵੀ ਦਰਿਆ ਪਾਰ ਤੋਂ ਆਏ ਲੋਕ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਮਿਲੇ

ਰਾਵੀ ਦਰਿਆ ਪਾਰ ਤੋਂ ਆਏ ਲੋਕ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਮਿਲੇ
  • PublishedFebruary 5, 2023

ਗੁਰਦਾਸਪੁਰ, 5 ਫਰਵਰੀ (ਮੰਨਣ ਸੈਣੀ)। ਰਾਵੀ ਦਰਿਆ ਦੇ ਪਾਰ ਅੱਠ ਪਿੰਡਾਂ ਦੇ ਲੋਕਾਂ ਦਾ ਵਫ਼ਦ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੂੰ ਮਿਲਿਆ। ਜਿਸ ਦੀ ਪ੍ਰਧਾਨਗੀ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸਤਬੀਰ ਸਿੰਘ ਸੁਲਤਾਨੀ, ਤਰਲੋਕ ਸਿੰਘ ਬਹਿਰਾਮਪੁਰ ਅਤੇ ਚੰਨਣ ਸਿੰਘ ਦੋਰਾਂਗਲਾ ਨੇ ਸਾਂਝੇ ਤੌਰ ’ਤੇ ਕੀਤੀ।

ਆਗੂਆਂ ਨੇ ਕਿਹਾ ਕਿ ਇਲਾਕੇ ਦੀ ਸਭ ਤੋਂ ਵੱਡੀ ਮੰਗ ਹੈ ਕਿ ਰਾਵੀ ਦਰਿਆ ’ਤੇ ਮਕੌੜਾ ਬੰਦਰਗਾਹ ’ਤੇ ਪੱਕਾ ਪੁਲ ਬਣਾਇਆ ਜਾਵੇ। ਦੂਜੀ ਮੰਗ ਇਹ ਹੈ ਕਿ ਰਾਵੀ ਅਤੇ ਉੱਜ ਦਰਿਆ ਲਗਾਤਾਰ ਜ਼ਮੀਨ ਨੂੰ ਨਿਗਲ ਰਹੇ ਹਨ। ਦਰਿਆ ਨੇ ਇਲਾਕੇ ਨੂੰ ਜਾਣ ਵਾਲੀ ਸੜਕ ਨੂੰ ਵੀ ਨਿਗਲ ਲਿਆ ਹੈ। ਜਿਸ ਕਾਰਨ ਦਰਿਆ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਆਪਣੀ ਲਪੇਟ ਵਿੱਚ ਲੈ ਰਿਹਾ ਹੈ।ਇਸ ਮੌਕੇ ਬਿਕਰਮ ਸਿੰਘ ਬਿੱਲਾ, ਨਿਰਮਲ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ, ਰੂਪ ਸਿੰਘ, ਸਲੋਵਰ ਸਿੰਘ, ਸੰਤੋਖ ਸਿੰਘ, ਮਹਿੰਦਰ ਸਿੰਘ, ਮੋਹਕਮ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ , ਮਨਦੀਪ ਸਿੰਘ, ਹਰਦੀਪ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।

Written By
The Punjab Wire